ਸਰਦਾਰੀਆਂ...........ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਰਿਸ਼ਤੇ ਦੀ ਗੱਲ ਸਮੇਂ ਉਸਨੇ ਮੈਨੂੰ ਇਸ ਕਰਕੇ ਨਾਂਹ ਕਰ ਦਿੱਤੀ, ਕਿਉਂਕਿ ਉਹ ਸਾਢੇ 8-8 ਮੀਟਰ ਦੀਆਂ ਪੱਗਾਂ ਨਹੀਂ ਧੋ ਸਕਦੀ ਸੀ।

ਪਰ ਅੱਜ ਮੇਰੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ, ਜਦੋਂ ਉਹ ਖੁਦ 8 ਮੀਟਰ ਦੀ ਪੱਗ ਬੰਨ੍ਹੀ ਕਿਸੇ ਕੀਰਤਨੀ ਜੱਥੇ ਨਾਲ ਵਿਦੇਸ਼ ਜਾਣ ਲਈ ਏਅਰਪੋਰਟ ‘ਤੇ ਖੜ੍ਹੀ ਸੀ।

****

No comments: