Showing posts with label ਕਰਨ ਬਰਾੜ. Show all posts
Showing posts with label ਕਰਨ ਬਰਾੜ. Show all posts

ਆਸਟ੍ਰੇਲੀਆ 'ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ……… ਲੇਖ / ਕਰਨ ਬਰਾੜ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਜਿੱਥੇ ਪੰਜਾਬੀਆਂ ਨੇ ਹੋਰ ਕੰਮਾਂ ਤੋਂ ਇਲਾਵਾ ‘ਹਾਕਰ’ ਵਜੋਂ ਘਰਾਂ ਵਿੱਚ ਔਰਤਾਂ ਦੇ ਕੱਪੜੇ, ਚੂੜੀਆਂ, ਮੇਕਅਪ ਆਦਿ ਦਾ ਸਮਾਨ ਵੇਚਣਾ ਸ਼ੁਰੂ ਕੀਤਾ। ਜਿਸ ਰਾਹੀ ਇਹਨਾਂ ਨੇ ਗੋਰੇ ਲੋਕਾਂ ਵਿੱਚ ਬਹੁਤ ਇੱਜ਼ਤ ਅਤੇ ਮਾਣ ਹਾਸਲ ਕੀਤਾ, ਓਥੇ ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ਬਾਅਦ ਵਿੱਚ ਆਸਟ੍ਰੇਲੀਆ ਸਰਕਾਰ ਨੇ ਰਹਿਮ ਦੇ ਆਧਾਰ ਤੇ ਪੱਕੇ ਕਰ ਦਿੱਤੇ।

ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ……… ਸ਼ਬਦ ਚਿਤਰ / ਕਰਨ ਬਰਾੜ


ਆਸਟ੍ਰੇਲੀਆ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੀ ਬਹੁਪੱਖੀ ਸ਼ਖ਼ਸੀਅਤ ਦਾ ਨਾਮ ਹੈ ਗਿਆਨੀ ਸੰਤੋਖ ਸਿੰਘ। ਜੋ ਇੱਕ ਕੀਰਤਨੀਏ, ਸਫਲ ਪ੍ਰਚਾਰਕ ਅਤੇ ਲੇਖਕ ਵਜੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਗਿਆਨੀ ਸੰਤੋਖ ਸਿੰਘ ਜੀ ਦਾ ਜਨਮ 11 ਜੁਲਾਈ 1943 ਈਸਵੀ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਉਦੋਕੇ ਵਿੱਚ ਹੋਇਆ। ਗਿਆਨੀ ਜੀ ਦੇ ਪਿਤਾ ਭਾਈ ਗਿਆਨ ਸਿੰਘ ਅਤੇ ਮਾਤਾ ਜਸਵੰਤ ਕੌਰ ਸਿੱਖ ਧਰਮ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਗੁਰਬਾਣੀ ਦੇ ਗਿਆਤਾ ਸਨ। ਇਸ ਲਈ ਗਿਆਨੀ ਜੀ ਉੱਤੇ ਉਨ੍ਹਾਂ ਦਾ ਪ੍ਰਭਾਵ ਪੈਣਾ ਲਾਜਮੀਂ ਸੀ। ਗਿਆਨੀ ਸੰਤੋਖ ਸਿੰਘ ਬਚਪਨ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਅਤੇ ਉਸ ਦੀ ਵਿਆਖਿਆ ਕਰਦੇ। ਇਸ ਤਰ੍ਹਾਂ ਉਨ੍ਹਾਂ ਦਾ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਮੁੱਢਲੀ ਸਿੱਖਿਆ ਦਾ ਮੁੱਢ ਬੱਝਿਆ। ਗਿਆਨੀ ਜੀ 1958 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲ ਹੋਏ। ਜਿੱਥੇ ਉਨ੍ਹਾਂ ਪ੍ਰੋਫੈਸਰ ਰਜਿੰਦਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਸਰਪ੍ਰਸਤੀ ਹੇਠ ਸਿੱਖਿਆ ਹਾਸਲ ਕੀਤੀ। 1966 ਵਿੱਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦਾ ਕੋਰਸ ਕੀਤਾ ਤਾਂ ਉਨ੍ਹਾਂ ਦੇ ਨਾਮ ਨਾਲ ਗਿਆਨੀ ਸ਼ਬਦ ਪੱਕਾ ਹੀ ਜੁੜ ਗਿਆ। ਬਾਅਦ ਵਿੱਚ ਗਿਆਨੀ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਰਾਗੀ, ਪ੍ਰਚਾਰਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਪੀ. ਏ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ। ਭਾਵੇਂ ਕਿ ਗਿਆਨੀ ਸੰਤੋਖ ਸਿੰਘ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਸਿੱਖੀ ਪ੍ਰਚਾਰ ਲਈ ਲੈਕਚਰ ਕਰਦਿਆਂ ਗੁਜ਼ਾਰਿਆ ਹੈ। ਪਰ ਨਾਲ ਦੀ ਨਾਲ ਆਪਣੇ ਜੀਵਨ ਦੇ ਖੱਟੇ ਮਿੱਠੇ ਅਨੁਭਵਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਵੀ ਪੇਸ਼ ਕੀਤਾ ਤਾਂ ਆਪ ਜੀ ਇੱਕ ਲੇਖਕ ਵਜੋਂ ਵੀ ਬੇਹੱਦ ਮਕਬੂਲ ਹੋਏ।

