Showing posts with label ਰਣਜੀਤ ਸਿੰਘ ਪ੍ਰੀਤ. Show all posts
Showing posts with label ਰਣਜੀਤ ਸਿੰਘ ਪ੍ਰੀਤ. Show all posts

ਪੰਜਾਬ ਦੀ ਕੋਇਲ; ਸੁਰਿੰਦਰ ਕੌਰ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ


ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ, ਪੜ੍ਹਾਈ ਕਰਨਾ, ਸੁੰਦਰ ਕਪੜੇ ਪਹਿਨਣਾ, ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਰੜਕਦਾ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ। ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਪਰ ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ। ਬਾਰਾਂ  ਸਾਲ ਦੀ ਉਮਰ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿਖਿਆ ਹਾਸਲ ਕਰਨ ਲੱਗੀ। ਜਿਸ ਦੀ ਬਦੌਲਤ ਅਗਸਤ 1943 ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੌਰ ਰੇਡੀਓ ‘ਤੇ ਗਾਇਆ। ਏਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ “ਮਾਵਾਂ ਤੇ ਧੀਆਂ ਰਲ ਬੈਠੀਆਂ” ਰਿਕਾਰਡ ਕਰਿਆ,ਜੋ ਬਹੁਤ ਸਲਾਹਿਆ ਗਿਆ।

ਤਿੜਕੇ ਘੜੇ ਦਾ ਪਾਣੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ


17 ਨਵੰਬਰ ਬਰਸੀ ’ਤੇ  ਵਿਸ਼ੇਸ਼

ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੋਹਰੀ ਬਣਿਆ ਰਿਹਾ। ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ। ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜਾਂ ਵਿੱਚੋਂ ਬੀ. ਏ. ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ, ਦਮਦਾਰ, ਉਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਣਾ ਵੀ ਉਹਦਾ ਹਾਸਲ ਸੀ।

ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ। ਸੁੱਚਾ ਸਿੰਘ ਖ਼ੁਦ ਭਲਵਾਨ ਸੀ ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ। ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਣ ਦਾ ਚਾਹਵਾਨ ਸੀ। ਸੁਰਜੀਤ ਨੇ ਸੰਗੀਤ ਸਿੱਖਿਆ ਅਤੁਲ ਸ਼ਰਮਾ ਤੋਂ ਹਾਸਲ ਕੀਤੀ। ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ। ਫਿਰ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ‘ਚ ਤੇਰਾ ਯਾਰ ਬੋਲਦਾ, ਬੱਸ ਕਰ ਬੱਸ ਕਰ, ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਪੁਚਾ ਦਿੱਤਾ। ਪਹਿਲਾਂ ਉਹ ਆਪਣੇ ਨਾਂ ਨਾਲ ਬੈਂਸ, ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਂ ਹੀ ਆਪਣੇ ਨਾਂ ਨਾਲ ਜੋੜ ਲਿਆ। ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆ ।

ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

18 ਅਕਤੂਬਰ ਬਰਸੀ ’ਤੇ

ਇਸ ਦੁਨੀਆਂ ਉਤੇ ਬਹੁ-ਗਿਣਤੀ ਲੋਕ ਅਜਿਹੇ ਹਨ, ਜੋ ਖਾ-ਪੀ ਕੇ ਸੌਂ ਜਾਂਦੇ ਹਨ, ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ, ਇਹੀ ਬਾਬਾ, ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।

ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ, ਬਿਮਾਰ - ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁਝ ਸਮਾਂ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇਂ, ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ  ਲਿਜਾਂਦੇ ਅਤੇ ਉਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ, ਲਾ-ਵਾਰਸ ਆਉਂਦੇ, ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ, ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।

ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਵਿੱਚ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ, ਸੁਰੀਲੇ, ਸਾਰੀ ਉਮਰ ਵਿਆਹ ਨਾ ਕਰਵਾਉਣ ਵਾਲੇ, ਅਸਫਲ ਪਿਆਰ ਦੀ ਦਾਸਤਾਨ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ ਅਧਿਆਪਕ ਵਜੋਂ ਸੇਵਾ ਮੁਕਤ ਹੋਣ ਵਾਲੇ, ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ, ਗੁਰਦਾਸ ਮਾਨ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੀ ਇੰਤਕਾਲ ਹੋ ਗਿਆ। ਉਹ  ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਗਿੱਦੜਬਹਾ ਵਿੱਚ ਹੀ ਸ਼ਾਮ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸੰਤ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਪਿੰਡ ਗਿੱਦੜਬਾਹਾ (ਜ਼ਿਲਾ-ਮੁਕਤਸਰ) ਵਿਖੇ ਪਿਤਾ ਕਰਤਾਰ ਸਿੰਘ  ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ।

ਕੌਣ ਕਹਿਤਾ ਹੈ ਆਸਮਾਂ ਮੇਂ ਛੇਕ ਨਹੀਂ ਹੋ ਸਕਤਾ.......... ਲੇਖ / ਰਣਜੀਤ ਸਿੰਘ ਪ੍ਰੀਤ

ਓਲੰਪਿਕ ਖੇਡਾਂ ਵਿੱਚ ਨਿਯਮ ਅਕਸਰ ਹੀ ਬਦਲਦੇ ਰਹਿੰਦੇ ਹਨ । ਤਬਦੀਲੀਆਂ ਕੁਦਰਤੀ ਵੀ ਹਨ। ਜਦ ਦੂਜੀਆਂ ਅਧੁਨਿਕ ਓਲੰਪਿਕ ਖੇਡਾਂ 1900 ਨੂੰ ਪੈਰਿਸ ਵਿੱਚ ਹੋਈਆਂ ਤਾਂ ਉਚੀ ਛਾਲ, ਲੰਬੀ ਛਾਲ, ਤੀਹਰੀ ਛਾਲ ਆਦਿ ਅਜਿਹੀਆਂ ਖੇਡ ਵੰਨਗੀਆਂ ਸਨ, ਜਿੰਨਾਂ ਵਿੱਚ ਖੜੇ-ਖੜੋਤੇ ਹੀ ਭਾਗ ਲਿਆ ਜਾ ਸਕਦਾ ਸੀ। 1912 ਵਿੱਚ ਇਹ ਨਿਯਮ ਖ਼ਤਮ ਕਰ ਦਿੱਤਾ ਗਿਆ ਅਤੇ ਦੂਰੋਂ ਦੌੜ ਕੇ ਇਹ ਛਾਲਾਂ ਲਾਉਣ ਨੂੰ ਪ੍ਰਵਾਨ ਕੀਤਾ ਗਿਆ। ਇਸ ਨਿਯਮ ਦੀ ਪਹਿਲੀ ਮਾਰ ਅਮਰੀਕਾ ਦੇ ਅਪਾਹਜ ਅਥਲੀਟ ਰੇਮੰਡ ਰੇਅ ਕਲਾਰਿੰਸ ਐਵਰੀ ਨੂੰ ਪਈ। ਇਸ ਅਥਲੀਟ ਨੇ 1900 ਤੋਂ ਲੈ ਕੇ 1908 ਤੱਕ ਤੰਦਰੁਸਤ ਅਥਲੀਟਾਂ ਦੀ ਬੂਥ ਲਵਾਈ ਰੱਖੀ ਸੀ ਅਤੇ 8 ਸੁਨਹਿਰੀ ਤਮਗੇ ਜਿੱਤ ਕਿ ਓਲੰਪਿਕ ਇਤਿਹਾਸ ਦੇ ਸੁਨਹਿਰੀ ਪੰਨੇ ਸਿਰਜੇ ਸਨ। ਇਸ ਤੋਂ ਇਲਾਵਾ 2 ਸੋਨ ਤਮਗੇ 1906 ਵਿੱਚ ਏਥਨਜ਼ ਇੰਟਰਕਾਲੇਟਿਡ ਖੇਡਾਂ ਵਿੱਚੋਂ ਵੀ ਜਿੱਤੇ ਸਨ। ਇਸ ਦੀਆਂ ਪ੍ਰਾਪਤੀਆਂ ਦਾ ਜ਼ਿਕਰਯੋਗ ਪਹਿਲੂ ਇਹ ਵੀ ਹੈ ਕਿ ਇਸ ਨੇ ਹਰ ਵਾਰ ਸੋਨ ਤਮਗਾ ਹੀ ਜਿੱਤਿਆ, ਕਦੇ ਵੀ ਦੂਜਾ ਸਥਾਨ ਨਹੀਂ ਸੀ ਲਿਆ।

