ਜਦੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਕੀਤੀ ਕਥਾ ਵਖਿਆਨ ਦੌਰਾਣ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਸਬੰਧੀ ਪ੍ਰਗਟ ਕੀਤੇ ਵੀਚਾਰਾਂ ਵੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ, ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਦਿਵਾ ਕੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਸੰਭਵ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕਰਮੀ ਸੰਮਤ ਦੀ ਸੰਗਰਾਂਦਾਂ ਨਾਲ ਜੁੜੀਆਂ ਰਹਿਣ ਦਿੱਤੀਆਂ ਜਾਣ ਤਾ ਕਿ ਸੂਰਜ ਦੇ ਇੱਕ ਰਾਸ ਵਿੱਚੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੁਦਰਤੀ ਨਿਯਮ ਵੀ ਭੰਗ ਨਾ ਹੋਵੇ ਤੇ ਇਸ ਸੋਧ ਉਪ੍ਰੰਤ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਵੀ ਸਥਿਰ ਤਰੀਖਾਂ ਨੂੰ ਆ ਸਕਣ। ਸ: ਪੁਰੇਵਾਲ ਨੇ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬਾਬਾ ਦਾਦੂਵਾਲ ਜੀ ਦੀ ਇਸ ਗੱਲੋਂ ਭਰਪੂਰ ਸ਼ਾਲਾਘਾ ਕਰਦੇ ਹਨ ਕਿਉਂਕਿ ਉਹ ਸੰਤ ਸਮਾਜ ਚੋਂ ਪਹਿਲੇ ਤੇ ਇੱਕੋ ਇੱਕ ਐਸਾ ਸੰਤ ਨਿਕਲਿਆ ਹੈ ਜਿਨ੍ਹਾਂ ਨੇ ਸੱਚ ਕਬੂਲਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦੀ ਸਲਾਹ ਦਿੱਤੀ ਹੈ।
ਸੰਗਰਾਂਦਾਂ ਦੀ ਗੱਲ ਕਰਦਿਆਂ ਸ: ਪੁਰੇਵਾਲ ਨੇ ਕਿਹਾ ਕਿ ਇਹ ਸਵਾਲ ਅੱਜ ਸਿਰਫ ਇਨ੍ਹਾਂ ਨੇ ਹੀ ਖੜ੍ਹਾ ਨਹੀਂ ਕੀਤਾ ਸਗੋਂ 1999 ਤੋਂ ਪਹਿਲਾਂ ਹੋਈਆਂ ਮੀਟਿੰਗਾਂ ਤੋਂ ਲੈ ਕੇ ਅੱਜ ਤੱਕ ਸੰਤ ਸਮਾਜ ਦੇ ਆਗੂ ਸਮੇਂ ਸਮੇਂ ’ਤੇ ਖੜ੍ਹੇ ਕਰਦੇ ਆ ਰਹੇ ਹਨ। ਜਿਨ੍ਹਾਂ ਦਾ ਜਵਾਬ ਉਨ੍ਹਾਂ (ਸ: ਪੁਰੇਵਾਲ) ਵੱਲੋਂ ਨਾਲੋਂ ਨਾਲ ਦਿੱਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਉਨ੍ਹਾਂ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਕੈਨੇਡਾ ਵਿੱਚ ਰਾਤ ਹੋਣ ਕਰਕੇ ਉਨ੍ਹਾਂ ਦੇ ਸੌਣ ਦਾ ਸਮਾਂ ਸੀ ਪਰ ਮੈਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਉਨ੍ਹਾਂ ਝੱਟ ਕੰਪਿਊਟਰ ਸਟਾਰਟ ਕਰਕੇ ਇੰਟਰਨੈੱਟ ’ਤੇ ਉਨ੍ਹਾਂ ਦੀ ਵੈੱਬ ਸਾਈਟ http://www.purewal.org ਖੋਲ੍ਹਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 927 ’ਤੇ ਦਰਜ ਬਾਣੀ ਹੈ ‘ਰਾਮਕਲੀ ਮਹਲਾ 5 ਰੁਤੀ ਸਲੋਕੁ’। ਇਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਦੋ ਦੋ ਮਹੀਨਿਆਂ ਦੀਆਂ ਰੁਤਾਂ ਬਣਾ ਕੇ ਸਾਲ ਵਿੱਚ 6 ਰੁਤਾਂ ਦਾ ਵਰਨਣ ਕੀਤਾ ਹੈ। ਇਸ ਤਰ੍ਹਾਂ ਹਰ ਮਹੀਨੇ ਦਾ ਸਬੰਧ ਖਾਸ ਰੁੱਤ ਨਾਲ ਜੁੜਿਆ ਹੈ। ਇਸੇ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ‘ਤੁਖਾਰੀ ਛੰਤ ਮਹਲਾ 1 ਬਾਰਹ ਮਾਹਾ’ ਅਤੇ ਗੁਰੂ ਅਰਜੁਨ ਸਾਹਿਬ ਜੀ ਨੇ ਮਾਝ ਰਾਗ ਵਿੱਚ ‘ਬਾਰਹ ਮਾਹਾ ਮਾਂਝ ਮਹਲਾ 5 ਘਰੁ 4’ ਉਚਾਰਣ ਕੀਤੇ ਹਨ। ਇਨ੍ਹਾਂ ਦੋਵੇਂ ਬਾਣੀਆਂ ਵਿੱਚ ਸੂਰਜ ਦਾ ਕਿਸੇ ਇੱਕ ਰਾਸ ਤੋਂ ਨਿਕਲ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਮਹੀਨਿਆਂ ਵਿੱਚ ਮੌਸਮ ਦਾ ਜੀਵਾਂ ਅਤੇ ਪ੍ਰਾਕ੍ਰਿਤੀ ’ਤੇ ਪੈ ਰਹੇ ਚੰਗੇ ਮਾੜੇ ਪ੍ਰਭਾਵ ਦਾ ਵਰਨਣ ਕਰਕੇ ਇਸ ਰਾਹੀਂ ਮਨੁੱਖ ਨੂੰ ਅਧਿਆਤਮਕ ਤੌਰ ’ਤੇ ਪ੍ਰੇਰਣਾ ਦਿਤੀ ਗਈ ਹੈ ਕਿ ਹੈ ਜਿਹੜੇ ਉਸ ਦੀ ਯਾਦ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਲਿਪਤ ਰਹਿੰਦੇ ਹਨ ਦਾ ਉਨ੍ਹਾਂ ਦੀ ਆਤਮਿਕ ਜਿੰਦਗੀ ਵਿੱਚ ਪ੍ਰਭਾਵ ਇਸੇ ਤਰ੍ਹਾਂ ਹੈ ਜਿਵੇਂ ਮਾੜੇ ਮੌਸਮ ਦਾ ਪ੍ਰਭਾਵ ਜੀਵਾਂ ਅਤੇ ਪ੍ਰਕ੍ਰਿਤੀ ਤੇ ਪੈ ਰਿਹਾ ਹੈ। ਇਸੇ ਤਰ੍ਹਾਂ ਸਬੰਧਤ ਮਹੀਨੇ ਦੇ ਚੰਗੇ ਮੌਸਮ ਦਾ ਵਰਨਣ ਕਰਦੇ ਹੋਏ ਉਪਦੇਸ਼ ਦਿੱਤਾ ਹੈ ਕਿ ਪ੍ਰਭੂ ਦੀ ਕੀਰਤੀ ਵਿੱਚ ਜੁੜੇ ਮਨੁੱਖ ਹਮੇਸ਼ਾਂ ਹੀ ਇਸ ਇਸ ਮਹੀਨੇ ਵਰਗੇ ਚੰਗੇ ਮੌਸਮ ਦਾ ਅਨੰਦ ਮਾਣਦੇ ਰਹਿੰਦੇ ਹਨ ਜਦੋਂ ਕਿ ਪ੍ਰਭੂ ਨਾਲੋਂ ਟੁੱਟੇ ਮਨੁੱਖ ਅਜਿਹੇ ਸੁਹਾਵਣੇ ਮੌਸਮ ਵਿੱਚ ਵੀ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ।