ਕਵੈਂਟਰੀ : ਗਿਆਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਦੋ ਪ੍ਰੋਗਰਾਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਵਲੋਂ ਇਸ ਸਾਲ ਦਾ ਪਹਿਲਾ ਸਮਾਗਮ 25 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ।ਜਿਸ ਵਿਚ ਮਾਣ-ਸਨਮਾਨ, ਕਿਤਾਬਾਂ ਦੀ ਮੂੰਹ ਦਿਖਾਈ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਸਭਾ ਦੇ ਪਹਿਲੇ ਭਾਗ ਵਿਚ ਸਭਾ ਵਲੋਂ ਤਿਆਰ ਕਰਵਾਈ ਗਈ ਯੂ.ਕੇ. ਭਰ ਦੇ 70 ਕਵੀਆਂ/ਗੀਤਕਾਰਾਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਉੱਪਰ ਡਾ. ਰਤਨ ਰੀਹਲ ਹੋਰਾਂ ਆਪਣਾ ਪਰਚਾ ਪੜ੍ਹਿਆ। ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ। ਕਿਤਾਬ ਵਿਚ ਸ਼ਾਮਲ ਕਿਸੇ ਵੀ ਕਵੀ/ਗੀਤਕਾਰ ਨੇ ਅਜੇ ਤੱਕ ਆਪਣੀ ਕਿਤਾਬ ਨਹੀ ਛਪਵਾਈ। ਮੋਤਾ ਸਿੰਘ ਲੈਮਿੰਗਟਨ, ਹਰਜੀਤ ਅਟਵਾਲ, ਦਰਸ਼ਨ ਧੀਰ, ਡਾ.ਦਵਿੰਦਰ ਕੌਰ, ਕੁਲਵੰਤ ਢਿੱਲੋਂ ਅਤੇ ਮਹਿੰਦਰਪਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਿਤ ਹੋਏ ।