ਜਦੋਂ ਦਾਦੇ ਦੇ ਜਿੱਤੇ ਤਮਗੇ ਪੋਤਿਆਂ ਨੂੰ ਮਿਲੇ.......... ਲੇਖ / ਰਣਜੀਤ ਸਿੰਘ ਪ੍ਰੀਤ


1912 ਦੀਆਂ ਸਟਾਕਹੋਮ ਓਲੰਪਿਕ ਸਮੇਂ ਅਮਰੀਕਾ ਦੇ ਜਿਮ ਥੌਰਪੇ ਨੇ ਕਮਾਲਾਂ ਕਰ ਵਿਖਾਈਆਂ । ਉਸ ਨੇ ਔਖੇ ਮੁਕਾਬਲੇ ਡੈਕਾਥਲੋਨ ਅਤੇ ਪੈਟਾਥਲੋਨ ਵਿੱਚੋਂ ਸੋਨ ਤਮਗੇ ਜਿੱਤੇ । ਅਮਰੀਕਾ ਦੇ ਰਾਸ਼ਟਰਪਤੀ ਨੇ ਉਸ ਨੂੰ ਸਨਮਾਨਿਤ ਕੀਤਾ,ਉਸ ਨਾਲ ਹੱਥ ਮਿਲਾਇਆ । ਥੌਰਪੇ ਨੂੰ ਵੀ ਲੱਗਿਆ ਕਿ ਹੁਣ ਉਹਦੇ ਬੁਰੇ ਦਿਨਾਂ ਦਾ ਅੰਤ ਹੋ ਗਿਆ ਹੈ।

ਪਰ 1913 ਵਿੱਚ ਪੁੱਠਾ ਚੱਕਰ ਚੱਲ ਗਿਆ । ਇੱਕ ਅਖ਼ਬਾਰ ਨੇ ਹਵਾਲੇ ਪੇਸ਼ ਕਰਦਿਆਂ ਲਿਖਿਆ ਕਿ ਥੌਰਪੇ ਨੇ 1909 ਅਤੇ 1910 ਵਿੱਚ ਪੈਸੇ ਲੈ ਕੇ ਫੁਟਬਾਲ ਅਤੇ ਬੇਸਬਾਲ ਖੇਡਾਂ ਵਿੱਚ ਹਿੱਸਾ ਲਿਆ ਹੈ । ਇੱਕ ਦਮ ਪੁੱਠੀ ਹਵਾ ਵਗ ਗਈ । ਖੰਡ, ਮਿਰਚਾਂ ਬਣ ਗਈ । ਥੌਰਪੇ ਨੇ ਦਲੀਲ ਦਿੱਤੀ ਕਿ ਉਦੋਂ ਉਹ ਬਹੁਤ ਛੋਟਾ ਸੀ ਅਤੇ ਇਸ ਬਾਰੇ ਉਸ ਨੂੰ ਕੋਈ ਗਿਆਨ ਨਹੀਂ ਸੀ । ਇਸ ਲਈ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ । ਪਰ ਕਿਸੇ ਨੇ ਵੀ ਉਹਦੀ ਕੋਈ ਦਾਦ ਫਰਿਆਦ ਨਾ ਸੁਣੀ । ਉਹ ਬਹੁਤ ਵਿਲਕਿਆ-ਚੀਖਿਆ । ਉਸ ਤੋਂ ਜਿੱਤੇ ਹੋਏ ਤਮਗੇ ਵਾਪਸ ਲੈ ਲਏ ਗਏ ਅਤੇ ਓਲੰਪਿਕ ਇਤਿਹਾਸ ਦੇ ਪੰਨਿਆਂ ਤੋਂ ਉਸ ਦਾ ਨਾਂ ਮਿਟਾ ਦਿੱਤਾ ਗਿਆ ।

ਓਲੰਪਿਕ ਖੇਡਾਂ ਵਿੱਚ ਪਤੀ-ਪਤਨੀ ਦਾ ਕਿੱਸਾ.......... ਲੇਖ / ਰਣਜੀਤ ਸਿੰਘ ਪ੍ਰੀਤ


ਐਮਿਲ ਜਾਤੋਪਿਕ ਜਿਸ ਦੇ ਨਾਂਅ  ਨਾਲ “ਹਿਊਮਨ ਲੋਕੋਮੋਟਿਵ” ਅਤੇ ਰੇਲ ਗੱਡੀ ਵਰਗੇ ਵਿਸੇ਼ਸ਼ਣ ਵੀ ਜੁੜਦੇ ਰਹੇ, ਦਾ ਜਨਮ 19 ਸਤੰਬਰ 1922 ਨੂੰ ਕੋਪਰਿਵਨੀ ਵਿੱਚ ਹੋਇਆ । ਐਮਿਲ ਦੇ ਖੇਡ ਜੀਵਨ ਦਾ ਬਹੁਤ ਗੂੜਾ ਅਸਰ ਉਹਦੀ ਪਤਨੀ ਉਤੇ ਵੀ ਪਿਆ । ਜਦ 1968 ਦੀਆਂ ਓਲੰਪਿਕ ਖੇਡਾਂ ਸਮੇ ਮੈਕਸੀਕੋ ਵਿਖੇ ਕੁਝ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਤਾਂ ਉਹਨਾਂ ਵਿੱਚ ਇਹ ਜੋੜਾ ਵੀ ਸ਼ਾਮਲ ਸੀ । ਹੈਲਸਿੰਕੀ ਓਲੰਪਿਕ 1952 ਸਮੇ ਐਮਿਲ ਜਾਤੋਪਿੱਕ ਨੇ 10000 ਮੀਟਰ ਦੌੜ 14:06:6 (ਓਲੰਪਿਕ ਰਿਕਾਰਡ), ਦੇ ਸਮੇਂ ਨਾਲ ਜਿੱਤੀ ਅਤੇ ਫਿਰ 19 ਸਤੰਬਰ ਦੇ ਦਿਨ ਏਸੇ ਹੀ ਚੈਕੋਸਲਵਾਕੀਆ ਦੇ ਅਥਲੀਟ ਨੇ 5000 ਮੀਟਰ ਦੌੜ 29:17:0 (ਓਲੰਪਿਕ ਰਿਕਾਰਡ), ਨਾਲ ਜਿੱਤ ਕੇ ਸੋਨ ਤਮਗਾ ਹਾਸਲ ਕਰਿਆ । ਫਿਰ ਲਹੂ ਪੀਣੀ ਦੌੜ ਮੈਰਾਥਨ 2:23:03:2 ਦੇ ਸਮੇਂ ਨਾਲ ਜਿੱਤ ਕੇ ਖੁਸ਼ੀ ਵਿੱਚ ਸਟੇਡੀਅਮ ਦਾ ਚੱਕਰ ਲਾਇਆ । ਐਮਿਲ ਪਹਿਲਾਂ ਬਾਬਾ ਸੂਅ ਕੰਪਨੀ ਵਿੱਚ ਕੰਮ ਕਰਦਾ ਸੀ ਪਰ ਫਿਰ ਉਸ ਨੇ ਇਹ ਨੌਕਰੀ ਛੱਡਦਿਆਂ ਸੈਨਿਕ ਸੇਵਾਵਾਂ ਨਿਭਾਈਆਂ । ਪਰ ਇਹ ਅਥਲੀਟ 22 ਨਵੰਬਰ 2000 ਨੂੰ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਿਆ ।

ਭਾਰਤ ਦਾ ਮਾਣ ਗਗਨ ਨਾਰੰਗ ........... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

10 ਮੀਟਰ ਏਅਰ ਰਾਈਫਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲਿਆ ਹੈ । ਇਸ ਨੇ 10.7, 9.6, 10.6, 10.7, 10.4, 10.6, 9.9, 9.5, 10.3,  10.7, 103.1, 701.1 ਅੰਕ ਲੈ ਕੇ ਇਹ ਤਮਗਾ ਜਿੱਤਿਆ । ਸਿਰਫ਼ 0.4 ਅੰਕਾਂ ਨਾਲ ਪੱਛੜ ਕੇ ਚਾਂਦੀ ਦੇ ਤਮਗੇ ਤੋਂ ਵਾਂਝਾ ਰਹਿ ਗਿਆ । ਪਹਿਲਾਂ ਕੁਆਲੀਫ਼ਾਈ ਗੇੜ ਵਿੱਚ ਗਗਨ ਨਾਰੰਗ ਨੇ 600 ਵਿੱਚੋਂ 598 ਅੰਕ ਲੈ ਕੇ ਤੀਜਾ ਸਥਾਨ ਲਿਆ ਸੀ ।

ਭਾਰਤ ਨੂੰ ਮਾਣ ਦਿਵਾਉਣ ਵਾਲੇ ਇਸ ਸ਼ੂਟਰ ਦਾ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ, ਪਰ ਇਸ ਦੇ ਦਾਦਾ ਜੀ ਹਰਿਆਣਾ ਦੇ ਪਾਨੀਪਤ ਜਿਲ੍ਹੇ ਨਾਲ ਸਬੰਧਤ ਸਮਾਲਖਾ ਵਿਖੇ ਜਾ ਵਸੇ, ਜਿੱਥੋ ਹੈਦਰਾਬਾਦ ਚਲੇ ਗਏ । ਸ਼ੂਟਰ ਨਰੰਗ ਦਾ ਜਨਮ ਚੇਨੱਈ ਵਿੱਚ 6 ਮਈ 1983 ਨੂੰ ਹੋਇਆ । ਇਸਦਾ ਅੱਜ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ :

ਓਲੰਪਿਕ 2012 ਲੰਦਨ  ਵਿੱਚ ਕਾਂਸੀ ਦਾ ਤਮਗਾ, ਕਾਮਨਵੈਲਥ ਖੇਡਾਂ ਮੈਲਬੌਰਨ 2006 ਸਮੇਂ ਸੋਨ ਤਮਗਾ (10 ਮੀਟਰ ਏਅਰ ਰਾਈਫਲ, ਵਿਅਕਤੀਗਤ), ਸੋਨ ਤਮਗਾ (10 ਮੀਟਰ ਏਅਰ ਰਾਈਫਲ, ਪੇਅਰਜ਼), ਸੋਨ ਤਮਗਾ (50 ਮੀਟਰ ਰਾਈਫਲ 3 ਪੁਜੀਸ਼ਨ ਵਿਅਕਤੀਗਤ), ਸੋਨ ਤਮਗਾ (50 ਮੀਟਰ ਰਾਈਫ਼ਲ 3 ਪੁਜੀਸ਼ਨ, ਪੇਅਰਜ਼) ਜਿੱਤੇ ਹਨ । ਏਵੇਂ ਹੀ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ ਸਮੇਂ ਇਹਨਾਂ ਹੀ ਚਾਰਾਂ ਮੁਕਾਬਲਿਆਂ ਵਿੱਚੋਂ ਇੱਕ ਵਾਰ ਫਿਰ ਸੁਨਹਿਰੀ ਤਮਗੇ ਜਿੱਤ ਕਿ ਭਾਰਤ ਨੂੰ ਮਾਣ ਦਿਵਾਇਆ ਹੈ ।

ਓਲੰਪਿਕ ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ.......... ਲੇਖ / ਰਣਜੀਤ ਸਿੰਘ ਪ੍ਰੀਤ

ਉਂਝ ਤਾਂ ਜ਼ਿੰਦਗੀ ਦੇ ਹਰ ਖ਼ੇਤਰ ਵਿੱਚ ਦੁਨੀਆਂ ਸਿੱਖਾਂ ਦਾ ਲੋਹਾ ਮੰਨਦੀ ਹੈ। ਪਰ ਗੱਲ ਸਿਰਫ਼ ਓਲੰਪਿਕ ਹਾਕੀ ਦੀ ਹੀ ਕਰਨ ਲੱਗੇ ਹਾਂ। ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ ਵਾਲੀ ਗੱਲ ਤੋਂ ਬਿਨਾਂ ਇਹ ਸਾਰੀ ਗੱਲ ਹੀ ਅਧੂਰੀ ਰਹਿ ਜਾਵੇਗੀ । ਪਹਿਲੀ ਵਾਰੀ ਐਮਸਟਰਡਮ ਓਲੰਪਿਕ ਖੇਡਾਂ ਵਿੱਚ 1928 ਨੂੰ ਖੇਡਣ ਗਈ ਭਾਰਤੀ ਹਾਕੀ ਟੀਮ ਵਿੱਚ ਪਹਿਲਾ ਸਿੱਖ ਖਿਡਾਰੀ ਕਿਹਰ ਸਿੰਘ ਗਿੱਲ ਸ਼ਾਮਲ ਸੀ। ਪਹਿਲੀ ਵਾਰ ਹੀ ਅਜਿਹਾ ਵਾਪਰਿਆ ਕਿ ਪਹਿਲਾ ਹੀ ਸਿੱਖ ਖਿਡਾਰੀ ਜ਼ਖ਼ਮੀ ਹੋਣ ਦੀ ਵਜ੍ਹਾ ਕਰਕੇ,  ਮੈਚ ਨਾ ਖੇਡ ਸਕਿਆ। ਇਹਨਾਂ ਖੇਡਾਂ ਤੋਂ ਲੈ ਕੇ ਹੁਣ ਤੱਕ 132 ਸਿੱਖ ਖਿਡਾਰੀ ਓਲੰਪਿਕ ਹਾਕੀ ਵਿੱਚ ਭਾਗ ਲੈ ਚੁੱਕੇ ਹਨ। ਗੁਰਮੀਤ ਸਿੰਘ ਕੁਲਾਰ ਅਜਿਹਾ ਸਿੱਖ ਖਿਡਾਰੀ ਅਖਵਾਇਆ,  ਜਿਸ ਨੇ ਸਿੱਖ ਹੁੰਦਿਆਂ ਓਲੰਪਿਕ - 1932 ਵਿੱਚ ਜਪਾਨ ਵਿਰੁੱਧ ਪਹਿਲਾ ਗੋਲ ਕੀਤਾ। ਕੁੱਲ ਮਿਲਾਕੇ ਇਸ ਨੇ 1932 ਦੀਆਂ ਖੇਡਾਂ ਸਮੇਂ 8 ਗੋਲ ਕੀਤੇ। 

ਸਿੱਖ ਖਿਡਾਰੀ 9 ਓਲੰਪਿਕ ਸੋਨ ਤਮਗਿਆਂ ਸਮੇਂ ਹਾਕੀ ਟੀਮ ਦੇ ਮੈਂਬਰ ਬਣੇ ਹਨ। ਇਸ ਵਿੱਚ 8 ਵਾਰੀ ਭਾਰਤ ਨੇ ਅਤੇ ਇੱਕ ਵਾਰੀ ਬਰਤਾਨੀਆਂ ਨੇ ਓਲੰਪਿਕ ਖ਼ਿਤਾਬ ਹਾਸਲ ਕੀਤਾ ਹੈ। ਇਵੇਂ ਇਹ ਤੱਥ ਵੀ ਬੜੇ ਰੌਚਕ ਹਨ ਕਿ ਸਿੱਖ ਖਿਡਾਰੀਆਂ ਨੇ 9 ਮੁਲਕਾਂ ਦੀਆਂ ਹਾਕੀ ਟੀਮਾਂ ਵਿੱਚ ਹਿੱਸਾ ਲੈਂਦਿਆਂ,  ਓਲੰਪਿਕ ਵਿੱਚ ਖੇਡ ਪ੍ਰਦਰਸ਼ਨ ਕੀਤਾ ਹੈ। ਇਹਨਾਂ ਵਿੱਚ ਭਾਰਤ,  ਤੋਂ ਇਲਾਵਾ ਬਰਤਾਨੀਆਂ,  ਕੈਨੇਡਾ,  ਕੀਨੀਆਂ,  ਮਲੇਸ਼ੀਆ,  ਹਾਂਗਕਾਂਗ,  ਯੁਗੰਡਾ,  ਤਨਜ਼ਾਨੀਆਂ ਅਤੇ ਸਿੰਗਾਪੁਰ ਦੀ ਟੀਮ ਵੱਲੋਂ ਖੇਡੇ ਹਨ। ਅਜੀਤ ਸਿੰਘ ਅਜਿਹਾ ਇਕਲੌਤਾ ਸਿੱਖ ਹਾਕੀ ਖਿਡਾਰੀ ਹੈ,  ਜਿਸ ਦੇ ਨਾਂਅ ਦੋ ਓਲੰਪਿਕ ਰਿਕਾਰਡ ਦਰਜ ਹਨ। ਹਾਕੀ ਪਰਿਵਾਰ ਦੇ ਪਿਛੋਕੜ ਵਾਲੇ ਅਜੀਤ ਸਿੰਘ ਨੇ ਮਾਂਟਰੀਆਲ-1976 ਓਲੰਪਿਕ ਸਮੇਂ ਐਸਟਰੋਟਰਫ਼ ਉਤੇ ਭਾਰਤ ਦਾ ਅਰਜਨਟੀਨਾ ਨਾਲ ਉਦਘਾਟਨੀ ਮੈਚ ਹੋਇਆ ਤਾਂ ਐਸਟਰੋਟਰਫ਼ ਉਤੇ ਪਹਿਲਾ ਗੋਲ ਏਸੇ ਹੀ ਖਿਡਾਰੀ ਨੇ ਕਰਿਆ। ਇਹ ਗੋਲ ਮੈਚ ਸ਼ੁਰੂ ਹੋਣ ਤੋਂ 15 ਸੈਕਿੰਡ ਦੇ ਸਮੇਂ ਵਿੱਚ ਕਰਕੇ ਓਲੰਪਿਕ ਰਿਕਾਰਡ ਆਪਣੇ ਅਤੇ ਭਾਰਤ ਦੇ ਨਾਂਅ ਓਲੰਪਿਕ ਹਾਕੀ ਇਤਿਹਾਸ ਵਿੱਚ ਲਿਖਵਾਇਆ। ਬਲਬੀਰ ਸਿੰਘ 1948,  1952 ਅਤੇ 1956 ਸਮੇਂ ਟੀਮ ਦੇ ਮੈਂਬਰ ਸਨ ਅਤੇ ਟੀਮ ਨੇ ਤਿੰਨੇ ਵਾਰ ਸੋਨ ਤਮਗਾ ਜਿੱਤਿਆ। ਮੈਲਬੌਰਨ 1956 ਦੀਆਂ ਖੇਡਾਂ ਸਮੇਂ ਇਹ ਟੀਮ ਕਪਤਾਨ ਵੀ ਸੀ।