ਪੰਜਾਬੀ ਫ਼ਿਲਮ “ਸਾਡੀ ਵੱਖਰੀ ਹੈ ਸ਼ਾਨ” ਦਾ ਸੰਗੀਤ ਆਸਟ੍ਰੇਲੀਆ ਵਿੱਚ ਰਿਲੀਜ਼……… ਕਰਨ ਬਰਾੜ

ਐਡੀਲੇਡ : ਪੰਜਾਬੀ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਲਈ ਤਿਆਰ ਹੈ। ਇਸ ਸਿਲਸਿਲੇ ਵਿਚ ਐਡੀਲੇਡ ਦੇ ਇੰਪੀਰੀਅਲ ਕਾਲਜ ਵਿਚ ਇੱਕ ਭਰਵੇਂ ਇਕੱਠ ਦੌਰਾਨ ਰਿਟਾਇਰਡ ਕਰਨਲ ਸ. ਬਿੱਕਰ ਸਿੰਘ ਬਰਾੜ ਅਤੇ ਪਾਕਿਸਤਾਨ ਤੋਂ ਡਾ ਮੁਹੰਮਦ ਅਫ਼ਜ਼ਲ ਮਹਿਮੂਦ (ਐਸੋਸੀਏਟ ਡੀਨ ਯੂਨੀਵਰਸਿਟੀ ਆਫ਼ ਐਡੀਲੇਡ) ਦੁਆਰਾ ਫ਼ਿਲਮ ਦਾ ਸੰਗੀਤ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਬੀ ਐਮ ਜੀ ਫਿਲਮਜ਼ ਦੇ ਕਰਤਾ ਧਰਤਾ ਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਕਲਚਰ ਦੀਆਂ ਕਦਰਾਂ ਕੀਮਤਾਂ ਦੇ ਮਿਆਰ ਨੂੰ ਕਾਇਮ ਰੱਖਦੀ ਹੋਈ ਇੱਕ ਰੋਮਾਂਟਿਕ ਲਵ ਸਟੋਰੀ ਹੈ। ਜੋ ਨੌਜਵਾਨਾ ਨੂੰ ਖ਼ਾਸ ਤੌਰ ਤੇ ਪਸੰਦ ਆਵੇਗੀ। ਉਨ੍ਹਾਂ  ਦੱਸਿਆ ਕਿ ਇਹ ਫ਼ਿਲਮ ਡਾਇਰੈਕਟਰ ਗੁਰਬੀਰ ਗਰੇਵਾਲ ਅਤੇ ਪ੍ਰੋਡਿਊਸਰ ਇੰਦਰ ਘੁਮਾਣ, ਸੁਖਪਾਲ ਮਾਂਗਟ, ਬਿਕਰਮਜੀਤ ਗਿੱਲ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ।

