Showing posts with label ਜਸਵਿੰਦਰ ਸਿੰਘ ਰੁਪਾਲ. Show all posts
Showing posts with label ਜਸਵਿੰਦਰ ਸਿੰਘ ਰੁਪਾਲ. Show all posts

ਗੁਰਬਾਣੀ ਦੀ ਸਖ਼ਤ (ਵਿਲੱਖਣ) ਸ਼ਬਦਾਵਲੀ.......... ਲੇਖ / ਜਸਵਿੰਦਰ ਸਿੰਘ ਰੁਪਾਲ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਗੁਰੂ ਸਾਹਿਬਾਨਾਂ,  ਭਗਤਾਂ,  ਭੱਟਾਂ ਅਤੇ ਗੁਰਸਿੱਖਾਂ ਦੀ ਰਚਨਾ ਨੂੰ ਅਸੀਂ ਸਮੁੱਚੇ ਰੂਪ ਵਿੱਚ ਗੁਰਬਾਣੀ ਆਖ ਕੇ ਸਤਿਕਾਰਦੇ ਹਾਂ ਅਤੇ ਸੀਸ ਨਿਵਾਂਦੇ ਹਾਂ। ਇਸ ਬਾਣੀ ਵਿੱਚ ਤਪਦੇ ਹਿਰਦਿਆਂ ਨੂੰ ਠਾਰਨ,  ਮਾਨਸ ਤੋਂ ਦੇਵਤੇ ਕਰਨ ਦੀ ਤਾਕਤ ਅਤੇ ਸਮਰੱਥਾ ਹੈ। ਪਰ ਇਹ ਅਸਰ ਸਿਰਫ ਕੋਮਲ ਮਨਾਂ ਤੇ ਹੀ ਕਰਦੀ ਹੈ - ਉਹ ਮਨ ਜਿਹੜੇ ਨਿਮਰਤਾ ਵਿੱਚ ਹੋਣ,  ਜਿਹੜੇ ਆਪਣੇ ਆਪ ਨੂੰ ਸਿਖਾਂਦਰੂ ਸਮਝਣ। ਜਿਵੇਂ ਬੱਚੇ ਦਾ ਕੋਰਾ ਮਨ...
ਮਨੁੱਖੀ ਮਨ ਨੂੰ ਮੋੜਨਾ ਇੰਨਾ ਸੌਖਾ ਨਹੀਂ ਹੈ। ਇਹ ਦੁਨਿਆਵੀ ਅਤੇ ਮਾਇਆਵੀ ਜਕੜਾਂ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਇਸ ਨੂੰ ਮੰਮਾ-ਮਾਲਕ ਅਤੇ ਮੰਮਾ-ਮੌਤ ਭੁੱਲ ਚੁੱਕੇ ਹਨ। ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬ ਅਤੇ ਹੋਰ ਬਾਣੀਕਾਰ ਬਹੁਤ ਸਾਰੇ ਢੰਗ ਤਰੀਕੇ ਵਰਤਦੇ ਹਨ।
ਪਹਿਲਾ ਤਰੀਕਾ ਹੈ - ਹਾਂ ਵਾਚਕ ਜਿਸ ਪਾਸੇ ਤੋਰਨਾ ਹੈ,  ਉਸ ਦੀਆਂ ਸਿਫ਼ਤਾਂ ਕਰਨੀਆਂ। ਇਸ ਪਾਸੇ ਤੁਰਨ ਦੇ ਫ਼ਾਇਦੇ ਕੀ ਹਨ ? ਇਸ ਰਸਤੇ ‘ਤੇ ਜਾਣ ਵਾਲਿਆਂ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ ? ਉਸ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਤਾਂ ਕਿ ਮਨੁੱਖੀ ਮਨ ਪ੍ਰੇਰਨਾ ਲਵੇ। ਆਪਣਾ ‘ਰੋਲ ਮਾਡਲ’ ਚੁਣੇ ਅਤੇ ‘ਜੈਸਾ ਸੇਵੇ ਤੈਸਾ ਹੋਇ’ ਅਨੁਸਾਰ ਅੱਛੇ ਦੀ ਪ੍ਰਸੰਸਾ ਕਰਦਾ ਕਰਦਾ ਖੁਦ ਅੱਛਾ ਬਣ ਜਾਵੇ। ਇਸੇ ਲਈ ਬਾਣੀ ਵਿੱਚ ਜਿੱਥੇ ਪ੍ਰਮਾਤਮਾ ਦੇ ਗੁਣ ਬਿਆਨ ਕੀਤੇ ਹਨ,  ਉਥੇ ਉਸ ਦੇ ਨਾਮ,  ਹੁਕਮ ਅਤੇ ਰਜ਼ਾ ਦੀ ਵਿਆਖਿਆ ਅਤੇ ਇਸ ਰਜ਼ਾ ਵਿੱਚ ਰਹਿਣ ਵਾਲੇ ਪ੍ਰੇਮੀਆਂ ਦਾ ਪ੍ਰੇਮ, ਉਨ੍ਹਾਂ ਦੇ ਆਨੰਦ-ਝਲਕਾਰੇ, ਵਿਸਮਾਦੀ ਦਸ਼ਾ, ਨਿਰਭਉ ਅਤੇ ਨਿਰਵੈਰ ਹੋਣ ਦਾ ਗੁਣ ਆਦਿ ਬਹੁਤ ਸਾਰੀਆਂ ਗੱਲਾਂ ਬਹੁਤ ਹੀ ਸਹਿਜ ਵਿੱਚ ਅਤੇ ਵਿਸਥਾਰ ਵਿੱਚ ਬਿਆਨੀਆਂ ਗਈਆਂ ਹਨ। ਮਨ ਨੂੰ ਸਮਝਾਉਣ ਦਾ ਦੂਜਾ ਤਰੀਕਾ ਹੈ ‘ਡਾਂਟ ਦਾ’। ਜਿਵੇਂ ਛੋਟੇ ਬੱਚੇ ਨੂੰ ਅਸੀਂ ਪਿਆਰ ਨਾਲ ਡਾਂਟ ਵੀ ਦਿੰਦੇ ਹਾਂ ਤਾਂ ਕਿ ਉਹ ਗਲਤ ਪਾਸੇ ਜਾਣਾ ਰੁਕ ਪਵੇ ਅਤੇ ਠੀਕ ਰਸਤਾ ਅਪਣਾਵੇ। ਇਸ ਦੀ ਖਾਤਰ ਕਦੇ ਕਦੇ ਝਿੜਕਣਾ ਵੀ ਪੈਂਦਾ ਹੈ। ਇਹ ਝਿੜਕ ਬੱਚੇ ਦੀ ਭਲਾਈ ਲਈ ਹੀ ਹੁੰਦੀ ਹੈ।

