ਬੇਰੁਖੀ ਤੇਰੀ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ

ਤੂੰ ਕੀ ਜਾਣੇ
ਕਿੰਨਾ ਦਰਦ ਦਿੰਦੀ ਹੈ
ਇਹ ਬੇਰੁਖੀ ਤੇਰੀ

ਕਤਰਾ ਕਤਰਾ ਕਰ
ਜਿਸਮ ‘ਚੋਂ ਜਿੰਦ
ਨਿਚੋੜ ਲੈਂਦੀ ਹੈ
ਇਹ ਬੇਰੁਖੀ ਤੇਰੀ

ਵਿਹਲ ਨਹੀਂ
ਤੇਰੇ ਕੋਲ
ਜਾਂ ਬਹਾਨਾ ਹੈ
ਦੂਰ ਹੋਣ ਦਾ
ਤੂੰ ਜਾਣੇ

ਪਰ ਕਿਆਮਤ ਤਕ
ਰਹਿਣੀ ਮੈਨੂੰ
ਉਡੀਕ ਤੇਰੀ

ਮੰਨਦੀ ਹਾਂ
ਨਹੀਂ ਕੋਈ ਹੱਕ
ਤੇਰੇ ਤੇ ਮੇਰਾ

ਫਿਰ ਕਿਓਂ
ਹੰਝੂਆਂ ਦਾ ਸਬਬ
ਬਣ ਜਾਂਦੀ ਹੈ
ਇਹ ਬੇਰੁਖੀ ਤੇਰੀ

****

No comments: