ਬਾਜ਼ੀਗਰਾਂ ਦੇ ਨਾ ਦੇਈਂ ਮਾਏ ਮੇਰੀਏ
ਹੱਥ ਵਿੱਚ ਬਗਲੀ ਫੜਾ ਦੇਣਗੇ
ਮੈਨੂੰ ਸੂਈਆਂ ਵੇਚਣ ਲਾ ਦੇਣਗੇ
ਪੁੱਛ ਨਾ ਨੀ ਮਾਏ ਇਹ ਸੂਈਆਂ ਕਿਵੇਂ ਚੁੱਭੀਆਂ
ਪਾੜ ਪਾੜ ਪੋਟਿਆਂ ਨੂੰ ਦਿਲ ਵਿੱਚ ਖੁੱਭੀਆਂ
ਅਸਾਂ ਜੋਬਨੇ ਦਾ ਸਾਲੂ ਤਾਂ ਪਰੁੰਨ੍ਹ ਛੱਡਿਆ
ਵਿਚ ਕਾਲਾ਼ ਰੰਗ ਬਿਰਹੇ ਦਾ ਖੁਣ ਛੱਡਿਆ
ਚੌਹਾਂ ਕੰਨੀਆਂ ਦੁਆਲ਼ੇ ਪਾਕੇ ਸੱਧਰਾਂ ਦੀ ਵੇਲ
ਵਿਚੋਂ ਚੱਪਾ ਚੱਪਾ ਪੀੜਾਂ ਨਾਲ਼ ਵਿੰਨ ਛੱਡਿਆ
ਕੱਢ ਸੂਈ ਦੇ ਨਖਾਰੇ ਵਿਚੋਂ ਸੱਧਰਾਂ ਦੀ ਡੋਰ
ਫੁੱਲ ਜਿੰਦ ਦਾ ਪਰੋ ਕੇ ਸੰਗ ਬੰਨ੍ਹ ਛੱਡਿਆ
ਕੌਣ ਕੱਢੂ ਨੀ ਕਸੀਦੇ, ਇੰਜ ਗਾਲ਼ ਗਾਲ਼ ਦੀਦੇ
ਉਹ ਤਾਂ ਘਰ ਘਰ ਸੂਈਆਂ ਪੁਚਾ ਦੇਣਗੇ
ਦਿਲ ਵਿੰਨ੍ਹ ਵਿੰਨ੍ਹ ਹਥਾਂ 'ਚ ਫੜਾ ਦੇਣਗੇ
ਊਠਾਂ ਵਾਲਿ਼ਆਂ ਦੇ ਨਾ ਦੇਈਂ ਮੇਰੇ ਬਾਬਲਾ
ਅੱਧੀ ਰਾਤੀਂ ਬਾਬਲਾ ਵੇ ਲੱਦ ਜਾਣਗੇ
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ
ਲੰਘ ਲੰਘ ਗਏ ਏਹਨੀ ਰਾਹੀਂ ਬੜੇ ਕਾਫਲੇ
ਊਠਾਂ ਵਾਲ਼ੇ ਦਿਲਾਂ ਉਤੇ ਧਿਜੇ ਨਹੀਓਂ ਬਾਬਲੇ
ਵਣਜ ਵਿਹਾਜੀਂ ਨਾ ਵੇ ਸੰਗ ਪਰਦੇਸੀਆਂ
ਜਿਨ੍ਹਾਂ ਸਾਡੇ ਰੋਗ ਦੀਆਂ ਨਬਜ਼ਾਂ ਨਾ ਦੇਖੀਆਂ
ਮੋਹਰਾਂ ਦੇ ਵਪਾਰੀਆਂ ਨੇ ਰੂਪ ਦੀਆਂ ਮਣੀਆਂ
ਪ੍ਰੀਤ ਦੇ ਤਰਾਜੂਆਂ ਤੇ ਰੱਖ ਕਦੋਂ ਜੋਖੀਆਂ
ਮਹਿਲਾਂ ਵਿਚ ਜੜੀਆਂ ਵੇ , ਰੇਤ ਵਿਚ ਰੋਲੀਆਂ
ਰਾਤ ਦੇ ਬਜ਼ਾਰੀਂ ਜਾ ਕੇ ਚੋਰਾਂ ਹੱਥ ਵੇਚੀਆਂ
