ਭਾਵੇਂ
ਮੈਨੂੰ ਆਸਟ੍ਰੇਲੀਆ ਆਏ ਨੂੰ ਪੂਰੇ ਪੰਜ ਵਰ੍ਹੇ ਬੀਤ ਗਏ ਹਨ ਅਤੇ ਪੈਰ ਚੱਕਰ ਹੋਣ ਕਾਰਨ ਇਸੇ ਦੌਰਾਨ
ਤਕਰੀਬਨ ਸਾਰਾ ਆਸਟ੍ਰੇਲੀਆ ਗਾਹ ਮਾਰਿਆ, ਪਰ
ਪੰਜਾਬੀ ਵਸੋਂ ਵਾਲੇ ਚਾਰ ਆਸਟ੍ਰੇਲਿਆਈ ਪੇਂਡੂ ਇਲਾਕੇ ਹਾਲੇ ਵੀ ਮੇਰੀ ਪਹੁੰਚ ਤੋਂ ਦੂਰ ਹੀ ਸਨ। ਜਿਨ੍ਹਾਂ
ਵਿਚ ਗ੍ਰਿਫ਼ਥ, ਸ਼ੈਪਰਟਨ,
ਵੂਲਗੂਲਗਾ ਅਤੇ ਕੇਨਜ਼ ਦਾ ਨਾਂ
ਜ਼ਿਕਰਯੋਗ ਹੈ। ਸੋ, ਘੁਮੱਕੜ
ਕਿਸਮ ਦੇ ਬੰਦੇ ਲਈ ਇਹ ਇਕ ਚੀਸ ਹੀ ਸੀ ਕਿ ਹਾਲੇ ਤੱਕ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਹੋ ਰਹੀਆਂ,
ਗ੍ਰਿਫ਼ਥ ਦੀਆਂ ਜੂਨ ਚੁਰਾਸੀ ਦੇ
ਸ਼ਹੀਦਾਂ ਦੀ ਯਾਦ ‘ਚ
ਕਾਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਸਬੱਬ ਬਣ ਗਿਆ
ਤੇ ਅਸੀਂ ਵੀ ਐਡੀਲੇਡ ਤੋਂ ਤਕਰੀਬਨ 850 ਕਿੱਲੋਮੀਟਰ
ਦਾ ਸਫ਼ਰ ਸੜਕ ਰਾਹੀਂ ਕਰ ਕੇ ਖੇਡਾਂ ਦੇ ਪਹਿਲੇ ਦਿਨ ਦੀ ਤੜਕਸਾਰ ਗ੍ਰਿਫ਼ਥ ਦੀ ਧਰਤੀ ਨੂੰ ਜਾ ਛੋਹਿਆ।
Showing posts with label ਖੇਡ ਮੇਲਾ. Show all posts
Showing posts with label ਖੇਡ ਮੇਲਾ. Show all posts
ਗ੍ਰਿਫ਼ਥ ਖੇਡਾਂ ਮੇਰੀ ਨਜ਼ਰੇ........... ਖੇਡ ਮੇਲਾ / ਮਿੰਟੂ ਬਰਾੜ
ਭਾਵੇਂ
ਮੈਨੂੰ ਆਸਟ੍ਰੇਲੀਆ ਆਏ ਨੂੰ ਪੂਰੇ ਪੰਜ ਵਰ੍ਹੇ ਬੀਤ ਗਏ ਹਨ ਅਤੇ ਪੈਰ ਚੱਕਰ ਹੋਣ ਕਾਰਨ ਇਸੇ ਦੌਰਾਨ
ਤਕਰੀਬਨ ਸਾਰਾ ਆਸਟ੍ਰੇਲੀਆ ਗਾਹ ਮਾਰਿਆ, ਪਰ
ਪੰਜਾਬੀ ਵਸੋਂ ਵਾਲੇ ਚਾਰ ਆਸਟ੍ਰੇਲਿਆਈ ਪੇਂਡੂ ਇਲਾਕੇ ਹਾਲੇ ਵੀ ਮੇਰੀ ਪਹੁੰਚ ਤੋਂ ਦੂਰ ਹੀ ਸਨ। ਜਿਨ੍ਹਾਂ
ਵਿਚ ਗ੍ਰਿਫ਼ਥ, ਸ਼ੈਪਰਟਨ,
ਵੂਲਗੂਲਗਾ ਅਤੇ ਕੇਨਜ਼ ਦਾ ਨਾਂ
ਜ਼ਿਕਰਯੋਗ ਹੈ। ਸੋ, ਘੁਮੱਕੜ
