ਵਿਗਿਆਨ ਖੋਜੀ ਡਾ. ਅਸ਼ੋਕ ਦੀ ਯਾਦ ‘ਚ ਲਿਟਰੇਰੀ ਫ਼ੋਰਮ ਨੇ ਗਜ਼ਲਾਂ ਦੀ ਇੱਕ ਸ਼ਾਮ ਕਰਵਾਈ........ ਸਾਹਿਤਕ ਸ਼ਾਮ / ਜਸਬੀਰ ਜੱਸੀ

ਫ਼ਰੀਦਕੋਟ : ਲਿਟਰੇਰੀ ਫ਼ੋਰਮ ਫ਼ਰੀਦਕੋਟ ਵੱਲੋਂ ਸਥਾਨਕ ਅਫ਼ਸਰ ਕਲੱਬ ਵਿਖੇ ਵਿਗਿਆਨ ਖੋਜੀ ਡਾ. ਅਸ਼ੋਕ ਦੀ ਯਾਦ ‘ਚ ਗਜ਼ਲਾਂ ਦੀ ਇੱਕ ਸ਼ਾਮ ਕਰਵਾਈ ਗਈ। ਇਸ ਸਾਹਿਤਕ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਵਿਜੈ ਵਿਵੇਕ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਮਨਜੀਤ ਸੰਧੂ ਸੁੱਖਣਵਾਲੀਆ, ਬਲਵਿੰਦਰ ਹਾਲੀ ਇੰਚਾਰਜ ਸਬ ਆਫ਼ਿਸ ਹਾਜ਼ਰ ਹੋਏ। ਇਸ ਪ੍ਰੋਗਰਾਮ ਦਾ ਆਗਾਜ਼ ਫ਼ੋਰਮ ਦੇ ਪ੍ਰਧਾਨ ਸ਼ਾਇਰ ਸੁਨੀਲ ਚੰਦਿਆਣਵੀਂ ਨੇ ਪਹੁੰਚੇ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਕੀਤਾ। ਉਨ੍ਹਾਂ ਫ਼ੋਰਮ ਵੱਲੋਂ ਦਿੱਤੇ ਨਿਰਧਾਰਿਤ ਸਮੇਂ ਤੇ ਪਹੁੰਚੇ ਸ਼ਹਿਰੀਆਂ ਤੋਂ ਭਵਿੱਖ ‘ਚ ਵੀ ਇਸ ਤਰ੍ਹਾਂ ਦਾ ਸਹਿਯੋਗ ਮੰਗਿਆ।