ਪੰਜਾਬੀ ਫਿਲਮ "ਰੌਲਾ ਪੈ ਗਿਆ" 31 ਅਗਸਤ ਨੂੰ ਹੋਵੇਗੀ ਦੇਸ਼ ਵਿਦੇਸ਼ 'ਚ ਰਿਲੀਜ਼......... ਫਿਲਮ ਰਿਲੀਜ਼ / ਕਰਨ ਬਰਾੜ

ਐਡੀਲੇਡ : ਰਵਿੰਦਰ ਗਰੇਵਾਲ ਦੀ ਪਹਿਲੀ ਪੰਜਾਬੀ ਫਿਲਮ "ਰੌਲਾ ਪੈ ਗਿਆ" ਦੇਸ਼ ਵਿਦੇਸ਼ ' ਵੱਡੇ ਪੱਧਰ 'ਤੇ 31 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀਇਹ ਪ੍ਰਗਟਾਵਾ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ਤੰਦੂਰੀ ਹੱਟ ਵਿਖੇ ਫਿਲਮ ਦੇ ਆਸਟ੍ਰੇਲੀਆ, ਨਿਊਜੀਲੈਂਡ ਦੇ ਡਿਸਟੀਬਿਊਟਰ ਜਸਦੀਪ ਢੀਂਡਸਾ ਅਤੇ ਅਮੋਲ ਮੱਲੀ ਨੇ ਫਿਲਮ ਦਾ ਸੰਗੀਤ ਜਾਰੀ ਕਰਨ ਮੌਕੇ ਕੀਤਾ ਉਹਨਾਂ ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਕਿ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅੱਜਕੱਲ ਪੰਜਾਬੀ ਵਿੱਚ ਬਹੁਤ ਵਧੀਆ ਅਤੇ ਮਹਿੰਗੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ ਪੰਜਾਬੀ ਸਿਨੇਮਾ ਤਾਂ ਹੀ ਹੋਰ ਅੱਗੇ ਜਾ ਸਕਦਾ, ਜੇ ਅਸੀਂ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਜਾ ਕੇ ਫਿਲਮਾਂ ਦੇਖਾਂਗੇ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਫਿਲਮ ਰੌਲਾ ਪੈ ਗਿਆ ਇੱਕ ਵਧੀਆ ਤੇ ਨਿਵੇਕਲੀ ਫਿਲਮ ਹੈ, ਜਿਸ ਵਿੱਚ ਰਵਿੰਦਰ ਗਰੇਵਾਲ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ.ਐਨ. ਸ਼ਰਮਾ, ਸਰਦਾਰ ਸੋਹੀ, ਹੀਰੋਇਨ ਸੁਰਭੀ ਜੋਤੀ ਆਦਿ ਨਾਮੀਂ ਕਲਾਕਾਰ ਸ਼ਾਮਿਲ ਹਨਵਧੀਆ ਕਹਾਣੀ ਅਤੇ ਸੰਗੀਤ ਨਾਲ ਸ਼ਿੰਗਾਰੀ ਇਹ ਫਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੰਟੂ ਬਰਾੜ, ਨਰਿੰਦਰ ਬੈਂਸ, ਬਖਸ਼ਿੰਦਰ ਸਿੰਘ, ਨਿੱਕ ਆਹਲੂਵਾਲੀਆ, ਸੁਮੀਤ ਟੰਡਨ, ਮਨਜੀਤ ਢਡਵਾਲ, ਨਵਦੀਪ ਅਗਨੀਹੋਤਰੀ, ਅੰਸ਼ੂ ਬੱਬਰ, ਸੁਲੱਖਣ ਸਿੰਘ ਸਹੋਤਾ, ਦੀਪ ਘੁਮਾਣ ਅਤੇ ਸੁਰਿੰਦਰ ਕੁਮਾਰ ਸ਼ਾਮਿਲ ਸਨ ਦੇਖਦੇ ਹਾਂ ! ਦੁਨੀਆਂ ਭਰ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਕਿੰਨਾ ਰੌਲਾ ਪਾਉਣ ਵਿੱਚ ਕਾਮਯਾਬ ਹੁੰਦੀ ਹੈ !