ਜਿਉਂਦੇ ਜੀਅ ਅਮਜਦ, ਗੱਬਰ ਨੂੰ ਮਾਰ ਨਾ ਸਕਿਆ.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਸਲੀਮ ਜਾਵੇਦ ਦੀ ਕਹਾਣੀ ‘ਤੇ ਅਧਾਰਤ ਜਦ ਰਮੇਸ ਸਿੱਪੀ ਨੇ 1975 ਵਿੱਚ ਫਿਲਮ ਸ਼ੋਅਲੇ ਬਣਾਈ ਤਾਂ, ਉਹਨਾਂ ਨੂੰ ਅਤੇ ਸੈਂਸਰ ਬੋਰਡ ਨੂੰ ਇਹ ਭਰਮ ਸੀ ਕਿ ਧਰਮਿੰਦਰ ਅਤੇ ਅਮਿਤਾਬ ਦੇ ਰੋਲ ਨੂੰ ਲੋਕ ਆਦਰਸ਼ ਮੰਨਣਗੇ ਅਤੇ ਬੁਰਾਈਆਂ ਜਾਂ ਬੁਰੇ ਵਿਅਕਤੀਆਂ ਵਿਰੁੱਧ ਲਾਮਬੰਦ ਹੋਣ ਨੂੰ ਪਹਿਲ ਦੇਣਗੇ । ਪਰ ਜਦ ਇਹ ਫਿਲਮ ਰਿਲੀਜ਼ ਹੋਈ ਤਾਂ ਸਾਰਾ ਕੁਝ ਹੀ ਉਲਟਾ-ਪੁਲਟਾ ਹੋ ਗਿਆ । ਅਮਜਦ ਖਾਨ ਜਿਸ ਨੇ ਗੱਬਰ ਦਾ ਰੋਲ ਕਰਿਆ ਸੀ, ਦੇ ਡਾਇਲਾਗ ਅਤੇ ਚਾਲ-ਢਾਲ ਦਾ ਸਟਾਈਲ ਬੱਚੇ ਬੱਚੇ ਦੀ ਜੁਬਾਨ ‘ਤੇ ਛਾ ਗਿਆ । ਲੋਕਾਂ ਨੇ ਉਹਦੇ ਬੋਲੇ ਡਾਇਲਾਗ ਆਡੀਓ ਕੈਸਿਟਾਂ ਵਿੱਚ ਭਰਵਾ ਲਏ । ਧਰਮਿੰਦਰ ਅਤੇ ਅਮਿਤਾਬ ਵਰਗੇ ਨਾਮੀ ਕਲਾਕਾਰ ਪਿਛਾਂਹ ਰਹਿ ਗਏ । ਹੀਰੋ ਦੀ ਬਜਾਏ ਵਿਲੇਨ ਹੀ ਹੀਰੋ ਬਣ ਗਿਆ । ਇਸ ਰੋਲ ਵਿੱਚ ਐਨੀ ਜਾਨ ਸੀ ਕਿ ਖੁਦ ਅਮਜਦ ਖਾਨ ਵੀ ਉਮਰ ਭਰ ਇਸ ਨੂੰ ਦੁਹਰਾ ਨਾ ਸਕਿਆ । 

ਇਸ ਅਦਾਕਾਰ ਨੇ ਸ਼ੋਅਲੇ ਤੋਂ ਪਹਿਲਾਂ ਫਿਲਮ “ਮਾਇਆ” ਵਿੱਚ ਬਾਲ ਕਲਾਕਾਰ ਵਜੋਂ ਦੇਵਾ ਆਨੰਦ ਅਤੇ ਮਾਲਾ ਸਿਨ੍ਹਾ ਨਾਲ ਰੋਲ ਨਿਭਾਇਆ ਸੀ । ਇਸ ਤੋਂ ਇਲਾਵਾ ਰਾਮਾਨੰਦ ਦੀ ਫਿਲਮ “ਚਰਸ” ਵਿੱਚ ਵੀ ਰੋਲ ਕੀਤਾ ਅਤੇ 21 ਅਕਤੂਬਰ 1949 ਨੂੰ ਜਨਮੇ ਅਮਜਦ ਨੇ ਕੇ. ਆਸਿਫ ਦੀ ਫਿਲਮ “ਲਵ ਐਂਡ ਗਾਡ” ਵਿੱਚ ਗੁਲਾਮ ਹਬਸ਼ੀ ਦੀ ਭੂਮਿਕਾ ਵੀ ਨਿਭਾਈ । ਅਮਜਦ ਖਾਨ ਨੇ ਕੁੱਲ ਮਿਲਾਕੇ 300 ਫਿਲਮਾਂ ਵਿੱਚ ਕੰਮ ਕੀਤਾ ।

ਮੁਹੰਮਦ ਰਫੀ ਨੂੰ ਚੇਤੇ ਕਰਦਿਆਂ.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਗਾਇਕੀ ਦੇ ਖ਼ੇਤਰ ਵਿੱਚ ਬੁਲੰਦੀਆਂ ਛੂਹਣ ਵਾਲੇ, ਪਲੇਅ ਬੈਕ ਸਿੰਗਰ ਵਜੋਂ 1967 ਵਿੱਚ 6 ਫ਼ਿਲਮ ਫ਼ੇਅਰ ਐਵਾਰਡ, ਨੈਸ਼ਨਲ ਐਵਾਰਡ ਅਤੇ ਫਿਰ ਪਦਮ ਸ਼੍ਰੀ ਵਰਗੇ ਸਨਮਾਨ ਪ੍ਰਾਪਤ ਕਰਤਾ, ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਨਾਲ ਨਹੁੰ-ਪੰਜਾ ਲੈਣ ਵਾਲੇ, 40 ਸਾਲਾਂ ਦੇ ਫਿਲਮੀ ਕੈਰੀਅਰ ਵਿੱਚ ਕਰੀਬ 26000 ਗੀਤ ਗਾਉਣ ਵਾਲੇ, ਕਵਾਲੀ, ਗ਼ਜ਼ਲ, ਭਜਨ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ, ਹਿੰਦੀ, ਉਰਦੂ, ਪੰਜਾਬੀ, ਕੋਨਕਨੀ, ਭੋਜਪੁਰੀ, ਉੜੀਆ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਾਘੀ, ਮੈਥਿਲੀ, ਅਸਾਮੀ, ਅੰਗਰੇਜ਼ੀ, ਪਰਸਿਨ, ਸਪੈਨਿਸ਼ ਅਤੇ ਡੱਚ ਭਾਸ਼ਾ ਵਿੱਚ ਗੀਤ ਗਾਉਣ ਵਾਲੇ, ਵੱਖ ਵੱਖ ਅੰਦਾਜ ਵਿੱਚ 101 ਵਾਰ “ਆਈ ਲਵ ਯੂ” ਗਾ ਕੇ ਦਿਖਾਉਣ ਵਾਲੇ, ਇਸ ਲਾ ਜਵਾਬ ਗਾਇਕ ਦਾ ਜਨਮ 24 ਦਸੰਬਰ 1924 ਨੂੰ ਹਾਜੀ ਅਲੀ ਮੁਹੰਮਦ ਦੇ ਘਰ ਕੋਟਲਾ ਸੁਲਤਾਨ ਸਿੰਘ ਵਿਖੇ ਹੋਇਆ।  ਆਪ ਦੇ 6 ਭਰਾ ਹੋਰ ਸਨ।  ਬਚਪਨ ਵਿੱਚ ਰਫੀ ਨੂੰ ਠਫੀਕੋਠ ਦੇ ਨਾਂਅ ਨਾਲ ਬੁਲਾਇਆ ਕਰਦੇ ਸਨ,ਰਫੀ ਦੇ ਅੱਬੂ ਜਾਨ 1920 ਵਿੱਚ ਲਾਹੌਰ ਵਿਖੇ ਭੱਟੀ ਗੇਟ ਲਾਗੇ, ਨੂਰ ਮੁਹੱਲਾ ਵਿੱਚ ਰਹਿਣ ਲੱਗ ਪਏ ਸਨ।  ਮੁਹੰਮਦ ਰਫੀ ਦੇ ਵੱਡੇ ਭਾਈਜਾਨ ਮੁਹੰਮਦ ਦੀਨ ਅਤੇ ਉਸ ਦੇ ਕਜ਼ਨ ਅਬਦੁਲ ਹਮੀਦ ਦੀ ਬਹੁਤ ਨੇੜਤਾ ਸੀ, ਜੋ ਮਗਰੋਂ ਹਮੀਦ ਦੀ ਭੈਣ ਨਾਲ ਰਫੀ ਦਾ ਨਿਕਾਹ ਹੋਣ ‘ਤੇ ਰਿਸ਼ਤੇਦਾਰੀ ਵਿੱਚ ਬਦਲ ਗਈ।  ਹਮੀਦ ਹੀ ਰਫ਼ੀ ਨੂੰ 1944 ਵਿੱਚ ਮੁੰਬਈ ਲਿਆਇਆ ਅਤੇ ਰਫ਼ੀ ਨੇ ਉਸਤਾਦ ਬੜੇ ਗੁਲਾਮ ਅਲੀ ਖਾਨ, ਉਸਤਾਦ ਅਬਦੁਲ ਵਹੀਦ ਖਾਨ, ਪੰਡਤ ਜੀਵਨ ਲਾਲ ਮੱਟੂ ਅਤੇ ਫ਼ਿਰੋਜ਼ ਨਿਜ਼ਾਮ ਤੋਂ ਕਲਾਸੀਕਲ ਸੰਗੀਤ ਦੀ ਸਿਖਿਆ ਹਾਸਲ ਕੀਤੀ।