ਕਿਸਮ ਦੇ ਬੰਦੇ ਲਈ ਇਹ ਇਕ ਚੀਸ ਹੀ ਸੀ ਕਿ ਹਾਲੇ ਤੱਕ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਹੋ ਰਹੀਆਂ,
ਗ੍ਰਿਫ਼ਥ ਦੀਆਂ ਜੂਨ ਚੁਰਾਸੀ ਦੇ
ਸ਼ਹੀਦਾਂ ਦੀ ਯਾਦ ‘ਚ
ਕਾਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਸਬੱਬ ਬਣ ਗਿਆ
ਤੇ ਅਸੀਂ ਵੀ ਐਡੀਲੇਡ ਤੋਂ ਤਕਰੀਬਨ 850 ਕਿੱਲੋਮੀਟਰ
ਦਾ ਸਫ਼ਰ ਸੜਕ ਰਾਹੀਂ ਕਰ ਕੇ ਖੇਡਾਂ ਦੇ ਪਹਿਲੇ ਦਿਨ ਦੀ ਤੜਕਸਾਰ ਗ੍ਰਿਫ਼ਥ ਦੀ ਧਰਤੀ ਨੂੰ ਜਾ ਛੋਹਿਆ।
ਦੂਜੀ ਵਾਰ ਅੱਖੀਂ ਡਿੱਠਾ ਆਸਟ੍ਰੇਲੀਆ ਦਾ ਗ੍ਰਿਫਥ ਮੇਲਾ……… ਗੱਜਣਵਾਲਾ ਸੁਖਮਿੰਦਰ
ਆਸਟ੍ਰੇਲੀਆ ਦੇ ਛੋਟੇ ਜੇਹੇ ਰਮਣੀਕ ਸ਼ਹਿਰ ਗ੍ਰਿਫਥ ਵਿੱਚ ਜੂਨ ਚਰਾਸੀ ਦੇ ਸਾਕੇ ਦੀ ਯਾਦ ਵਿੱਚ ਖੇਡ ਮੇਲੇ ਦਾ ਪਹਿਲਾ ਦਿਨ ਸੀ । ਪਿਛਲੇ ਸਾਲ ਵਾਂਗ ਤੇਜਸ਼ਦੀਪ ਸਿੰਘ ਅਜਨੌਦਾ, ਸ਼ਮਿੰਦਰ ਸਿੰਘ ਸੇਖੋਂ ਤੇ ਖਮਾਣੋ ਵਾਲਾ ਵਾਲੀਬਾਲ ਖਿਡਾਰੀ ਅਮਨਦੀਪ ਸਿੰਘ ਮੱਲ੍ਹੀ ਅਸੀਂ ਚਾਰੇ ਗਰਾਉਂਡ ਦੇ ਨੇੜੇ ਪਹੁੰਚੇ ਤਾਂ ਵੇਖ ਕੇ ਅਸ਼ ਅਸ਼ ਕਰ ਉਠੇ । ਆਸਟ੍ਰੇਲੀਆ ਵਸਦਾ ਪੰਜਾਬੀ ਭਾਈਚਾਰਾ ਅਤੇ ਖੇਡ ਸਭਿਆਚਾਰ ਨੂੰ ਮੋਹ ਕਰਨ ਵਾਲਾ ਤਬਕਾ ਅੱਤ ਦੀ ਸਰਦੀ ਵਿਚ ਬੜੇ ਉਮੰਗ ਸਹਿਤ ਸ਼ਾਮਲ ਹੋ ਰਿਹਾ ਸੀ ।ਅਜੇ ਸਵੇਰ ਦੇ ਸਾਢੇ ਕੁ ਦਸ ਹੀ ਵੱਜੇ ਸਨ ਕਿ ਕਾਰ ਪਾਰਕਿੰਗ ਭਰ ਗਈ ਸੀ । ਮੈਦਾਨ ਦੇ ਦੁਆਲੇ ਬਣੀ ਖੂਬਸੁਰਤ ਖੁੱਲੀ ਸੜਕ ਤੇ ਬੜੀ ਸੁਚੱਜੇ ਢੰਗ ਨਾਲ ਰੰਗ ਬਰੰਗੀਆਂ ਗੱਡੀਆਂ ਰੁਕ ਰਹੀਆਂ ਸਨ ।