ਹਾਲ……… ਨਜ਼ਮ/ਕਵਿਤਾ / ਕਰਨ ਬਰਾੜ

ਹੁਣ ਜਦ ਵੀ ਪਰਦੇਸਾਂ ਦੇ ਵਿੱਚ
ਛੋਟੀ ਭੈਣ ਦੀ ਰੱਖੜੀ ਆਵੇ
ਰੱਖੜੀ ਚੋਂ ਨਿੱਕਲ ਕੇ ਸੁਣਿਓ
ਭੈਣ ਕਿੱਦਾਂ ਦਿਲ ਦਾ ਹਾਲ ਸੁਣਾਵੇ
ਵੀਰੇ ਅੱਜ ਮੈਂ ਤੇਰੇ ਨਾਲ ਨੀਂ ਲੜਦੀ
ਨਾਲੇ ਦੱਸਾਂ ਕਿੰਨਾ ਹੋਰ ਹਾਂ ਪੜ੍ਹਗੀ
ਬਾਪੂ ਸਵਖਤੇ ਉਠ ਕੇ ਖੇਤ ਹੈ ਜਾਂਦਾ
ਪਰ ਖਿਝਿਆ ਮੁੜਦਾ ਲੌਢੇ ਵੇਲੇ
ਨਾਲੇ ਵੱਡੀ ਮਹਿੰ ਦੀ ਛੋਟੀ ਕੱਟੀ