ਗੁਰੂ ਗੋਬਿੰਦ ਆਗਮਨ ‘ਤੇ........... ਨਜ਼ਮ/ਕਵਿਤਾ / ਜਸਵਿੰਦਰ ਸਿੰਘ ਰੁਪਾਲ

ਕੈਸਾ ਦਿਨ ਚੜ੍ਹਿਆ ਦਿਲ ਖੂਬ ਖਿੜਿਆ ,ਐਪਰ ਸ਼ਬਦ ਜ਼ਬਾਨ ਤੇ ਕਿਵੇ਼ ਆਵੇ ?
ਮੇਰੀ ਨਿੱਕੀ ਅੰਝਾਣੀ ਜਿਹੀ ਕਲਮ ਕੋਲੋ਼,ਖੁਸ਼ੀ ਭਾਰ ਨਾ ਚੁੱਕਿਆ ਮੂਲ ਜਾਵੇ ।
ਥੋੜੀ ਮਿਹਰ ਕਰ ਤੇ ਬਲ ਬਖਸ਼ ਇੰਨਾ,ਤਾਂ ਜੋ ਯਾਦ ਵਿੱਚ ਤੇਰੀ ਕੋਈ ਗੀਤ ਗਾਵੇ।
ਸਿਰੋਂ ਪੈਰਾਂ ਤੱਕ ਔਗਣਾਂ ਨਾਲ਼ ਭਰਿਆ,ਗਾਉਣੇ ਗੁਣ ਗੁਣਵਾਨ ਦੇ ਅੱਜ ਚਾਹਵੇ।