ਲੱਖਾਂ ਹੀਰਿਆਂ ਦੇ ਤੁੱਲ, ਇੱਕ ਜਿੰਦੜੀ ਦਾ ਫੁੱਲ
ਐਵੇਂ ਊਠਾਂ ਦੀਆਂ ਪੈੜਾਂ ਹੇਠ ਮਿਧ ਜਾਣਗੇ
ਥਲ ਹੰਝੂਆਂ ਦੇ ਪਾਣੀਆਂ 'ਚ ਭਿੱਜ ਜਾਣਗੇ
ਸਿਰੋਂ ਉੱਤੇ ਵਗਦੇ ਝਨਾਵਾਂ ਵਿਚ ਪਾਣੀ ਵੇ
ਪੱਤਣਾਂ 'ਤੇ ਬੈਠਾ ਕੋਈ ਰਾਂਝਣੇ ਦਾ ਹਾਣੀ ਵੇ
ਜਿੰਦ ਹਿਜਰਾਂ ਦੇ ਖੋਭਿਆਂ 'ਚ ਖੁੱਭ ਜਾਏ ਨਾ
ਕਿਤੇ ਤਾਰੂਆਂ ਬਗੈਰ 'ਕੱਲੀ ਡੁੱਬ ਜਾਏ ਨਾ
Showing posts with label ਸਾਧੂ ਸਿੰਘ (ਪ੍ਰੋ:). Show all posts
Showing posts with label ਸਾਧੂ ਸਿੰਘ (ਪ੍ਰੋ:). Show all posts
ਪੱਥਰ ੳੱਤੇ ਵਾਹ ਕੇ.......... ਗ਼ਜ਼ਲ / ਸਾਧੂ ਸਿੰਘ (ਪ੍ਰੋ:)
ਪੱਥਰ ੳੱਤੇ ਵਾਹ ਕੇ ਪੱਕੀ ਲੀਕ ਗਏ
ਮੇਰੇ ਦਿਲ ਤੇ ਅਪਣਾ ਨਾਮ ਉਲੀਕ ਗਏ
ਮੇਰੀ ਸੂਰਤ ਪੱਥਰ ਦੇ ਵਿਚ ਢਾਲ਼ ਗਏ
ਆਪ ਗਏ ਜਿਉਂ ਪਾਣੀ ਉਤੋਂ ਲੀਕ ਗਏ
ਸਾਡੇ ਜੁੰਮੇ ਸੌਂਪੀ ਪੀੜ ਲੋਕਾਈ ਦੀ
ਹੋ ਕੇ ਸੱਤ ਬੇਗਾਨੇ ਤੁਰਦੇ ਮੀਤ ਗਏ
ਸਾਨੂੰ ਮਰਜ਼ਾਂ ਇਸ਼ਕੇ ਤੋਂ ਵੀ ਚੰਦਰੀਆਂ
ਵੈਦ ਧਨੰਤਰ ਵੇਂਹਦਿਆਂ ਅੱਖਾਂ ਮੀਟ ਗਏ
ਹਾਲੀਂ ਹਰ ਸੂਰਤ ਵਿਚ ਮਹਿਰਮ ਦਿਸਿਆ ਨਾ
ਕੀਕਣ ਆਖਾਂ ਯੁੱਗ ਬ੍ਰਿਹੋਂ ਦੇ ਬੀਤ ਗਏ
ਤਖਤਾਂ ਤੋਂ ਤਵੀਆਂ ਤੋਂ ਲੱਥੇ ਬਲ ਬਲ ਕੇ
ਤੱਤੀਆਂ ਤਵੀਆਂ ਉਤੋਂ ਠੰਢੇ ਸੀਤ ਗਏ
ਮੇਰੇ ਦਿਲ ਤੇ ਅਪਣਾ ਨਾਮ ਉਲੀਕ ਗਏ
ਮੇਰੀ ਸੂਰਤ ਪੱਥਰ ਦੇ ਵਿਚ ਢਾਲ਼ ਗਏ
ਆਪ ਗਏ ਜਿਉਂ ਪਾਣੀ ਉਤੋਂ ਲੀਕ ਗਏ
ਸਾਡੇ ਜੁੰਮੇ ਸੌਂਪੀ ਪੀੜ ਲੋਕਾਈ ਦੀ
