Showing posts with label ਕੇਵਲ ਕ੍ਰਿਸ਼ਨ ਸ਼ਰਮਾ. Show all posts
Showing posts with label ਕੇਵਲ ਕ੍ਰਿਸ਼ਨ ਸ਼ਰਮਾ. Show all posts

ਨਸੀਹਤ.......... ਨਜ਼ਮ/ਕਵਿਤਾ / ਕੇਵਲ ਕ੍ਰਿਸ਼ਨ ਸ਼ਰਮਾ

ਬੈਠ ਮੇਰੇ ਪੰਜਾਬ ਦੀ ਕੁੜੀਏ ਆ ਤੈਨੂੰ ਇੱਕ ਗੱਲ ਸਮਝਾਵਾਂ
ਭੁੱਲਗੀ ਲਗਦੀਏਂ ਤੂੰ ਜਿਹੜਾ ਆ ਤੈਨੂੰ ਕੁਝ ਯਾਦ ਕਰਾਵਾਂ

ਮੰਨਿਆਂ ਬੜੀ ਤਰੱਕੀ ਕੀਤੀ ਪੜ੍ਹ ਲਿਖ ਕੇ ਤੂੰ ਬਣੀ ਸਿਆਣੀ
ਕਿਓਂ ਡਿਸਕੋ ਦੇ ਮਗਰ ਤੂੰ ਤੁਰ ਪਈ ਤੂੰ ਤਾਂ ਸੀ ਗਿੱਧਿਆਂ ਦੀ ਰਾਣੀ

ਮਾਪਿਆਂ ਤੈਨੂੰ ਸ਼ਹਿਰ ਭੇਜਿਆ ਪੜ੍ਹ ਲਿਖ ਕਰੇਂ ਤਰੱਕੀ ਅੱਗੇ
ਵਿਚ ਕਲੱਬਾਂ ਬੀਅਰ ਬਾਰਾਂ ਕਰੇਂ ਆਪਣੀ ਬਰਬਾਦ ਜਵਾਨੀ

ਇਹ ਜੋ ਤੇਰੇ ਮਿੱਤਰ ਬਣਦੇ ਜਿਸਮਾਂ ਦੇ ਭੁੱਖੇ ਨੇ ਸਾਰੇ
ਮੀਟ ਦੇਖ ਕੇ ਆਪਣੇ ਸਾਹਵੇਂ ਜਿਓਂ ਕੁੱਤੇ ਮੂੰਹ ਆ ਜੇ ਪਾਣੀ

ਸੱਭਿਆਚਾਰ……… ਨਜ਼ਮ/ਕਵਿਤਾ / ਕੇਵਲ ਕ੍ਰਿਸ਼ਨ ਸ਼ਰਮਾ

ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,
ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,

ਮਾਣ ਦੇਸ਼ ਦਾ ਸਮਝੀ ਜਾਂਦੀ ਝਾਂਸੀ ਦੀ ਰਾਣੀ ਸੀ ਕੋਈ,
ਵਿੱਚ ਕਲੱਬਾਂ ਬੀਅਰ ਪੀਂਦੀ ਅੱਜ ਦੀ ਇਹ ਮੁਟਿਆਰ ਦਿਖਾਵਾਂ ।

ਚੁੰਨੀਂ ਲੈਣੀ ਕਦੋਂ ਦੀ ਛੱਡ ਗਈ, ਹੁਣ ਪੰਜਾਬੀ ਸੂਟ ਵੀ ਭੁੱਲੀ,
ਗਿੱਧਾ, ਕਿੱਕਲੀ, ਸੰਮੀਂ ਛੱਡ ਕੇ ਡਿਸਕੋ ਦੀ ਬਿਮਾਰ ਦਿਖਾਵਾਂ।

ਡੋਰੀਏ ਦੀ ਇਹਨੂੰ ਸਮਝ ਨਾ ਆਵੇ, ਸੱਗੀ ਫੁੱਲ ਦਾ ਨਾਂ ਵੀ ਭੁੱਲੀ,
ਦੇਸ਼ ਮੇਰੇ ਦੀ ਧਰਤ ਤੇ ਭਾਰੂ ਪੱਛਮੀ ਸੱਭਿਆਚਾਰ ਦਿਖਾਵਾਂ।

ਇਹ ਕੁੜੀਆਂ......... ਨਜ਼ਮ/ਕਵਿਤਾ / ਕੇਵਲ ਕ੍ਰਿਸ਼ਨ ਸ਼ਰਮਾ

ਇਹ ਕੁੜੀਆਂ ਇਹ ਚਿੜੀਆਂ, ਇਹ ਚਿੜੀਆਂ ਇਹ ਕੁੜੀਆਂ
ਇਹ ਬਿਨ ਕਰਮਾਂ ਵਾਲੜੀਆਂ, ਇਹ  ਬਿਨ ਖੰਬਾਂ ਵਾਲੜੀਆਂ 
ਇਹ ਸੁਹਰਿਆਂ ਵਾਲੜੀਆਂ, ਇਹ ਪੇਕਿਆਂ ਵਾਲੜੀਆਂ
ਪਰ ਅੱਜ ਤੱਕ ਨਾ ਕੋਈ ਆਪਣਾ ਟਿਕਾਣਾ
ਲਭ ਸਕੀਆਂ ਇਹ ਬਾਲੜੀਆਂ
ਇਹ ਜਿਸ ਘਰ ਜੰਮੀ, ਇਹ ਜਿਸ ਘਰ ਜਾਈ
ਉਨ੍ਹਾਂ ਨੇ ਹੀ ਨਾਮ ਏਸ ਨੂੰ ਦਿੱਤਾ ਪਰਾਈ
ਸਮਝ ਸਦਾ ਇਸ ਨੂੰ ਆਪਣੇ ਕੋਈ ਸਿਰ ਦਾ ਬੋਝ
ਬਸ ਇਸ ਨੂੰ ਤੋਰਨ ਖਾਤਿਰ ਕੀਤੀ ਕਮਾਈ
ਕਦੇ ਪੁੱਤਾਂ ਵਾਂਗ ਨਾ ਲਾਡ ਇਹਨਾਂ  ਨੂੰ ਲਡਾਏ
ਕਦੇ ਨਾ ਦੇ ਦੇ ਲੋਰੀਆਂ ਸਵਾਲੜੀਆਂ
ਇਹ ਕੁੜੀਆਂ ਇਹ ਚਿੜੀਆਂ ...