ਜਦੋਂ ਹਿੰਦ ਦੀ ਸੋਹਣੀ ਇਸ ਧਰਤ ਉਤੇ,ਅਤਿ ਜੁਲਮ ਨੇ ਸੱਜਣਾ ਚਾਈ ਹੋਈ ਸੀ।
ਸਿੱਖਿਆ ਦਿੱਤੀ ਸੀ ਜੋ ਤੇਰੇ ਵੱਡਿਆਂ ਨੇ,ਉਹ ਤਾਂ ੳੱਕਾ ਹੀ ਦਿਲੋਂ ਭੁਲਾਈ ਹੋਈ ਸੀ।
ਮੁਸਲਿਮ ਜਾਲਮ ਔਰੰਗੇ ਦੇ ਰਾਜ ਹੇਠਾਂ,ਹਿੰਦੂ ਧਰਮ ਨੇ ਪੱਤ ਗਵਾਈ ਹੋਈ ਸੀ ।
ਨਿਆਂ ਹੱਕ ਨਹੀਂ ਸੀ ਲੱਭਦਾ ਲਭਿਆਂ ਤੋਂ,ਸਗੋਂ ਜਬਰ ਹਨੇਰੀ ਚੜ੍ਹ ਆਈ ਹੋਈ ਸੀ ।

ਨਵੀਂ ਸ਼ਰਟ.......... ਮਿੰਨੀ ਕਹਾਣੀ / ਜਸਵਿੰਦਰ ਸਿੰਘ ਰੁਪਾਲ

 “ਆਹ ਦੇਖੋ ਜੀ,ਮੈਂ ਅੱਜ ਤੁਹਾਡੇ ਲਈ ਨਵੀਂ ਸ਼ਰਟ ਲਿਆਈ ਆਂ। ਪਾ ਕੇ ਦਿਖਾਇਓ ਜ਼ਰਾ। ” ਕਹਿੰਦਿਆਂ ਮੇਰੀ ਪਤਨੀ ਨੇ ਉਸ ਦੀ ਪੂਰੀ ਪੈਕਿੰਗ ਖੋਲ੍ਹੀ। ਮੇਰੇ ਹੱਥ ਸ਼ਰਟ ਫੜਾਉਂਦਿਆਂ ਦੱਸਿਆ ਕਿ ਉਹ ਤੇ ਹਰਵਿੰਦਰ ਅੱਜ ਬਾਜ਼ਾਰ ਗਈਆਂ ਸਨ। ਠੀਕ ਰੇਟ ਦੀ ਹੋਣ ਕਰਕੇ ਉਸ ਲੈ ਲਈ ਸੀ । ਮੈਂ ਵੀ ਮਹਿਸੂਸ ਕਰ ਰਿਹਾ ਸੀ ਕਿ ਇਸ ਦੀ ਮੈਂਨੂੰ ਲੋੜ ਸੀ।  ਮੈਂ ਧੰਨਵਾਦੀ ਨਜ਼ਰਾਂ ਨਾਲ ਦੇਖਿਆ,ਪਰ ਬੋਲਿਆ ਕੁਝ ਨਾ।
“ਪਾਓ ਵੀ...” ਉਸ ਮੈਨੂੰ ਯਾਦ ਕਰਾਇਆ । ਮੈਂ ਆਪਣੀ ਸੋਚਾਂ ਦੀ ਲੜੀ ਤੋੜਦੇ ਹੋਏ ਸ਼ਰਟ ਹੱਥ ਵਿੱਚ ਫੜੀ,ਉਸ ਦੇ ਪੈਰਾਂ ਨੂੰ ਛੁਹਾਈ ਅਤੇ ਪਾਉਣ ਲੱਗਿਆ। ਅੰਮ੍ਰਿਤ ਇੱਕ ਦਮ ਪਿੱਛੇ ਹਟਦੀ ਹੋਈ ਬੋਲੀ, “ਨਾ, ਇਹ ਕੀ ਕਰਦੇ ਓ ? ਪੈਰੀਂ ਹੱਥ ਮੈਂ ਤੁਹਾਡੇ ਲਾਉਣੇ ਨੇ ਜਾਂ ਤੁਸੀਂ ਮੇਰੇ ?ਐਂਵੇਂ ਮੇਰੇ ਤੇ ਵਜ਼ਨ ਚੜਾਉਣ ਲੱਗੇ ਓ। ”