ਐਡੀਲੇਡ ਵਿਖੇ ਅਮਰੀਕਾ ਦੇ ਗੁਰੂਦੁਆਰੇ ਵਿਖੇ ਮੰਦਭਾਗੀ ਘਟਨਾ ‘ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ……… ਸ਼ਰਧਾਂਜਲੀ / ਕਰਨ ਬਰਾੜ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿੱਚ ਹੋਈ ਮੰਦਭਾਗੀ ਘਟਨਾ ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ, ਜ਼ਖਮੀਆਂ ਲਈ ਅਰਦਾਸ ਕਰਨ ਅਤੇ ਵਿਦੇਸ਼ਾਂ ਚ ਹੋਰ ਭਾਈਚਾਰਿਆਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਅਤੇ ਕਿਰਤ ਕਰ ਕੇ ਵੰਡ ਛਕਣ ਵਾਲੀ ਕੌਮ ਦਾ ਸੁਨੇਹਾ ਦੇਣ ਲਈ ਹੱਥਾਂ ’ਚ ਜਗਦਿਆਂ ਮੋਮਬਤੀਆਂ ਫੜ ਕੇ ਸ਼ਾਂਤੀ ਪੂਰਵਕ ਮਾਰਚ ਪਾਸਟ ਕੀਤਾ ਗਿਆ।
ਇਹ ਮਾਰਚ ਪਾਸਟ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਤੋਂ ਸ਼ੁਰੂ ਹੋ ਕੇ ਤਕਰੀਬਨ ਇਕ ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਐਡੀਲੇਡ ਸ਼ਹਿਰ ਦੇ ਬਿਲਕੁੱਲ ਵਿਚਾਲੇ ਵਿਕਟੋਰੀਆ ਸੁਕਾਇਰ ‘ਤੇ ਖਤਮ ਹੋਇਆ। ਇਸ ਸਮੇਂ ਗਿਆਨੀ ਪੁਸ਼ਪਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਭੁਪਿੰਦਰ ਸਿੰਘ ਮਨੇਸ਼ ਨੇ ਇਕ ਮੈਮੋਰੈਂਡਮ ਪੜ੍ਹਿਆ। ਜਿਸ ਵਿਚ ਉਨ੍ਹਾਂ ਅਮਰੀਕਾ ਸਰਕਾਰ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਜ਼ਖਮੀ ਪੁਲਿਸ ਅਫ਼ਸਰ ਬ੍ਰਾਇਨ ਮਰਫੀ ਦੀ ਬਹਾਦਰੀ ਉਤੇ ਨਾਜ਼ ਜਤਾਇਆ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਸਾਊਥ ਆਸਟ੍ਰੇਲੀਆ ਦੀ ਮਲਟੀਕਲਚਰ ਮੰਤਰੀ ਮਾਣਯੋਗ ਜੈਨੀਫਰ ਰਿਨਕਨ, ਮੈਂਬਰ ਪਾਰਲੀਮੈਂਟ ਮਾਈਕਲ ਐਟਕਿੰਸਨ ਅਤੇ ਚੇਅਰਮੈਨ ਹੀਉ ਵੇਨ ਲੀ ਵੀ ਹਾਜ਼ਰ ਹੋਏ ਅਤੇ ਇਸ ਘੜੀ ’ਚ ਦੁੱਖ ਵੰਡਾਇਆ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ’ਚ ਭੁਪਿੰਦਰ ਸਿੰਘ ਮਨੇਸ਼, ਮਹਾਂਬੀਰ ਸਿੰਘ ਗਰੇਵਾਲ, ਮਿੰਟੂ ਬਰਾੜ, ਪ੍ਰਭਜੋਤ ਸਿੰਘ, ਪਾਲਮ ਮਨੇਸ਼, ਗੁਰਦੀਪਕ ਭੰਗੂ ਨੇ ਖਾਸ ਯੋਗਦਾਨ ਪਾਇਆ ।

ਐਡੀਲੇਡ ਵਿਖੇ ਗਿਆਨੀ ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਕੀਤਾ ਸੰਗਤਾਂ ਨੂੰ ਨਿਹਾਲ……… ਧਾਰਮਿਕ ਸਮਾਗਮ / ਕਰਨ ਬਰਾੜ

ਐਡੀਲੇਡ : ਗੁਰਦੁਆਰਾ ਸਰਬੱਤ ਖਾਲਸਾ ਪ੍ਰਾਸਪੈਕਟ, ਐਡੀਲੇਡ ਵਿਖੇ ਪ੍ਰਸਿੱਧ ਢਾਡੀ ਗਿਆਨੀ ਸੰਤ ਸਿੰਘ ਪਾਰਸ ਦੇ ਜਥੇ ਵਲੋਂ 26 ਤੋਂ 29 ਜੁਲਾਈ ਤੱਕ ਗੁਰੂ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਹਨਾਂ ਦੀਆਂ ਢਾਡੀ ਵਾਰਾਂ ਸੁਨਣ ਲਈ ਦੂਰੋਂ ਨੇੜਿਓਂ ਐਡੀਲੇਡ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂਦੁਵਾਰਾ ਸਾਹਿਬ ਪਹੁੰਚੀਆਂ।ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀਆਂ ਗੱਲਾਂ ਬਾਰੇ ਚਾਨਣਾ ਪਾਉਂਦੇ ਹੋਏ ਸਿੱਖ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਉਹਨਾਂ ਦੁਆਰਾ ਸੁਣਾਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਨੂੰ ਸੰਗਤਾਂ ਨੇ ਬੜੇ ਭਾਵੁਕ ਮਨ ਤੇ ਸ਼ਰਧਾ ਭਾਵਨਾ ਨਾਲ ਸੁਣਿਆ। ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੁੜਣ ਅਤੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਪ੍ਰੇਰਿਆ।ਜਿੱਥੇ ਉਹਨਾਂ ਆਸਟ੍ਰੇਲੀਆ ਰਹਿੰਦੀਆਂ ਸਿੱਖ ਸੰਗਤਾਂ ਦਾ ਗੁਰੂ ਘਰ ਨਾਲ ਪਿਆਰ ਦੇਖ ਕੇ ਖੁਸ਼ੀ ਜ਼ਾਹਿਰ ਕੀਤੀ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖੀ ਦੀ ਸ਼ਾਨ ਬਰਕਰਾਰ ਰੱਖੀ ਹੈ, ਓਥੇ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਦੁਆਰਾ ਕੀਤੇ ਜਾਂਦੇ ਨਸ਼ੇ ਤੇ ਗੁਰੂ ਘਰ ਨਾਲੋਂ ਟੁੱਟਣ ਦਾ ਦੁਖ ਜ਼ਾਹਿਰ ਕੀਤਾ। 