ਹੋ ਕੇ ਸੱਤ ਬੇਗਾਨੇ ਤੁਰਦੇ ਮੀਤ ਗਏ
ਸਾਨੂੰ ਮਰਜ਼ਾਂ ਇਸ਼ਕੇ ਤੋਂ ਵੀ ਚੰਦਰੀਆਂ
ਵੈਦ ਧਨੰਤਰ ਵੇਂਹਦਿਆਂ ਅੱਖਾਂ ਮੀਟ ਗਏ
ਹਾਲੀਂ ਹਰ ਸੂਰਤ ਵਿਚ ਮਹਿਰਮ ਦਿਸਿਆ ਨਾ
ਕੀਕਣ ਆਖਾਂ ਯੁੱਗ ਬ੍ਰਿਹੋਂ ਦੇ ਬੀਤ ਗਏ
ਤਖਤਾਂ ਤੋਂ ਤਵੀਆਂ ਤੋਂ ਲੱਥੇ ਬਲ ਬਲ ਕੇ
ਤੱਤੀਆਂ ਤਵੀਆਂ ਉਤੋਂ ਠੰਢੇ ਸੀਤ ਗਏ
ਸੁੱਚੇ ਹੋਠਾਂ ਦੀ ਮਹਿਕ.......... ਨਜ਼ਮ/ਕਵਿਤਾ / ਸਾਧੂ ਸਿੰਘ (ਪ੍ਰੋ:)
ਸਾਡੇ ਅੰਬਰਾਂ ਤੇ ਰਾਤ ਰਹੇ
ਸੀਨੇ ਵਿੱਚ ਭੱਠ ਤਪਦੇ,
ਅੱਖਾਂ ਵਿੱਚ ਬਰਸਾਤ ਰਹੇ।
ਕਿਵੇਂ ਸੌਂ ਗਈਆਂ ਅੱਖੀਆਂ ਵੇ
ਵਰ੍ਹਿਆਂ ਨਾ ਜਿ਼ਦ ਜਿ਼ਦ ਕੇ
ਰਾਤਾਂ ਜਿਨ੍ਹਾਂ ਵਿਚ ਲੱਥੀਆਂ ਵੇ।
ਤੇਰੇ ਮਹਿਲਾਂ ਨੂੰ ਰਾਹ ਕੋਈ ਨਾ
ਤੇਰੇ ਲਈ ਹੋਠ ਸੁੱਚੇ
ਪਰ ਜਗ ਦਾ ਵਿਸਾਹ ਕੋਈ ਨਾ।
ਕਦੇ ਅੱਖੀਆਂ ਨਾ ਭਰੀਆਂ ਵੇ
ਸੁੱਕੇ ਹੋਏ ਸਾਗਰਾਂ ਲਈ
ਦੋ ਬੂੰਦਾਂ ਨਾ ਸਰੀਆਂ ਵੇ।
ਤੈਨੂੰ ਮਨ 'ਚ ਵਸਾਇਆ ਵੇ
ਸਾਹਾਂ ਦਾ ਧੁਖਣ ਧੁਖੇ
ਤਨ ਬਾਲਣ ਡਾਹਿਆ ਵੇ।
ਤੇਰਾ ਤਾਜ ਨਾ ਲਹਿ ਜਾਣਾ
ਸਾਡੇ ਕੋਲ ਸੁਪਨੇ ਬਚੇ
ਸਾਡਾ ਸੁਪਨਾ ਹੀ ਲੈ ਜਾਣਾ।
ਨਾ ਰੋ ਤਕਦੀਰਾਂ ਨੂੰ
ਮਰਜ਼ਾਂ ਨੂੰ ਮਹਿਕ ਬਣਾ
ਛੱਡ 'ਸਾਧੂ ' ਫ਼ਕੀਰਾਂ ਨੂੰ।
ਸੀਨੇ ਵਿੱਚ ਭੱਠ ਤਪਦੇ,
ਅੱਖਾਂ ਵਿੱਚ ਬਰਸਾਤ ਰਹੇ।
ਕਿਵੇਂ ਸੌਂ ਗਈਆਂ ਅੱਖੀਆਂ ਵੇ
ਵਰ੍ਹਿਆਂ ਨਾ ਜਿ਼ਦ ਜਿ਼ਦ ਕੇ
ਰਾਤਾਂ ਜਿਨ੍ਹਾਂ ਵਿਚ ਲੱਥੀਆਂ ਵੇ।
ਤੇਰੇ ਮਹਿਲਾਂ ਨੂੰ ਰਾਹ ਕੋਈ ਨਾ
ਤੇਰੇ ਲਈ ਹੋਠ ਸੁੱਚੇ
ਪਰ ਜਗ ਦਾ ਵਿਸਾਹ ਕੋਈ ਨਾ।
ਕਦੇ ਅੱਖੀਆਂ ਨਾ ਭਰੀਆਂ ਵੇ
ਸੁੱਕੇ ਹੋਏ ਸਾਗਰਾਂ ਲਈ
ਦੋ ਬੂੰਦਾਂ ਨਾ ਸਰੀਆਂ ਵੇ।
ਤੈਨੂੰ ਮਨ 'ਚ ਵਸਾਇਆ ਵੇ
ਸਾਹਾਂ ਦਾ ਧੁਖਣ ਧੁਖੇ
ਤਨ ਬਾਲਣ ਡਾਹਿਆ ਵੇ।
ਤੇਰਾ ਤਾਜ ਨਾ ਲਹਿ ਜਾਣਾ
ਸਾਡੇ ਕੋਲ ਸੁਪਨੇ ਬਚੇ
ਸਾਡਾ ਸੁਪਨਾ ਹੀ ਲੈ ਜਾਣਾ।
ਨਾ ਰੋ ਤਕਦੀਰਾਂ ਨੂੰ
ਮਰਜ਼ਾਂ ਨੂੰ ਮਹਿਕ ਬਣਾ
ਛੱਡ 'ਸਾਧੂ ' ਫ਼ਕੀਰਾਂ ਨੂੰ।
ਸਲੀਬ ਤੇ ਸਰਗਮ.......... / ਸਾਧੂ ਸਿੰਘ (ਪ੍ਰੋ:)
ਕਿਆਮਤ ਨਹੀਂ ਹੈ ਕੋਈ, ਜੀਂਦੇ-ਜੀਅ ਵਿੱਛੜ ਜਾਣਾ |
ਮਿਟ ਕੇ ਵੀ ਅਮਰ ਹੋਈਏ, ਵਿਸਾਰੇ ਨਾ ਜੇ ਜ਼ਮਾਨਾ |
ਸਰਗ਼ਮ ਹੀ ਹੋ ਗਏ ਹਾਂ, ਜੀਵਨ ਨੂੰ ਸੁਰ ‘ਚ ਕਰਦੇ
ਸਲੀਬਾਂ ਤੇ ਵੀ ਹੈ ਗਾਇਆ, ਮੁਹੱਬਤ ਦਾ ਹੀ ਤਰਾਨਾ |
ਕਟਿਹਰੇ ਤੇ ਹੀ ਕਟਿਹਰਾ, ਸੀਖਾਂ ਦਾ ਦਰ ਦਿਖਾਵੇ
ਆਦਲ ਨਾ ਸਮਝ ਪਾਏ, ਦੁੱਖ ਦਰਦ ਦਾ ‘ਫਸਾਨਾ |
ਡੁਲੇਗਾ ਜਦ ਜ਼ਮੀਂ ਤੇ, ਇੱਕ ਵੀ ਲਹੂ ਦਾ ਕਤਰਾ
ਇਤਿਹਾਸ ਵਿੱਚ ਹੀ ਰਚਣਾਂ ਆਪਣਾ ਹੈ ਜਾਂ ਬੇਗਾਨਾ |
ਲਟ ਲਟ ਹੈ ਸ਼ਮਾਂ ਬਲਦੀ, ਰੋਸ਼ਨ ਫ਼ਿਜ਼ਾਵਾਂ ਕਰਦੀ
ਕੀ ਰਾਜ਼ ਇਸ ਦੇ ਆਂਚਲ, ਬੁਝਦਾ ਰਹੇ ਪਰਵਾਨਾ |
ਨੈਣਾਂ ਦੀ ਪਲ ਕੁ ਚੋਰੀ, ਦਿਲ ਨੂੰ ਬਣਾਏ ਮੁਜਰਮ
ਜੀਵਨ ਹੀ ਸਾਰਾ ਭਰਦਾ, ਇਸ ਜੁਰਮ ਦਾ ਹਰਜਾਨਾ |
ਸੁਲਤਾਨ ਹੀ ਹੈ ਬਿਰਹਾ, ਰੂਹਾਂ ਤੇ ਰਾਜ ਜਿਸਦਾ
ਉਮਰਾਂ ਹੀ ਗਾਲ ਦੇਵੇ, ਇੱਕ ਵਸਲ ਦਾ ਬਹਾਨਾ |