ਸ਼ਿਵ ਕੁਮਾਰ ਬਟਾਲਵੀ........... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ


ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ (ਪਾਕਿਸਤਾਨ), ਵਿਖੇ ਤਹਿਸੀਲਦਾਰ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ । 1947 ਦੀ ਵੰਡ ਸਮੇਂ ਇਹ ਪਰਿਵਾਰ ਬਟਾਲਾ (ਗੁਰਦਾਸਪੁਰ) ਵਿਖੇ ਆ ਵਸਿਆ । ਇਥੇ ਇਸ ਦੇ ਪਿਤਾ ਨੂੰ ਪਟਵਾਰੀ ਵਜੋਂ ਕੰਮ ਕਰਨਾ ਪਿਆ। ਦਸਵੀਂ ਕਰਨ ਪਿਛੋਂ 1953 ਵਿਚ ਬਟਾਲਾ, ਕਾਦੀਆਂ, ਨਾਭਾ ਤੋਂ ਸਿਵਲ ਇੰਜਨੀਅਰਿੰਗ ਤੱਕ ਦੀ ਪੜਾਈ ਕੀਤੀ।

ਸਭ ਤੋਂ ਛੋਟੀ ਉਮਰ ਵਿਚ 1967 ਨੂੰ ਉਸ ਨੂੰ ਸਾਹਿਤ ਅਕੈਡਮੀ ਐਵਾਰਡ , 1965 ‘ਚ ਛਪੀ ਕਿਤਾਬ “ਲੂਣਾ” ਲਈ ਮਿਲਿਆ । ਪਹਿਲੀ ਛਪੀ ਕਿਤਾਬ “ਪੀੜਾਂ ਦਾ ਪਰਾਗਾ” (1960) ਨੇ ਹੀ ਉਸ ਦੀ ਹਾਜ਼ਰੀ ਪੰਜਾਬੀ ਜਗਤ ਵਿਚ ਲਵਾ ਦਿੱਤੀ ਸੀ।  5 ਫਰਵਰੀ 1967 ਨੂੰ ਅਰੁਣਾ ਨਾਲ ਸ਼ਾਦੀ ਹੋਈ, ਜਿਸ ਤੋਂ ਆਪ ਦੇ ਘਰ ਦੋ ਬੱਚੇ ਮਿਹਰਬਾਨ (1968), ਅਤੇ ਪੂਜਾ (1969) ਨੂੰ ਹੋਏ। 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਪੀ ਆਰ ਓ ਵਜੋਂ ਨੌਕਰੀ ਮਿਲਣ ਕਰਕੇ ਰਿਹਾਇਸ਼ ਚੰਡੀਗੜ੍ਹ ਰੱਖ ਲਈ ।

ਲੋਕ ਅਸਿੱਧੇ ਤੌਰ ’ਤੇ ਚੁਣਦੇ ਹਨ ਰਾਸ਼ਟਰਪਤੀ.......... ਲੇਖ / ਰਣਜੀਤ ਸਿੰਘ ਪ੍ਰੀਤ

ਭਾਰਤ ਦੇ ਸਰਵੋਤਮ ਅਹੁਦੇ ਰਾਸ਼ਟਰਪਤੀ ਦੀ ਚੋਣ 19 ਜੁਲਾਈ ਨੂੰ ਹੋ ਰਹੀ ਹੈ। ਜਿਸ ਦਾ ਨਤੀਜਾ 22 ਜੁਲਾਈ ਨੂੰ ਐਲਾਨਿਆ ਜਾਵੇਗਾ ਅਤੇ ਨਵੇਂ ਚੁਣੇ ਰਾਸ਼ਟਰਪਤੀ ਨੇ 25 ਜੁਲਾਈ ਨੂੰ ਅਹੁਦਾ ਸੰਭਾਲਣਾ ਹੈ । ਮੁੱਖ ਮੁਕਾਬਲਾ ਦੋ ੳਮੀਦਵਾਰਾਂ ਦਰਮਿਆਨ ਹੀ ਹੈ। ਗਿਆਰਾਂ ਦਸੰਬਰ 1935 ਨੂੰ ਜਨਮੇ ਯੂ ਪੀ ਏ ਦੇ ਉਮੀਦਵਾਰ ਸ਼੍ਰੀ ਪ੍ਰਣਬ ਮੁਖਰਜੀ ਦਾ ਸਬੰਧ ਪੱਛਮੀ ਬੰਗਾਲ ਨਾਲ ਹੈ । ਇਹ ਭਾਰਤ ਦੇ ਵਿੱਤ ਮੰਤਰੀ ਤੋਂ ਇਲਾਵਾ ਹੋਰ ਕਈ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਨਾਲ ਇਹਨਾਂ ਦਾ ਗਹਿਰਾ ਰਿਸ਼ਤਾ ਲੰਬੇ ਸਮੇ ਤੋਂ ਚਲਦਾ ਆ ਰਿਹਾ ਹੈ। ਇਹ ਦੋ ਬੇਟਿਆਂ ਅਤੇ ਇੱਕ ਬੇਟੀ ਦਾ ਪਿਤਾ ਹਨ। ਇਹਨਾਂ ਨੂੰ ਮਿਲ ਰਹੇ ਸਮਰਥਨ ਤੋਂ ਇਹਨਾਂ ਦੇ ਸਫ਼ਲ ਹੋਣ ਵਾਲੀ ਗੱਲ ਨੂੰ ਬਲ ਮਿਲਦਾ ਹੈ। ਪਹਿਲੀ ਸਤੰਬਰ 1947 ਨੂੰ ਜਨਮੇ ਐਨ ਡੀ ਏ ਦੇ ਉਮੀਦਵਾਰ ਸ਼੍ਰੀ ਪੀ ਏ ਸੰਗਮਾ ਦਾ ਸਬੰਧ ਮੇਘਾਲਿਆ ਨਾਲ ਹੈ। ਜਿੰਨ੍ਹਾਂ ਦੀ ਬੇਟੀ ਅਗਥਾ ਸੰਗਮਾਂ ਇਹਨਾਂ ਦੀ ਚੋਣ ਮੁਹਿੰਮ ਵਿੱਚ ਰੁੱਝੀ ਹੋਈ ਹੈ। ਜਿੱਥੇ ਸੰਗਮਾ ਮੁੱਖ ਮੰਤਰੀ ਰਹੇ ਹਨ, ਉਥੇ 8 ਵਾਰ ਲੋਕ ਸਭਾ ਤੱਕ ਵੀ ਪਹੁੰਚੇ ਹਨ ਅਤੇ ਲੋਕ ਸਭਾ ਦੇ ਸਪੀਕਰ ਵੀ ਰਹੇ ਹਨ। ਇਹਨਾਂ ਦਾ ਸਬੰਧ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਨਾਲ ਹੈ।