ਪੁਰਾਣੇ ਵਿਦੇਸ਼ੀ ਪੰਜਾਬੀਆਂ ਦੀ ਗੱਲਬਾਤ……… ਨਜ਼ਮ/ਕਵਿਤਾ / ਕਰਨ ਬਰਾੜ

ਮਨਜੀਤ ਸਿੰਘਾ ਜੇ ਤੂੰ ਸੋਚਦਾ
ਇੰਡੀਆ ਨਰਕ ਹੈ… ਗਰੀਬ ਹੈ…
ਫਿਰ ਕਿਉਂ ਆਪਣੇ ਨਾਮ ਨਾਲ
ਸਿੰਘ ਦੀ ਟੰਗੀ ਸਲੀਬ ਹੈ...
ਤੁਸੀਂ ਉੱਥੇ ਜਾ ਕੇ ਉਸਦੀ
ਗਰੀਬੀ ਕਿਉਂ ਨਹੀਂ ਕਟਾਉਂਦੇ...
ਦੇਸ਼ ਦੀ ਤਰੱਕੀ ਵਿੱਚ ਆਪਣਾ
ਹੱਥ ਕਿਉਂ ਨਹੀਂ ਵਟਾਉਂਦੇ...
ਕਈ ਵਾਰ ਇੱਕ ਹੀ ਬੰਦਾ
ਪੂਰੇ ਸੰਸਾਰ ਦਾ ਰੁਖ ਮੋੜ ਦਿੰਦਾ...
ਆਪਣੀ ਚੰਗੀ ਸੋਚ ਨਾਲ
ਪੂਰੀ ਦੁਨੀਆਂ ਜੋੜ ਦਿੰਦਾ...

ਉੱਘੇ ਸਿੱਖ ਵਿਦਵਾਨ ਹਰਪਾਲ ਸਿੰਘ ਪੰਨੂੰ ਹੋਏ ਐਡੀਲੇਡ ਵਾਸੀਆਂ ਦੇ ਰੂ ਬ ਰੂ……… ਰੂ ਬ ਰੂ / ਕਰਨ ਬਰਾੜ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਅਤੇ ਹਰਮਨ ਰੇਡੀਓ ਵੱਲੋਂ ਇੰਪੀਰੀਅਲ ਕਾਲਜ ਆਫ ਟ੍ਰੇਡਰਜ਼ ਵਿਖੇ ਉਘੇ ਸਿੱਖ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਦਰਸ਼ਕਾਂ ਦੇ ਰੂ ਬ ਰੂ ਤੇ ਸਨਮਾਨਿਤ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚੱਲੇ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਡਾਕਟਰ ਹਰਪਾਲ ਸਿੰਘ ਪੰਨੂੰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਰਿਸਰਚ ਭਰਪੂਰ ਲੇਖਣੀ ਨੂੰ ਸਲੂਟ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਸੋਸੀਏਸ਼ਨ ਦੇ ਖ਼ਜ਼ਾਨਚੀ ਬਖਸ਼ਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਉਪਰੰਤ ਲੋਕਲ ਸ਼ਾਇਰਾਂ ਅਤੇ ਫ਼ਨਕਾਰਾਂ ਨੇ ਆਪਣੀਆਂ ਨਜ਼ਮਾਂ ਤੇ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ, ਜਿੰਨਾ ਵਿੱਚ ਵੀਰ ਭੰਗੂ, ਸ਼ਿਵਦੀਪ, ਕਰਨ ਬਰਾੜ, ਦਿਲਪ੍ਰੀਤ ਗਿੱਲ ਅਤੇ ਰਮਨਦੀਪ ਕੌਰ ਆਦਿ ਸ਼ਾਮਿਲ ਸਨ। 