ਗੁਰੂ ਘਰ ਦੀਆਂ ਵੱਡੀਆਂ ਬਖਸ਼ਿਸ਼ਾਂ । ਬਲਿਹਾਰੇ ਤੇਰੇ ਸਿੱਖਾਂ ਸੇਵਕਾਂ ਦੇ ।ਸਾਰਾ ਖਾਣ ਪੀਣ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਗ੍ਰਿਫਥ ਤੇ ਲੋਕਲ ਸੰਗਤਾਂ ਵੱਲੋਂ ।ਜਾਣ ਸਾਰ ਨਾਸ਼ਤੇ ਦਾ ਪ੍ਰਬੰਧ ।ਫਲ ਫਰੂਟ, ਸ਼ੁੱਧ ਬਰਫੀ ਤੇ ਗਰਮ ਗਰਮ ਟਿੱਕੀਆਂ ਸਮੋਸਿਆਂ ਦੇ ਨਾਲ ਕਰਾਰੇ ਛੋਲੇ, ਲੱਡੂ ਤੇ ਨਮਕੀਨੀ ਪਕਵਾਨ, ਕੜੱਕ ਭਾਫਾਂ ਛਡਦੀ ਚਾਹ ਨਾਲ ਵਰਤਾਏ ਜਾ ਰਹੇ ਸਨ । ਕੋਈ ਸ਼ੋਰ ਨਹੀਂ, ਕੋਈ ਧੱਕਮ ਧੱਕਾ ਨਹੀਂ ਬਹੁਤ ਹੀ ਸਲੀਕੇ ਨਾਲ ਲਾਈਨ ਬਣਾ ਕੇ ਚਾਹਵਾਨ ਪਲੇਟਾਂ ‘ਚ ਪੁਆ ਕੇ ਪਿਛੇ ਹਟਦੇ ਜਾਂਦੇ ਸਨ । ਫਿਰ ਸਭ ਲਈ ਲੰਗਰ ਦਾ ਪ੍ਰ੍ਬੰਧ ਸੀ ਤੇ ਦੋਨੋਂ ਦਿਨ 9-10 ਜੂਨ ਦੇ ਦਿਨ ਇਹ ਸਿਲਸਲਾ ਜਾਰੀ ਰਿਹਾ ।

ਅੰਬੀ ਯਾਦਗਾਰੀ ਟੁਰਨਾਂਮੈਂਟ ਵਿੱਚ ਆਪਣਾ ਕਨੇਡੀਅਨ ਕਲੱਬ ਕੈਲਗਰੀ ਨੇ ਬਾਜ਼ੀ ਮਾਰੀ ......... ਖੇਡ ਮੇਲਾ / ਹਰਬੰਸ ਬੁੱਟਰ
ਕੈਲਗਰੀ : ਅਲਬਰਟਾ ਕਬੱਡੀ ਪਲੇਅਰਜ਼ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ, ਜੋ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤੀ ਗਈ ਹੈ, ਦੀ ਨਿਗਰਾਨੀ ਹੇਠ ਅੰਬੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ ਵੱਲੋਂ ਅੰਬੀ ਯਾਦਗਾਰੀ ਟੂਰਨਾਮੈਂਟ ਗੁਰੂਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀਆਂ ਗਰਾਊਂਡਾ ਵਿੱਚ ਕਰਵਾਇਆ ਗਿਆ। ਤਕਰੀਬਨ 10 ਕਲੱਬਾਂ ਦੇ ਬਹੁਤ ਹੀ ਫਸਵੇਂ ਮੈਚਾਂ ਤੋਂ ਬਾਅਦ ਆਪਣਾ ਕਨੇਡੀਅਨ ਕਬੱਡੀ ਕਲੱਬ ਕੈਲਗਰੀ ਅਤੇ ਅੰਬੀ ਐਂਡ ਹਰਜੀਤ ਕਬੱਡੀ ਕਲੱਬ ਕੈਲਗਰੀ ਵਿਚਕਾਰ ਫਾਈਨਲ ਮੈਚ ਹੋਇਆ। ਬੀ ਪੀ ਆਰ ਪਲੰਬਿੰਗ ਵੱਲੋਂ ਸਪਾਂਸਰ ਕੀਤਾ ਪਹਿਲਾ ਇਨਾਮ ਅਪਣਾ ਕਨੇਡੀਅਨ ਕਲੱਬ ਦੇ ਖਿਡਾਰੀਆਂ ਜਿਨਾਂ ਵਿੱਚ ਕੋਚ ਅਜੈਬ ਸਿੰਘ ਦੀ ਅਗਵਾਈ ਵਿੱਚ ਝੀਮਾਂ ਢੁਡੀ, ਸਤਨਾਮ, ਤਲਵੀਰ ਕੈਲਾ, ਬਲਜੀਤ ਮੂਨਮ, ਕਰਮਾਂ ਫੱਕਰ ਝੰਡਾ, ਧਰਮਿੰਦਰ ਡਗੋਆਣਾ, ਮਨਦੀਪ ਲੋਹਗੜ੍ਹ ਨੇ ਅੰਬੀ ਯਾਦਗਾਰੀ ਕੱਪ ਦੇ ਰੂਪ ਵਿੱਚ ਜਿੱਤਿਆ।
ਹਾਲੈਂਡ ਦੇ 7 ਵੇਂ ਖੇਡ ਮੇਲੇ ਵਿਚ ਕਬੱਡੀ ਵਿੱਚ ਇਟਲੀ ਤੇ ਫੁੱਟਬਾਲ ਵਿੱਚ ਐਮਸਟਾਡਮ ਬਾਜੀ ਮਾਰ ਗਿਆ……… ਖੇਡ ਮੇਲਾ / ਅਮਰਜੀਤ ਸਿੱਧੂ
ਹਮਬਰਗ : ਬੀਤੇ ਦਿਨ ਯੂਰਪ ਦੇ ਖੇਡ ਮੇਲਿਆਂ ਦੀ ਸੁਰੂਆਤ ਕਰਦੇ ਹੋਏ ਪੰਜਾਬ ਸਪੋਰਟਸ ਓਵਰਸੀਜ ਕਲੱਬ ਐਮਸਟਾਡਮ ਹਾਲੈਂਡ ਵਲੋਂ ਸੱਤਵਾਂ ਖੇਡ ਮੇਲਾ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ, ਸ੍ਰੀ ਸ਼ਿਵ ਲਾਲ, ਸ: ਪ੍ਰਿਤਪਾਲ ਸਿੰਘ, ਸ; ਬਲਜੀਤ ਸਿੰਘ, ਸ: ਗੁਰਮੁਖ ਸਿੰਘ ਸ਼ੇਰਗਿਲ, ਸ: ਕਰਤਾਰ ਸਿੰਘ, ਸ: ਬਲਿਹਾਰ ਸਿੰਘ ਅਤੇ ਮਿ: ਬੱਲੀ ਦੀ ਅਣਥੱਕ ਮਿਹਨਤ ਨਾਲ ਬੜੀ ਸ਼ਾਨੋਸ਼ੋਕਤ ਨਾਲ ਕਰਵਾਇਆ ਗਿਆ । ਇਸ ਮੇਲੇ ਵਿਚ ਛੇ ਟੀਮਾਂ ਨੇ ਭਾਗ ਲਿਆ ਜਿਨਾਂ ਵਿਚ ਇਟਲੀ, ਬੈਲਜੀਅਮ, ਫਰਾਂਸ, ਜਰਮਨ ਅਤੇ ਹਾਲੈਂਡ ਦੇ ਨਾਮ ਵਰਨਣਯੋਗ ਹਨ । ਕੁਲਵਿੰਦਰ ਮਿੰਟਾ ਬੈਲਜ਼ੀਅਮ ਵਲੋਂ ਕਮੈਂਟਰੀ ਕਰਦੇ ਹੋਏ ਪ੍ਰਬੰਧਕਾਂ ਦੇ ਫੈਸਲੇ ਮੁਤਾਬਕ ਜਰਮਨ ਅਤੇ ਹਾਲੈਂਡ ਦੀ ਟੀਮ ਨੂੰ ਪਹਿਲਾ ਮੈਚ ਖੇਡਣ ਲਈ ਸੱਦਾ ਦਿਤਾ ਗਿਆ । ਰੈਫਰੀ ਦੀ ਬਾਖੁਬੀ ਡਿਊਟੀ ਨਿਭਾਉਦੇ ਹੋਏ ਬਲਿਹਾਰ ਸਿੰਘ ਬੈਲਜੀਅਮ ਅਤੇ ਮੰਗਾ ਫਰਾਂਸ ਨੇ ਆਪਣੀ ਬਾਜ ਵਾਲੀ ਅੱਖ ਨਾਲ ਹਰ ਰੇਡਰ ਅਤੇ ਜਾਫੀ ਨਾਲ ਇਨਸਾਫ ਕਰਦਿਆਂ ਹੋਇਆਂ 36-22 ਦੇ ਅੰਕ ਨਾਲ ਹਾਲੈਂਡ ਦੀ ਜਿੱਤ ਦਾ ਬਿਗਲ ਵਜਾ ਦਿਤਾ ।
Subscribe to:
Posts (Atom)