“ਮੇਰੇ ਦੇਸ ਦੇ ਇਨਸਾਨੋਂ ਜਾਗ ਉਠੋ ! ਕਿਉਂ ਐਵੇਂ ਮੇਹਨਤਾਂ ਕਰ ਕੇ ਮਰ ਰਹੇ ਹੋ? ਮੇਹਨਤ ਕਰ ਕੇ ਤੁਸੀਂ ਕੀ ਦਾਖੂ ਦਾਣਾ ਭਾਲਦੇ ਹੋ? ਏਥੇ ਤਾਂ ਕਦਰ ਭਾਈ ਲੁੱਟ-ਖੋਹਾਂ ਕਰਨ ਵਾਲਿਆਂ ਤੇ ਘਪਲੇਬਾਜਾਂ ਦੀ ਹੁੰਦੀ ਏ ਭਾਈ” ਇੱਕ ਸੱਥ ਵਿੱਚ ਬੈਠੇ ਹੋਏ ਬਜ਼ੁਰਗ ਨੇ ਬੜੇ ਵਿਅੰਗਾਤਮਕ ਤਰੀਕੇ ਨਾਲ ਕਿਹਾ ਤਾਂ ਬਾਕੀ ਸਾਰੇ ਉਸਦੇ ਮੂੰਹ ਵੱਲ ਤੱਕਣ ਲੱਗ ਗਏ । ਉਹ ਬਜ਼ੁਰਗ ਦੀ ਕਹੀ ਹੋਈ ਗੱਲ ਨੂੰ ਭਾਂਪ ਨਹੀਂ ਸਨ ਸਕੇ। ਫਿਰ ਬਜ਼ੁਰਗ ਨੇ ਆਪਣੀ ਗੱਲ ਦਾ ਹਵਾਲਾ ਦਿੰਦਿਆਂ ਹੋਇਆਂ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ;
“ਭਾਈ ਆਹ ਸਵੇਰੇ ਹੀ ਮੇਰਾ ਪੋਤਾ ਅਖ਼ਬਾਰ ਪੜ੍ਹ ਰਿਹਾ ਸੀ ਤੇ ਸੁਣਾ ਰਿਹਾ ਸੀ ਕਿ ਆਪਣੇ ਰਾਜ ਦਾ ਮੁੱਖ ਮੰਤਰੀ ਐ ਨਾ!”
“ਤਾਇਆ ਕਿਹੜਾ ਨਵਾਂ ਵਾਲਾ ਜਾਂ ਪੁਰਾਣਾ ਵਾਲਾ?”
“ਭਾਈ ਆਹ ਸਵੇਰੇ ਹੀ ਮੇਰਾ ਪੋਤਾ ਅਖ਼ਬਾਰ ਪੜ੍ਹ ਰਿਹਾ ਸੀ ਤੇ ਸੁਣਾ ਰਿਹਾ ਸੀ ਕਿ ਆਪਣੇ ਰਾਜ ਦਾ ਮੁੱਖ ਮੰਤਰੀ ਐ ਨਾ!”
“ਤਾਇਆ ਕਿਹੜਾ ਨਵਾਂ ਵਾਲਾ ਜਾਂ ਪੁਰਾਣਾ ਵਾਲਾ?”