Showing posts with label ਪਰਮਜੀਤ ਗਰੇਵਾਲ. Show all posts
Showing posts with label ਪਰਮਜੀਤ ਗਰੇਵਾਲ. Show all posts

ਨਾਨਕੇ......... ਲੇਖ / ਪਰਮਜੀਤ ਗਰੇਵਾਲ

ਅਸੀਂ ਨਾਨਕੇ ਜਾਵਾਂਗੇ, ਨਾਨੀ ਨੂੰ ਸਤਾਵਾਂਗੇ
ਮਾਲ ਪੂੜੇ ਖਾਵਾਂਗੇ, ਹੱਸਦੇ-ਨੱਚਦੇ ਘਰ ਨੂੰ ਆਵਾਂਗੇ ।

ਨਾਨਕਾ' ਸ਼ਬਦ ਬੜਾ ਪਿਆਰਾ ਸ਼ਬਦ ਹੈ । ਹਰ ਬਚਪਨ ਨਾਲ ਇਹ ਸ਼ਬਦ ਜੁੜਿਆ ਹੋਇਆ ਹੈ ਜਾਂ ਇਉਂ ਕਹਿ ਲਈਏ ਕਿ ਬਚਪਨ ਬਨਾਮ ਨਾਨਕਾ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ । ਅੱਜ ਤੋਂ ਲਗਭੱਗ ਇੱਕ ਦਹਾਕਾ ਪਹਿਲਾਂ ਤੱਕ ਬਚਪਨ ਦਾ ਸਬੰਧ ਨਾਨਕਿਆਂ ਨਾਲ ਹੀ ਰਿਹਾ । ਨਾਨਕਾ ਜਾਣਿ ਨਾਨਾ-ਨਾਨੀ ਦਾ ਘਰ ।

ਜਦੋਂ ਮਨੁੱਖ ਅਜੇ ਪਦਾਰਥਕ ਦੌੜਾਂ, ਤਰੱਕੀਆਂ, ਭੱਜ-ਨੱਠ ਵਿੱਚ ਨਹੀਂ ਸੀ ਪਿਆ, ਉਦੋਂ ਤੱਕ ਇਸ ਸ਼ਬਦ ਦਾ, ਇਸਦੀ ਅਹਿਮੀਅਤ ਦਾ, ਇਸ ਨਾਲ ਜੁੜੇ ਪਾਤਰਾਂ ਦਾ ਸੰਬੰਧ ਮਾਖਿਓ ਮਿੱਠਾ ਰਿਹਾ । ਪਰ ਜਿਉਂ-ਜਿਉਂ ਮਨੁੱਖ ਪਦਾਰਥਕ ਤੌਰ ਤੇ ਤਰੱਕੀ ਕਰਦਾ ਗਿਆ, ਵਿਗਿਆਨਕ ਕਾਢਾਂ ਉਸਦੀਆਂ ਲੋੜਾਂ ਬਣਦੀਆਂ ਗਈਆਂ । ਉਹ ਘਰ ਜਿਹੜੇ ਪਹਿਲਾਂ ਰੇਡਿਉ ਤੱਕ ਸਬੰਧਿਤ ਸਨ, ਸਾਰਾ ਟੱਬਰ ਬਹਿਕੇ ਰੇਡੀਓ ਸੁਣਦਾ ਸੀ । ਕਦੇ ਭੈਣਾਂ ਦਾ ਪ੍ਰੋਗਰਾਮ, ਕਦੇ ਦਿਹਾਤੀ ਪ੍ਰੋਗਰਾਮ ਜਾਂ ਫ਼ਿਰ ਧੀਮੀ ਗਤੀ ਦੇ ਸਮਾਚਾਰ । ਹਾਂ ! ਸੱਚ ਧੀਮੀ ਗਤੀ ਦੇ ਸਮਾਚਾਰਾਂ ਤੋਂ ਜ਼ਿੰਦਗੀ ਦੀ ਸਹਿਜ ਚਾਲ ਦਾ ਵੀ ਪਤਾ ਲਗਦਾ ਸੀ । ਫ਼ਿਰ ਵਾਰੀ ਆਈ

ਹੱਦ-ਬੰਦੀਆਂ.......... ਨਜ਼ਮ/ਕਵਿਤਾ / ਪਰਮਜੀਤ ਗਰੇਵਾਲ

ਬੋਲੀ ਦੀਆਂ ਹੱਦ-ਬੰਦੀਆਂ
ਭਾਵੇਂ ਚੀਨ ਦੀ ਦੀਵਾਰ ਤੋਂ ਵੀ ਉਚੀਆਂ
ਪਰ ਮੁਹੱਬਤਾਂ ਨੇ ਸੱਚੀਆਂ
ਪਿਆਰ ਦੇ ਦੀਵੇ ਬਾਲ
ਦੁਨੀਆਂ ਨੂੰ ਰੁਸ਼ਨਾਵਾਂਗੇ
ਬਾਲ-ਮਨਾਂ ‘ਚੋਂ ਤੇਰ-ਮੇਰ ਹਟਾ