ਦਾਰਾ ਸਿੰਘ ਹਾਰਿਆ ਜ਼ਿੰਦਗੀ ਦੀ ਆਖ਼ਰੀ ਕੁਸ਼ਤੀ……… ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਕੁਸ਼ਤੀ ਦੇ ਪਹਿਲਵਾਨ ਅਤੇ ਫਿਲਮੀ ਐਕਟਰ ਦਾਰਾ ਸਿੰਘ ਜਿਸਨੂੰ ਮੁੰਬਈ ਦੇ ਕੋਕਿਲਾਬਨ ਹਸਪਤਾਲ ਵਿੱਚ 7 ਜੁਲਾਈ ਸ਼ਨਿਚਰਵਾਰ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਲਾ-ਇਲਾਜ ਹਾਲਤ ਵੇਖਦਿਆਂ ਬੁੱਧਵਾਰ ਸ਼ਾਮ ਨੂੰ ਹੀ ਘਰ ਭੇਜ ਦਿੱਤਾ ਗਿਆ ਸੀ। ਜਿੱਥੇ ਉਹਨਾਂ ਨੇ ਅੱਜ ਵੀਰਵਾਰ ਦੀ ਸਵੇਰ ਨੂੰ 7.30 ਵਜੇ ਆਖ਼ਰੀ ਸਾਹ ਲਿਆ । ਇਸ ਦੁਖਦ ਖ਼ਬਰ ਨਾਲ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ, ਫ਼ਿਲਮੀ ਸਨਅਤ ਵਿੱਚ ਸ਼ੋਕ ਦੀ ਲਹਿਰ ਫ਼ੈਲ ਗਈ, ਖ਼ਾਸਕਰ ਪੰਜਾਬ ਵਿੱਚ ਬਹੁਤ ਹੀ ਗ਼ਮਗੀਨ ਮਾਹੌਲ ਬਣ ਗਿਆ । ਠੰਡੇ ਪਏ ਫ਼ੌਲਾਦੀ ਜਿਸਮ ਨੂੰ ਅੱਜ ਬਾਅਦ ਦੁਪਹਿਰ ਸਪੁਰਦ-ਇ-ਆਤਿਸ਼ ਕੀਤਾ ਗਿਆ । ਡਾਕਟਰਾਂ ਅਨੁਸਾਰ ਹਸਪਤਾਲ ਦਾਖ਼ਲ ਕਰਵਾਉਣ ਸਮੇਂ 84 ਸਾਲਾਂ ਦੇ ਦਾਰਾ ਸਿੰਘ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਸੀ ਅਤੇ ਉਹਨਾਂ ਦੇ ਦਿਮਾਗ ਦੀ ਨਾੜੀ ਵਿੱਚ ਖੂਨ ਦਾ ਕਲਾਟ ਰੁਕਿਆ ਹੋਇਆ ਸੀ । ਉਹਨਾਂ ਦੀ ਨਬਜ਼ ਵੀ ਰੁਕੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ । ਗੁਰਦੇ ਫੇਲ੍ਹ ਹੋਣ ਦੀ ਵਜ੍ਹਾ ਕਰਕੇ ਡਾਇਲਸਿਸ ਦੀ ਵੀ ਵਰਤੋਂ ਕਰਨੀ ਪੈ ਰਹੀ ਸੀ । ਰੋਬੋਟ ਵਰਗੇ ਸ਼ਕਤੀਸ਼ਾਲੀ ਦਾਰਾ ਸਿੰਘ ਨੂੰ ਆਈ. ਸੀ. ਯੂ. ਵਿੱਚ ਵੈਟੀਲੇਂਟਰ ਉਤੇ ਮਸ਼ੀਨਾਂ ਸਹਾਰੇ ਜਿਉਂਦਾ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਸਨ । ਗਿਆਰਾਂ ਜੁਲਾਈ ਨੂੰ 3.37 ਵਜੇ ਡਾਕਟਰਾਂ ਨੇ ਮੀਡੀਆ ਨੂੰ ਦੱਸਿਆ ਕਿ ਦਾਰਾ ਜੀ ਦਾ ਦਿਮਾਗ ਨਕਾਰਾ ਹੋ ਚੁੱਕਿਆ ਹੈ ਅਤੇ ਰਿਕਵਰੀ ਦੀ ਸੰਭਾਵਨਾ ਵੀ ਖ਼ਤਮ ਹੋ ਗਈ ਸੀ।

ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ਮੇਂ ਮਿਲੇਂ - ਮਹਿੰਦੀ ਹਸਨ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਖ਼ਾਂ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ, ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਡਿਸਕੋਗਰਾਫ਼ੀ ਲਈ; ਕਹਿਨਾ ਉਸੇ, ਨਜ਼ਰਾਨਾ, ਲਾਈਵ ਐਟ ਰੌਇਲ ਅਲਬਿਰਟ ਹਾਲ, ਅੰਦਾਜ਼ ਇ ਮਸਤਾਨਾ, ਕਲਾਸੀਕਲ ਗ਼ਜ਼ਲ ਭਾਗ 1,2,3, ਦਿਲ ਜੋ ਰੋਤਾ ਹੈ, ਗਾਲਿਬ ਗ਼ਜ਼ਲ, ਗ਼ਜ਼ਲਜ਼ ਫਾਰ ਐਵਰ, ਭਾਗ ਪਹਿਲਾ ਆਦਿ ਪੇਸ਼ ਕਰਨ ਵਾਲੇ ਅਤੇ ਆਗੇ ਬੜੇ ਨਾ ਕਿੱਸਾ- ਇ-ਇਸ਼ਕ, ਆਜ ਤੱਕ ਯਾਦ ਹੈ ਵੋਹ ਪਿਆਰ ਕਾ ਮੰਜ਼ਿਰ, ਆਂਖੋਂ ਸੇ ਮਿਲੀ ਆਂਖੇ, ਆਪ ਕੀ ਆਂਖੋਂ ਨੇ, ਆਏ ਕੁਛ ਅਬਰ ਕੁਛ ਸ਼ਰਾਬ ਆਏ, ਅਬ ਕੇ ਵਿਛੜੇ ਤੋ ਸ਼ਾਇਦ ਕਭੀ ਖ਼ਵਾਬੋਂ ਮੇਂ ਮਿਲੇਂ, ਐ ਰੌਸ਼ਨੀਓਂ ਕੇ ਸ਼ਹਿਰ, ਏਕ ਬੱਸ ਤੂ ਹੀ ਨਹੀਂ, ਆਪਨੋ ਨੇ ਗ਼ਮ ਦੀਆ, ਭੂਲੀ ਵਿਸਰੀ ਚੰਦ ਉਮੀਦੇਂ, ਚਲਤੇ ਹੋ ਤੋ ਚਮਨ ਕੋ ਚਲੀਏ, ਚਿਰਾਗ਼-ਇ-ਤੂਰ, ਦੇਖ ਤੋ ਦਿਲ, ਦਿਲ-ਇ-ਨਾਦਾਨ, ਦਿਲ ਕੀ ਬਾਤ ਲਬੋਂ ਪਰ ਲਾ ਕਰ, ਦਿਲ ਮੇਂ ਤੂਫ਼ਾਨ ਛੁਪਾ ਕੇ ਬੈਠਾ ਹੂੰ ਵਰਗੀਆਂ ਸਦਾ ਬਹਾਰ ਗ਼ਜ਼ਲਾਂ ਨਾਲ ਦਿਲਾਂ ‘ਤੇ ਰਾਜ ਕਰਨ ਵਾਲੇ, ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿੰਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ੍ਹੀ ਵਿੱਚ 18 ਜੁਲਾਈ 1927 ਨੂੰ ਲੂਨਾ, ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿੰਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ਤਾਂ ਮਹਿੰਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।

ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ……… ਲੇਖ / ਰਣਜੀਤ ਸਿੰਘ ਪ੍ਰੀਤ

ਇੱਕ ਵਾਰ ਫਿਰ ਮਲੇਸ਼ੀਆ ਦੀ ਹੀ ਧਰਤੀ ‘ਤੇ 21ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਈਪੋਹ ਵਿਖੇ 24 ਮਈ ਤੋਂ 3 ਜੂਨ ਤੱਕ ਖੇਡਿਆ ਗਿਆ। ਓਲੰਪਿਕ ਖੇਡਾਂ ਦੀ ਤਰਜ਼ ’ਤੇ ਪਹਿਲੀ ਵਾਰੀ ਨੀਲੀ ਪਿੱਚ ਅਤੇ ਪੀਲੀ ਗੇਂਦ ਦੀ ਵਰਤੋਂ ਕੀਤੀ ਗਈ । ਮੇਜ਼ਬਾਨ ਮਲੇਸ਼ੀਆ, ਏਸ਼ੀਆਈ ਚੈਂਪੀਅਨ ਪਾਕਿਸਤਾਨ 2010 ਦੇ ਸਾਂਝੇ ਵਿਜੇਤਾ ਭਾਰਤ-ਦਖਣੀ ਕੋਰੀਆ ਤੋਂ ਇਲਾਵਾ ਬਰਤਾਨੀਆਂ, ਅਰਜਨਟੀਨਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹੋਈਆਂ। ਛੇ ਵਾਰੀ ਸੁਲਤਾਨ ਕੱਪ ਜਿੱਤਣ ਵਾਲਾ ਆਸਟ੍ਰੇਲੀਆ, ਦੋ ਵਾਰ ਜੇਤੂ ਬਣਿਆ । ਜਰਮਨੀ ਇਕ ਵਾਰੀ ਖਿਤਾਬਧਾਰੀ ਨੀਦਰਲੈਂਡ ਅਤੇ ਸਪੇਨ ਵਰਗੇ ਮੁਲਕਾਂ ਨੇ ਟੀਮਾਂ ਹੀ ਨਹੀਂ ਸਨ ਭੇਜੀਆਂ । ਇਸ ਵਾਰੀ ਭਾਰਤ ਕੋਲ ਛੇਵਾਂ ਖਿਤਾਬ ਜਿੱਤ ਕੇ ਆਸਟ੍ਰੇਲੀਆ ਨਾਲ ਬਰਾਬਰ ਮੜਿਕਣ ਦਾ ਸੁਨਹਿਰੀ ਮੌਕਾ ਸੀ। ਪਰ ਭਰਤ ਚੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜਿਹਾ ਨਹੀਂ ਕਰ ਸਕੀ। 1983 ਤੋਂ ਸ਼ੁਰੂ ਹੋਇਆ ਅਤੇ 1998 ਤੋਂ ਹਰ ਸਾਲ ਕਰਵਾਇਆ ਜਾਂਦਾ । ਇਹ ਹਾਕੀ ਮੁਕਾਬਲਾ ਭਾਰਤ ਨੇ 5 ਵਾਰੀ (1985, 1991, 1995, 2009, 2010 ) ਜਿੱਤਿਆ ਹੈ। 2008 ਵਿੱਚ ਦੂਜਾ ਅਤੇ 5 ਵਾਰੀ (1983, 2000, 2006, 2007, 2012) ਤੀਜਾ ਸਥਾਨ ਲਿਆ। ਜਦੋਂ ਕਿ ਪਾਕਿਸਤਾਨ ਨੇ 3 ਜਿੱਤਾਂ (1999, 2000, 2003), 6 ਵਾਰੀ ਦੋਇਮ (1983, 1987, 1991, 1994, 2004, 2011) ਅਤੇ 2 ਵਾਰੀ (1985, 2005) ਵਿੱਚ ਤੀਸਰਾ ਸਥਾਨ ਮੱਲਿਆ । ਦੱਖਣੀ ਕੋਰੀਆ ਨੇ 1996 ਅਤੇ ਭਾਰਤ ਨਾਲ ਸਾਂਝੇ ਜੇਤੂ ਵਜੋਂ 2010 ਵਿੱਚ ਜਿੱਤ ਦਰਜ ਕਰਨ ਦੇ ਨਾਲ ਹੀ 4 ਵਾਰੀ 1999, 2000, 2001, 2005 ਵਿੱਚ ਦੂਜਾ ਅਤੇ 1998, 2004 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਅਰਜਨਟੀਨਾ ਨੇ 2008 ਵਿੱਚ ਅਤੇ ਬਰਤਾਨੀਆ 1994 ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਬਰਤਾਨੀਆਂ ਨੇ 1987 ਅਤੇ 2011 ਵਿੱਚ ਤੀਜਾ ਸਥਾਨ ਵੀ ਹਾਸਲ ਕਰਿਆ ਹੈ । ਮਲੇਸ਼ੀਆ ਨੇ 1985, 2007, 2009 ‘ਚ ਦੂਜੀ ਅਤੇ 1996 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ।

ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ - ਬਾਬੂ ਰਜਬ ਅਲੀ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

6 ਜੂਨ ਬਰਸੀ ’ਤੇ ਵਿਸ਼ੇਸ਼
ਕਵੀਸ਼ਰੀ ਦੇ ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ । ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ, ਸਜਾਦੀ, ਲਾਲ ਬੀਬੀ ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ । ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ । ਇਹਨਾਂ ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ । ਡੀ. ਬੀ. ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ ਅਤੇ ਫਿਰ ਬਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ, ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ (ਐੱਸ ਓ, ਸੈਕਸ਼ਨਲ ਆਫੀਸਰ) ਦਾ ਡਿਪਲੋਮਾ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ । ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ, ਲੰਮੀ ਛਾਲ ਲਾਉਣ ਦੇ ਮਾਹਿਰ, ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ । ਇਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ । ਡਿਪਲੋਮਾ ਕਰਨ ਸਮੇਂ ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ ।

ਗੁਰੂ ਦੇ ਦੁਲਾਰੇ ਪੰਜ ਪਿਆਰੇ.......... ਲੇਖ / ਰਣਜੀਤ ਸਿੰਘ ਪ੍ਰੀਤ

ਜਦੋਂ ਅਪੀਲ ਦਲੀਲ ਵਕੀਲ ਦੀ ਗੱਲ ਨੇ ਬੁਰਕਾ ਪਹਿਨ ਲਿਆ, ਨਿਆਂ ਦੇ ਸਾਰੇ ਰਸਤੇ ਅਨਿਆਇ ਦੇ ਕੰਡਿਆਂ ਨਾਲ ਭਰ ਗਏ, ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਇ ਜੀ ਨੇ ਇਸ ਦੇ ਸਖ਼ਤ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਲਿਆ । ਪਰ ਜੋ ਸ਼ਕਤੀ ਉਹਨਾਂ ਨੇ ਮੁਗ਼ਲ ਹਕੂਮਤ ਦੇ ਜ਼ਾਲਮ ਸ਼ਾਸ਼ਕਾਂ ਵਿਰੁੱਧ ਵਰਤਣੀ ਸੀ । ਉਹ ਸ਼ਕਤੀ ਉਹਨਾਂ ਨੂੰ ਪਹਾੜੀ ਰਾਜਿਆਂ ਖ਼ਿਲਾਫ਼ ਵੀ ਵਰਤਣੀ ਪਈ । ਜਿਸ ਦੀ ਉਹਨਾਂ ਨੂੰ ਉਮੀਦ ਨਹੀਂ ਸੀ । ਕਿਓਂਕਿ ਇਹਨਾਂ ਰਾਜਿਆਂ ’ਤੇ ਵੀ ਜ਼ਾਲਮ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਸਨ । ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲੈਂਦਿਆਂ ਗੁਰੂ ਸਾਹਿਬ ਨੇ ਸੇਵਕਾਂ ਨੂੰ ਜੰਗੀ ਲੋੜਾਂ ਵਾਲਾ ਸਾਮਾਨ ਹੀ ਭੇਂਟਾ ਵਜੋਂ ਲਿਆਉਣ ਲਈ ਕਿਹਾ । ਰਣਜੀਤ ਨਗਾਰਾ ਬਣਵਾਇਆ । ਸ਼ਿਕਾਰ ਖੇਡਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਰੱਖਣਾ ਸ਼ੁਰੂ ਕੀਤਾ । ਕਿਲ੍ਹਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ।