ਤਲਾਸ਼ੀ.......... ਮਿੰਨੀ ਕਹਾਣੀ / ਜਸਵਿੰਦਰ ਸਿੰਘ ਰੁਪਾਲ

ਮੈਟਰਿਕ ਦੇ ਇਮਤਿਹਾਨ ਹੋ ਰਹੇ ਸਨ।  ਮੈਂ ਇੱਕ ਪਬਲਿਕ ਸਕੂਲ ਵਿੱਚ ਬਣੇ ਸੈਟਰ ਵਿਖੇ ਨਿਗਰਾਨ ਵਜੋਂ ਡਿਊਟੀ ਦੇ ਰਿਹਾ ਸੀ। ਸ਼ਾਮ ਦਾ ਪੇਪਰ ਸੀ। ਬੱਚੇ ਵੀ ਪ੍ਰਾਈਵੇਟ ਸਨ ਅਤੇ ਪੇਪਰ ਵੀ ਅੰਗਰੇਜ਼ੀ ਦਾ। ਚੈਕਿੰਗ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀ। ਅਸੀਂ ਸਾਰੇ ਪੂਰੀ ਤਰਾਂ ਚੇਤੰਨ ਸਾਂ। ਇੱਕ ਵਾਰ ਪਰਚੀਆਂ ਪਾਕਟਾਂ ਬਾਹਰ ਕੱਢੀਆਂ ਜਾ ਚੁੱਕੀਆਂ ਸਨ। ਮੁੱਖ-ਅਧਿਆਪਕ ਸਾਹਿਬ, ਜਿਹੜੇ ਕੇਂਦਰ ਕੰਟਰੋਲਰ ਵੀ ਸਨ, ਨਕਲ ਦੇ ਪੂਰੀ ਤਰਾਂ ਵਿਰੁੱਧ ਵੀ ਸਨ, ਚੰਗੀ ਤਰਾਂ ਜਾਇਜਾ ਲੈ ਰਹੇ ਸਨ।  ਉਨ੍ਹਾਂ ਮੈਨੂੰ ਵੀ ਇਸ਼ਾਰਾ ਕੀਤਾ ਕਿ ਇੱਕ ਵਾਰੀ ਤਲਾਸ਼ੀ ਹੋਰ ਲੈ ਲਈ ਜਾਵੇ। ਮੈਂ ਤਲਾਸ਼ੀ ਲੈਣੀ ਦੁਬਾਰਾ ਸ਼ੁਰੂ ਕਰ ਦਿੱਤੀ। ਉਹ ਆਪ ਵੀ ਤਲਾਸ਼ੀ ਲੈਣ ਲੱਗ ਪਏ। ਅਸੀਂ ਜੇਬਾਂ, ਬਟੂਏ, ਡੈਸਕ, ਜੁੱਤੀਆਂ ਆਦਿ ਸਭ ਚੈੱਕ ਕਰਨੀਆਂ ਸੁਰੂ ਕਰ ਦਿੱਤੀਆਂ। ਇੱਕ ਵਿਦਿਆਰਥੀ ਦੀ ਪੈਂਟ ਦੀ ਅੰਦਰਲੀ ਜ਼ੇਬ ਵਿਚ ਮੈਨੂੰ ਕੁਝ ਹੋਣ ਦਾ ਸ਼ੱਕ ਪਿਆ। ਮੈਂ ਉਸ ਨੂੰ ਘੁਰ ਕੇ ਪੁੱਛਿਆ,

ਜਾਗੋ ਵਿੱਚ ਤੇਲ ਮੁੱਕਿਆ,ਕੋਈ ਪਾਊਗਾ ਨਸੀਬਾਂ ਵਾਲਾ.......... ਲੇਖ / ਜਸਵਿੰਦਰ ਸਿੰਘ ਰੁਪਾਲ

ਜਾਗੋ ਸਾਡੇ ਪੰਜਾਬੀ ਸਭਿੱਆਚਾਰ ਦਾ ਇੱਕ ਮਜਬੂਤ ਅੰਗ ਹੈ,ਜੋ ਸਦੀਆਂ ਤੋਂ ਸੁਰੂ ਹੋਈ ਅੱਜ ਤੱਕ ਤੁਰੀ ਆ ਰਹੀ ਹੈ।ਉਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ।ਭਾਵੇਂ ਰਸਮ ਰੂਪ ਵਿੱਚ ਹੀ ਹੈ,ਪਰ ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ।ਪਹਿਲਾਂ ਇਹ ਸਿਰਫ਼ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢੀ ਜਾਂਦੀ ਸੀ ਅਤੇ ਸਿਰਫ਼ ਔਰਤਾਂ ਹੀ ਜਾਗੋ ਕੱਢਦੀਆਂ ਸਨ,ਪਰ ਹੁਣ ਇਹ ਕੁੜੀਆਂ ਦੇ ਵਿਆਹ ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸਾਮਿਲ ਹੁੰਦੇ ਹਨ।

ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ।ਆਪਸ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ।ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ।ਮਰਦਾਂ ਨੇ  ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ।ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ 2-3 ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ।ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਵੀ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਵੀ ਜਾਗੋ ਕੱਢੀ ਜਾਂਦੀ ਸੀ..
ਇੱਕ ਘੜੇ ਦੇ ਮੂੰਹ ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ।ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ,ਇਹ ਵਿਆਹ ਵਾਲੇ ਮੁੰਡੇ ਦੀ ਮਾਮੀ ਦੇ ਸਿਰ ਤੇ ਰੱਖੀ ਹੁੰਦੀ ਹੈ ।ਇਸਦੇ ਨਾਲ ਘੁੰਗਰੂ ਬੰਨ੍ਹਿਆਂ ਸੋਟਾ ਵੀ ਹੁੰਦਾ ਹੈ ਜਿਸ ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ।ਇਸ ਨੂੰ ਧਰਤੀ ਤੇ ਬਾਰ ਬਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ ਅਤੇ ਤਾਲ ਨਾਲ,ਅੱਡੀਆਂ ਦੀ ਧਮਾਲ ਨਾਲ ਇੱਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ।ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚਲ ਪੈਂਦੀ ਹੈ।

ਕਾਲ਼ੇ ਸਿਆਹ ਨਾ ਹੁੰਦੇ .......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਕਾਲ਼ੇ ਸਿਆਹ ਨਾ ਹੁੰਦੇ,ਨ੍ਹੇਰੇ ਨੂੰ ਢੋਣ ਵਾਲੇ ।
ਮਨ ਦੇ ਨਾ ਮੈਲ਼ੇ ਹੁੰਦੇ,ਮੈਲ਼ੇ ਨੂੰ ਧੋਣ ਵਾਲੇ।

ਸੰਘਰਸ਼ ਜਿੰਦਗੀ ਹੈ,ਉਹ ਭੁੱਲ ਜਾਦੇ ਬਿਲਕੁਲ,
ਦਿਨ-ਰਾਤ ਹੰਝੂਆਂ ਦੀ ਮਾਲ਼ਾ ਪਰੋਣ ਵਾਲੇ।

ਬਿਰਹੋਂ ਦਾ ਰੋਗ ਚੰਨਾ,ਦਿਲ ਤਾਈਂ ਲਾ ਗਿਆ ਜੋ,
ਲੱਭਣਗੇ ਵੈਦ ਕਿੱਥੋਂ, ਨਾੜੀ ਨੂੰ ਟੋਹਣ ਵਾਲੇ?

ਦਰਦੀ ਨਾ ਕੋਈ ਮੇਰਾ.......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਦਰਦੀ  ਨਾ  ਕੋਈ  ਮੇਰਾ , ਕੋਈ  ਨਹੀਂ ਸਹਾਰਾ ।
ਲਹਿਰਾਂ ਚ’ ਫ਼ਸ ਗਈ ਹਾਂ,ਦਿਸਦਾ ਨਹੀਂ ਕਿਨਾਰਾ।

ਕੁਝ ਵੀ ਤਾਂ ਹੋ ਨਾ ਪਾਵੇ, ‘ਸੁੱਖ-ਨੀਂਦ’ ਵੀ ਨਾ ਆਵੇ,
ਕਾਮਿਲ  ਹਕੀਮ  ਬਾਝੋਂ , ਹੋਣਾ  ਨਹੀਂ  ਗੁਜ਼ਾਰਾ ।

ਪੱਤਝੜ ਨੇ ਡੇਰਾ ਲਾਇਐ,ਫੁੱਲ ਭੌਰ ਸਭ ਗੁਆਇਐ,
ਰੁੱਠੀਏ  ਬਸੰਤ ਅੜੀਏ , ਹੁਣ ਆ ਹੀ ਜਾ ਦੁਬਾਰਾ ।