ਅਰਦਾਸ.......... ਨਜ਼ਮ/ਕਵਿਤਾ / ਕਰਨ ਬਰਾੜ

ਗੱਜਣ ਸਿਓਂ ਜਾਵੇ
ਕਾਹਲੀ ਕਾਹਲੀ
ਦੇਗ ਵਾਲੀ
ਬਾਲਟੀ ਚੱਕੀ
ਅਰਦਾਸ ਕਰਨ
ਜੇ ਰੱਬਾ ਤੂੰ
ਮੀਂਹ ਪਾਵੇਂ ਤਾਂ
ਨਿਆਂਈ ਵਿੱਚ ਲੱਗਿਆ
ਅੱਠ ਕਿੱਲੇ ਝੋਨਾ
ਬੱਚ ਜਾਵੇ
ਮ‌ਿੱਠੂ ਘੁਮਿਆਰ ਜਾਵੇ

ਪੰਜਾਬੀ ਗਾਇਕ ਅਮਰਿੰਦਰ ਗਿੱਲ, ਫਿ਼ਰੋਜ਼ ਖ਼ਾਨ ਤੇ ਕਮਲ ਗਰੇਵਾਲ ਇੰਪੀਰਿਅਲ ਕਾਲਜ ਆਫ਼ ਟਰੇਡਜ਼ ਐਡੀਲੇਡ ਵਿਖੇ .......... ਰੂ ਬ ਰੂ / ਕਰਨ ਬਰਾੜ

ਇੰਪੀਰਿਅਲ ਕਾਲੇਜ ਆਫ਼ ਟਰੇਡਜ਼ ਐਡੀਲੇਡ ਵਿਖੇ ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਹੋਰਾਂ ਦਾ ਵਿਦਿਆਰਥੀਆਂ ਨਾਲ ਰੂਬਰੂ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਅਮਰਿੰਦਰ ਗਿੱਲ ਦੇ ਗਾਏ ਹੋਏ ਗੀਤਾਂ ਤੇ ਡਾਂਸ ਪੇਸ਼ ਕਰ ਕੇ ਸਮੇਂ ਦਾ ਰੰਗ ਬੰਨ੍ਹ ਦਿੱਤਾ । ਆਏ ਹੋਏ ਕਲਾਕਾਰਾਂ ਨੇ ਆਪਣੀ ਦਿਲਕਸ਼ ਅਵਾਜ਼ ‘ਚ ਸੁਰੀਲੇ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ । ਅਮਰਿੰਦਰ ਗਿੱਲ ਹੋਰਾਂ ਦਾ ਕਾਲਜ ਆਓਣਾ ਹੋਰ ਵੀ ਸਾਰਥਕ ਹੋ ਗਿਆ ਕਿਓਂਕਿ ਅਮਰਿੰਦਰ ਗਿੱਲ ਖੁਦ ਵੀ ਅਗਰੀਕਲਚਰ ਵਿਸ਼ੇ ਦੇ ਮਾਹਰ ਹਨ ਅਤੇ ਇੰਪੀਰਿਅਲ ਕਾਲਜ ਵੀ ਪੂਰੇ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐਡਵਾਂਸ ਡਿਪਲੋਮਾ ਆਫ਼ ਹਾਰਟੀਕਲਚਰ (ਬਾਗਬਾਨੀ ) ਦੀ ਸਿਖਿਆ ਦੇਣ ਵਾਲਾ ਇੱਕੋ ਇਕ ਪ੍ਰਾਈਵੇਟ ਕਾਲਜ ਹੈ । 