ਸ਼੍ਰੀ ਆਨੰਦਪੁਰ ਸਾਹਿਬ ਵਿਖੇ  ਕੇਸਗੜ੍ਹ ਕਿਲ੍ਹੇ ਦੇ ਸਥਾਨ ‘ਤੇ ਆਪਣੀ ਸੋਚ ਨੂੰ ਪ੍ਰਪੱਕਤਾ ਪਰਦਾਨ ਕਰਨ ਲਈ  30 ਮਾਰਚ 1699 ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ ਇੱਕ ਸੀਸ ਦੀ ਮੰਗ ਰੱਖੀ । ਅਜੇ ਸਾਰੇ ਹੈਰਾਨ ਹੋ ਹੀ ਰਹੇ ਸਨ ਕਿ ਦਇਆ ਰਾਮ ਹੱਥ ਬੰਨ੍ਹ ਖੜੋਤਾ । ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ । ਕੁਝ ਦੇਰ ਬਾਅਦ ਫਿਰ ਬਾਹਰ ਆਏ, ਲਹੂ ਭਿੱਜੀ ਤਲਵਾਰ ਨਾਲ ਇੱਕ ਸਿਰ ਦੀ ਹੋਰ ਮੰਗ ਕੀਤੀ ਤਾਂ ਧਰਮ ਦਾਸ ਉਠਿਆ । ਤੀਜੀ ਵਾਰ ਇੱਕ ਹੋਰ ਸੀਸ ਦੀ ਮੰਗ ਸਮੇ ਲਹੂ ਨੁਚੜਦੀ ਤਲਵਾਰ ਵੇਖ ਸੇਵਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ । ਪਰ ਏਸੇ ਦੌਰਾਨ ਹਿੰਮਤ ਰਾਇ ਗੁਰੂ ਜੀ ਕੋਲ ਜਾ ਪਹੁੰਚੇ । ਚੌਥੀ ਵਾਰੀ ਫਿਰ ਸੀਸ ਦੀ ਮੰਗ ਕੀਤੀ ਇਹ ਵੇਖ ਕਮਜ਼ੋਰ ਦਿਲ-ਡਰਪੋਕ ਖਿਸਕਣ ਲੱਗੇ । ਇਸ ਮੌਕੇ ਮੋਹਕਮ ਚੰਦ ਜੀ ਸੀਸ ਦੇਣ ਲਈ ਅੱਗੇ ਵਧੇ । ਪੰਜਵੇਂ ਸੀਸ ਦੀ ਮੰਗ ਸਮੇ ਸਾਹਿਬ ਚੰਦ ਜੀ ਨਿੱਤਰੇ ।

ਸਦਾ ਬਹਾਰ ਗੀਤਾਂ ਦਾ ਰਚਣਹਾਰਾ - ਨੰਦ ਲਾਲ ਨੂਰਪੁਰੀ.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਨੰਦ ਲਾਲ ਨੂਰਪੁਰੀ ਦਾ ਜਨਮ ਜੂਨ 1906 ਨੂੰ, ਲਾਇਲਪੁਰ ਜ਼ਿਲੇ ਦੇ ਪਿੰਡ ਨੂਰਪੁਰ ਵਿੱਚ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਖਾਲਸਾ ਹਾਈ ਸਕੂਲ ਤੋਂ ਦਸਵੀਂ ਕੀਤੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਪੜਾਈ ਵਿੱਚੇ ਛੱਡ ਕਾਵਿ ਮਹਿਫਲਾਂ ਨੂੰ ਅਪਣਾ ਲਿਆ ।  ਉਹ ਥਾਣੇਦਾਰ, ਅਧਿਆਪਕ ਅਤੇ ਏ. ਐਸ. ਆਈ. ਵੀ ਰਿਹਾ ਪਰ ਕੋਈ ਨੌਕਰੀ ਰਾਸ ਨਾ ਆਈ । ਸਮਿੱਤਰਾ ਦੇਵੀ ਨਾਲ ਉਸਦਾ ਵਿਆਹ ਹੋਇਆ, ਜਿਸ ਤੋਂ ਚਾਰ ਧੀਆਂ ਅਤੇ ਦੋ ਪੁੱਤਰਾਂ ਦਾ ਜਨਮ ਹੋਇਆ ।  ਸੰਨ 1940 ਵਿੱਚ ਉਹ ਬੀਕਾਨੇਰ ਤੋਂ ਪੰਜਾਬ ਆ ਗਿਆ । ਉਸਦੀ ਕਲਮ ਦੇ ਕਾਇਲ ਸ਼ੋਰੀ ਫ਼ਿਲਮ ਕੰਪਨੀ ਵਾਲਿਆਂ ਨੇ ਉਸ ਤੋਂ 1940 ਵਿੱਚ ‘ਮੰਗਤੀ’ ਫ਼ਿਲਮ ਲਈ ਸਾਰੇ ਗੀਤ ਲਿਖਵਾਏ, ਜਿਸ ਨਾਲ ਨੂਰਪੁਰੀ ਨੂੰ ਪੰਜਾਬ ਦਾ ਬੱਚਾ ਬੱਚਾ ਜਾਨਣ ਲੱਗਿਆ । ੳਸ ਨੇ ਆਪਣੀਆਂ ਬਹੁਤ ਹੀ ਕੋਮਲ ਭਾਵਨਾਵਾਂ ਨਾਲ ਪੰਜਾਬੀਆਂ ਅਤੇ ਪੰਜਾਬਣਾਂ ਨੂੰ ਦੇਸ਼ ਪਿਆਰ, ਕਿਰਤ ਅਤੇ ਪਿਆਰ ਦੀ ਤ੍ਰਿਮੂਰਤੀ ਵਜੋਂ ਪ੍ਰਗਟਾਇਆ।

ਪੰਜਾਬ ਦਾ ਸ਼ੇਰ; ਰੁਸਤੁਮ-ਇ-ਜ਼ਮਾਂ “ਗਾਮਾ”.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਕੁਸ਼ਤੀ ਜਾਂ ਘੋਲ ਇੱਕ ਪੁਰਾਤਨ ਖੇਡ ਹੈ । ਇਸ ਵਿੱਚ ਕਿਸੇ ਵਿਸ਼ੇਸ਼ ਖੇਡ ਮੈਦਾਨ ਜਾਂ ਕਿਸੇ ਖੇਡ ਸਾਧਨ ਦੀ ਲੋੜ ਨਹੀਂ ਸੀ ਪਿਆ ਕਰਦੀ। ਬੱਸ ਜਾਂਘੀਆ ਜਾਂ ਲੰਗੋਟ ਹੀ ਪਹਿਨਿਆ ਹੁੰਦਾ ਸੀ। ਰਾਜੇ ਆਪਣੇ ਦਰਬਾਰਾਂ ਵਿੱਚ ਭਲਵਾਨਾਂ ਨੂੰ ਬਹੁਤ ਚਾਅ ਨਾਲ ਰੱਖਿਆ ਕਰਦੇ ਸਨ। ਇੱਕ ਸਮਾਂ ਅਜਿਹਾ ਸੀ ਜਦ ਇਸ ਖੇਤਰ ਵਿੱਚ ਚਾਰ ਨਾਂਅ ਹੀ ਬਹੁਤ ਮਕਬੂਲ ਸਨ । ਜੌਰਜ ਹੈਕਿਨ ਸਕੈਮਿਡਟ, ਸਟੈਨਸਲੋਸ਼ ਜ਼ਬਿਸਕੋ, ਪਰੈਂਕ ਗੌਟਿਚ ਤੋਂ ਇਲਾਵਾ ਚੌਥਾ ਨਾਂਅ ਪੰਜਾਬ ਦੇ ਸ਼ੇਰ ਗੁਲਾਮ ਮੁਹੰਮਦ ਉਰਫ਼ ਗਾਮਾ ਦਾ ਗਿਣਿਆ ਜਾਂਦਾ ਸੀ। ਜਿੱਥੇ ਉਹ ਨਾਮਵਰ ਭਲਵਾਨ ਸੀ, ਉਥੇ ਉਸਦੀ ਪੂਰੀ ਜ਼ਿੰਦਗੀ ਅੱਗ ਉਤੇ ਤੁਰਨ ਵਰਗੀ ਸੀ। ਉਸਦਾ ਜਨਮ ਪੰਜਾਬ ਦੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 1878 ਨੂੰ ਜੰਮੂ ਕਸ਼ਮੀਰ ਤੋਂ ਹਿਜਰਤ ਕਰਕੇ ਆਏ ਅਜ਼ੀਜ਼ ਬਖ਼ਸ਼ ਦੇ ਪਰਿਵਾਰ ਵਿੱਚ ਹੋਇਆ। ਅਸਲ ਵਿੱਚ ਇਸ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਦੇ ਸਤਾਉਣ ਸਦਕਾ ਇਹ ਪਰਿਵਾਰ ਪੰਜਾਬ ਵਿੱਚ ਆ ਵਸਿਆ ਸੀ।