Showing posts with label ਰਾਣਾ ਅਠੌਲਾ. Show all posts
Showing posts with label ਰਾਣਾ ਅਠੌਲਾ. Show all posts

ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ........ ਸ਼ਬਦ ਚਿਤਰ / ਰਾਣਾ ਅਠੌਲਾ, ਇਟਲੀ

ਪੰਜਾਬ ਦੇ ਜਲੰਧਰ ਜਿਲ੍ਹੇ ਵਿੱਚ ਪੈਂਦੇ ਪਿੰਡ ਲਿੱਤਰਾਂ ਨੇ ਪੰਜਾਬ ਨੂੰ ਕਈ ਫਨਕਾਰਾਂ ਦੀ ਸੌਗਾਤ ਦਿੱਤੀ ਹੈ। ਗੀਤਕਾਰੀ ਵਿੱਚ ਜੰਡੂ ਲਿੱਤਰਾਂ ਵਾਲੇ ਦਾ ਨਾਂ ਗੀਤਕਾਰਾਂ ਵਿੱਚੋਂ ਨਜ਼ਰ ਅੰਦਾਜ਼ ਕਰਨਾ ਬੇਵਕੂਫੀ ਹੋਵੇਗੀ। ਪੰਜਾਬੀ ਗੀਤਕਾਰਾਂ ਵਿੱਚ ਜੰਡੂ ਲਿੱਤਰਾਂ ਵਾਲਾ ਪੁਰਾਣਾ ਖੁੰਢ ਹੈ। ਕੋਈ ਵੀ ਪੰਜਾਬੀ ਇਸ ਨਾਂ ਤੋਂ ਅਣਪਛਾਤਾ ਨਹੀਂ ਹੈ।  ਫੇਰ ਮੇਜਰ ਲਿੱਤਰਾਂ ਵਾਲਾ ਪੰਜਾਬੀ ਗੀਤਕਾਰ ਹੋਣ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿੱਚ ਫਾਇਟਰ ਵਜੋਂ ਵੀ ਜਾਣਿਆ ਜਾਂਦਾ ਹੈ। ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੋਇਆ ਮੇਜਰ ਲਿੱਤਰਾਂ ਵਾਲਾ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਹੈ। ਅਮਨ ਹੇਅਰ ਜੋ ਇੰਗਲੈਂਡ ਵਿੱਚ ਸੰਗੀਤਕਾਰ ਵਜੋਂ ਜਾਣਿਆਂ ਜਾਂਦਾ ਨਾਮ ਵੀ ਪਿੰਡ ਲਿੱਤਰਾਂ ਦੀ ਹੀ ਦੇਣ ਹੈ। ਐਸੀਆਂ ਹਸਤੀਆਂ ਨੂੰ ਜਨਮ ਦੇਣ ਵਾਲੇ ਇਸ ਪਿੰਡ ਵਿੱਚ ਅੱਜ ਦੇ ਚਰਚਿਤ ਗੀਤਾਂ ਦਾ ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ ਵੀ ਇੱਥੇ ਦਾ ਹੀ ਜੰਮਪਲ ਹੈ । ਪਿੰਡ ਲਿੱਤਰਾਂ ਵਿੱਚ ਹੀ ਪੜ੍ਹਿਆ ਤੇ ਖੇਡ ਕੇ ਜਵਾਨ ਹੋਇਆ । ਸਵ. ਮਾਤਾ ਪ੍ਰੀਤਮ ਕੌਰ ਤੇ ਸਵ. ਪਿਤਾ ਮੋਹਣ ਸਿੰਘ ਮੱਟੂ ਦੇ ਘਰ ਜਨਮੇ ਇਸ ਸਭ ਤੋ ਛੋਟੇ ਪੁਤਰ ਨੂੰ ਬਚਪਨ ਤੋਂ ਹੀ ਗੀਤ ਸੰਗੀਤ ਪ੍ਰਤੀ ਪਿਆਰ ਸੀ। ਜਵਾਨ ਹੋਇਆ ਤਾਂ ਸੋਢੀ ਦਾ ਵਿਆਹ ਸ੍ਰੀਮਤੀ ਮਨਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਬੇਟੀਆਂ ਅਸ਼ਵਿੰਦਰ ਕੌਰ, ਕਿਰਨਦੀਪ ਕੌਰ ਤੇ ਇਕ ਬੇਟਾ ਪ੍ਰਮਪ੍ਰੀਤ ਸਿੰਘ ਮੱਟੂ ਹਨ।