ਰਿੰਦਾਂ ਨੇ ਜਾਗਣਾ ਕੀ, ਸੁੱਖ ਦੀ ਕੀ ਨੀਂਦ ਸੌਣਾ
ਮੰਦਰਾਂ ‘ਚ ਵੀ ਹੈ ਖੁਲਦਾ, ਮੁਦਰਾ ਦਾ ਹੀ ਮੈਖ਼ਾਨਾ |
ਬਹਿਰਾਂ ‘ਚ ਲਹਿਰ ਉੱਠੇ, ਤਰੰਗਾਂ ‘ਚ ਰੰਗ ਸੂਹਾ
ਮੁੜਦਾ ਹੈ ਦਿਲ ‘ਚ ਲਹਿ ਕੇ, ਤੇਰੇ ਤੀਰ ਦਾ ਨਿਸ਼ਾਨਾ |
ਮਿਟ ਕੇ ਵੀ ਅਮਰ ਹੋਈਏ, ਵਿਸਾਰੇ ਨਾ ਜੇ ਜ਼ਮਾਨਾ |
ਸਰਗ਼ਮ ਹੀ ਹੋ ਗਏ ਹਾਂ, ਜੀਵਨ ਨੂੰ ਸੁਰ ‘ਚ ਕਰਦੇ
ਸਲੀਬਾਂ ਤੇ ਵੀ ਹੈ ਗਾਇਆ, ਮੁਹੱਬਤ ਦਾ ਹੀ ਤਰਾਨਾ |
ਕਟਿਹਰੇ ਤੇ ਹੀ ਕਟਿਹਰਾ, ਸੀਖਾਂ ਦਾ ਦਰ ਦਿਖਾਵੇ
ਆਦਲ ਨਾ ਸਮਝ ਪਾਏ, ਦੁੱਖ ਦਰਦ ਦਾ ‘ਫਸਾਨਾ |
ਡੁਲੇਗਾ ਜਦ ਜ਼ਮੀਂ ਤੇ, ਇੱਕ ਵੀ ਲਹੂ ਦਾ ਕਤਰਾ
ਇਤਿਹਾਸ ਵਿੱਚ ਹੀ ਰਚਣਾਂ ਆਪਣਾ ਹੈ ਜਾਂ ਬੇਗਾਨਾ |
ਲਟ ਲਟ ਹੈ ਸ਼ਮਾਂ ਬਲਦੀ, ਰੋਸ਼ਨ ਫ਼ਿਜ਼ਾਵਾਂ ਕਰਦੀ
ਕੀ ਰਾਜ਼ ਇਸ ਦੇ ਆਂਚਲ, ਬੁਝਦਾ ਰਹੇ ਪਰਵਾਨਾ |
ਨੈਣਾਂ ਦੀ ਪਲ ਕੁ ਚੋਰੀ, ਦਿਲ ਨੂੰ ਬਣਾਏ ਮੁਜਰਮ
ਜੀਵਨ ਹੀ ਸਾਰਾ ਭਰਦਾ, ਇਸ ਜੁਰਮ ਦਾ ਹਰਜਾਨਾ |
ਸੁਲਤਾਨ ਹੀ ਹੈ ਬਿਰਹਾ, ਰੂਹਾਂ ਤੇ ਰਾਜ ਜਿਸਦਾ
ਉਮਰਾਂ ਹੀ ਗਾਲ ਦੇਵੇ, ਇੱਕ ਵਸਲ ਦਾ ਬਹਾਨਾ |
ਰਿੰਦਾਂ ਨੇ ਜਾਗਣਾ ਕੀ, ਸੁੱਖ ਦੀ ਕੀ ਨੀਂਦ ਸੌਣਾ
ਮੰਦਰਾਂ ‘ਚ ਵੀ ਹੈ ਖੁਲਦਾ, ਮੁਦਰਾ ਦਾ ਹੀ ਮੈਖ਼ਾਨਾ |
ਬਹਿਰਾਂ ‘ਚ ਲਹਿਰ ਉੱਠੇ, ਤਰੰਗਾਂ ‘ਚ ਰੰਗ ਸੂਹਾ
ਮੁੜਦਾ ਹੈ ਦਿਲ ‘ਚ ਲਹਿ ਕੇ, ਤੇਰੇ ਤੀਰ ਦਾ ਨਿਸ਼ਾਨਾ |
Subscribe to:
Posts (Atom)