ਥ੍ਰੀ ਜ਼ੀ ਐਂਟਰਟੇਨਰ ਦਾ ਐਡੀਲੇਡ ’ਚ ਇਕ ਹੋਰ ਸਫਲ "ਵਤਨੋਂ ਦੂਰ ਮੇਲਾ"……… ਕਰਨ ਬਰਾੜ

ਐਡੀਲੇਡ : ਥ੍ਰੀ ਜ਼ੀ ਐਂਟਰਟੇਨਰ ਵੱਲੋਂ ਕਰਵਾਏ ਗਏ ਭੰਗੜਾ ਵੋਰੀਅਰਸ ਨਾਂ ਦੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਦੇ ਸ਼ੋਅ ਦੀ ਕਾਮਯਾਬੀ ਦਾ ਸਿਹਰਾ ਇਕ ਬਾਰ ਫੇਰ ਤਿਰਮਾਨ ਗਿੱਲ, ਅਮਰਜੀਤ ਗਰੇਵਾਲ, ਰਿਪਨ ਗਿੱਲ, ਭਰਤ ਕੈਂਥ ਅਤੇ ਪ੍ਰਭਜੋਤ ਸਾਹਨੀ ਦੀ ਸੁਚੱਜੀ ਅਗਵਾਈ ਨੂੰ ਜਾਂਦਾ ਹੈ। ਹਮੇਸ਼ਾ ਦੀ ਤਰ੍ਹਾਂ ਵਕਤ ਦੀ ਬੇਕਦਰੀ ਨਾਲ ਸ਼ੁਰੂ ਹੋਇਆ ਇਹ ਸ਼ੋਅ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਕਰਦਾ ਹੋਇਆ ਮੁਕਾਮ ਤੇ ਪਹੁੰਚਿਆ। ਸ਼ੋਅ ਦਾ ਆਗਾਜ਼ ਆਸਟ੍ਰੇਲੀਆ ਦੇ ਲੋਕਲ ਗਾਇਕ ਵੀਰ ਭੰਗੂ ਦੀ ਰਸ ਭਰੀ ਅਤੇ ਬੁਲੰਦ ਆਵਾਜ਼ ਨਾਲ ਹੋਇਆ। ਉਨ੍ਹਾਂ ਉੱਤੇ ਥੱਲੇ ਤਿੰਨ ਗੀਤ ਗਾ ਕੇ ਆਪਣੇ ਆਉਣ ਵਾਲੇ ਭਵਿੱਖ ਦੇ ਸੰਕੇਤ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਦਿੱਤੇ। ਇਸ ਤੋਂ ਬਾਅਦ ਨੌਜਵਾਨ ਗਾਇਕ ਕਮਲ ਗਰੇਵਾਲ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਨਾਲ ਕੁਝ ਇਕ ਹੋਰ ਗਾਇਕਾਂ ਦੇ ਲੋਕਪ੍ਰਿਆ ਗੀਤ ਗਾ ਕੇ ਦਰਸ਼ਕਾਂ ਦਾ ਪਿਆਰ ਕਬੂਲਿਆ। ਪਰ ਲੋਕਾਂ ਵਿਚ ਉਨ੍ਹਾਂ ਦੀ ਪੇਸ਼ਕਾਰੀ ਬਾਰੇ ਆਮ ਚਰਚਾ ਸੀ ਕਿ ਜਿਵੇਂ ਉਹ ਬੱਬੂ ਮਾਨ ਦੇ ਨਕਸ਼ੇ ਕਦਮ ਤੇ ਚੱਲ ਰਹੇ ਹੋਣ।