Showing posts with label ਬਲਜੀਤ ਖੇਲਾ. Show all posts
Showing posts with label ਬਲਜੀਤ ਖੇਲਾ. Show all posts

ਸ਼ਰਨਜੀਤ ਬੈਂਸ ਦੀ ਕਿਤਾਬ “ਫਨਕਾਰ ਪੰਜ ਆਬ ਦੇ” ਸਿਡਨੀ ‘ਚ ਗੁਰਮਿੰਦਰ ਕੈਂਡੋਵਾਲ ਵਲੋਂ ਰਿਲੀਜ……… ਪੁਸਤਕ ਰਿਲੀਜ਼ / ਬਲਜੀਤ ਖੇਲਾ

 ਸਿਡਨੀ : ਅਮਰੀਕਾ ‘ਚ ਵਸਦੇ ਗੜ੍ਹਸ਼ੰਕਰ ਨਾਲ ਸੰਬੰਧਿਤ ਪੰਜਾਬੀ ਲੇਖਕ ਸ਼ਰਨਜੀਤ ਬੈਂਸ ਦੀ ਪਲੇਠੀ ਕਿਤਾਬ “ਫਨਕਾਰ ਪੰਜ ਆਬ ਦੇ” ਦੀ ਘੁੰਢ ਚੁਕਾਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਕੀਤੀ ਗਈ।“ਆਪਣਾ ਪੰਜਾਬ ਟੀ.ਵੀ” ਵਲੋਂ “ਯੁਨੀਕ ਇੰਟਰਨੈਸ਼ਨਲ ਕਾਲਜ” ਗਰੈਨਵਿਲ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਇਸ ਮੌਕੇ ਕਿਤਾਬ ਰਿਲੀਜ ਕਰਦੇ ਹੋਏ ਸ.ਕੈਂਡੋਵਾਲ ਨੇ ਕਿਹਾ ਕਿ ਸ਼ਰਨਜੀਤ ਬੈਂਸ ਨੇ ਇਸ ਕਿਤਾਬ ‘ਚ ਜਿੱਥੇ ਪੰਜਾਬ ਦੇ ਪੁਰਾਣੇ ਲੋਕ ਗਾਇਕਾਂ ਵਾਰੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ ਉੱਥੇ ਹੀ ਨਛੱਤਰ ਗਿੱਲ,ਸੋਹਣ ਸ਼ੰਕਰ,ਕ੍ਰਿਸ਼ਨ ਗੜ੍ਹਸ਼ੰਕਰ ਜਿਹੇ ਨਵੇਂ ਗਾਇਕਾਂ ਵਾਰੇ ਵੀ ਬਹੁਤ ਹੀ ਵਧੀਆ ਲਿਖਿਆ ਹੈ।

ਨਿੰਦਰ ਘੁਗਿਆਣਵੀ ਵਲੋਂ ਰਾਜਪਾਲ ਸੰਧੂ ਦੀ ਕਿਤਾਬ “ਅਨਹਦ ਨਾਦ” ਦੀ ਘੁੰਢ ਚੁਕਾਈ.......... ਪੁਸਤਕ ਰਿਲੀਜ਼ / ਬਲਜੀਤ ਖੇਲਾ


ਸਿਡਨੀ : ਸਿਡਨੀ ਦੇ ਨੌਜਵਾਨ ਲੇਖਕ ਰਾਜਪਾਲ ਸੰਧੂ ਦੀ ਪਲੇਠੀ ਕਿਤਾਬ ਨੂੰ ਦੀ ਘੁੰਢ ਚੁਕਾਈ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ “ਰੂਹ ਪੰਜਾਬ ਦੀ” ਭੰਗੜਾ ਅਕੈਡਮੀ ਵੱਲੋਂ  ਇੱਥੋਂ ਦੇ ਕਸਬੇ ਲੇਲਰ ਪਾਰਕ ‘ਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਮਸ਼ਹੂਰ ਲੇਖਕ ਨਿੰਦਰ ਘੁਿਗਆਣਵੀ ਜੀ ਪੰਜਾਬ ਤੋਂ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸਿਡਨੀ ਦੇ ਅਨੇਕਾਂ ਸਾਹਿਤਕ ਪ੍ਰੇਮੀਆਂ ਦੀ ਹਾਜ਼ਰੀ ‘ਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੀ ਮੰਚ ਸੰਚਾਲਨਾ ਰਣਜੀਤ ਖੈੜਾ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਈ ਗਈ ਤੇ ਆਏ ਸਾਰੇ ਸੱਜਣਾਂ ਨੂੰ ਜੀ ਆਇਆਂ ਕਿਹਾ। 

ਡਾ.ਚਮਨ ਲਾਲ ਆਸਟ੍ਰੇਲੀਆ ‘ਚ ਸਨਮਾਨਿਤ.......... ਸਨਮਾਨ ਸਮਾਰੋਹ / ਬਲਜੀਤ ਖੇਲਾ


ਸਿਡਨੀ : ਸ਼ਹੀਦੇ ਆਜਮ ਸ.ਭਗਤ ਸਿੰਘ ਦੇ ਜੀਵਨ ਵਾਰੇ ਖੋਜ ਕਰਕੇ ਕਿਤਾਬਾਂ ਸਮੇਤ ਹੋਰ ਕਈ ਕਿਤਾਬਾਂ ਲਿਖਣ ਵਾਲੇ ਪ੍ਰਸਿੱਧ ਸਕਾਲਰ ਡਾ.ਚਮਨ ਲਾਲ ਜੀ ਇਹਨੀਂ ਦਿਨੀਂ ਆਸਟ੍ਰੇਲੀਆ ਪਹੁੰਚੇ ਹੋਏ ਹਨ। ਡਾ.ਚਮਨ ਲਾਲ ਜੀ ਦੇ ਸਿਡਨੀ ਪਹੁੰਚਣ ਤੇ ਉਹਨਾਂ ਦਾ ਵਿਦਿਆਰਥੀ ਰਹਿ ਚੁੱਕੇ ਸਵਰਨ ਬਰਨਾਲਾ ਤੇ “ਪੰਜਾਬੀ ਵਰਲਡ ਇੰਟਰਟੈਂਨਰਜ” ਵਲੋਂ ਇੱਕ ਰੂਬਰੂ ਸਮਾਗਮ ਸਿਡਨੀ ਦੇ ਯੂਨੀਕ ਇੰਟਰਨੈਸ਼ਨਲ ਕਾਲਜ ‘ਚ ਰੱਖਿਆ ਗਿਆ। ਇਸ ਰੂਬਰੂ ‘ਚ ਸਿਡਨੀ ਦੇ ਭਾਰੀ ਗਿਣਤੀ ਸਾਹਿਤਕ ਸੱਜਣ ਸ਼ਾਮਿਲ ਹੋਏ।ਰੂਬਰੂ ਦੀ ਸ਼ੁਰੂਆਤ ਮੰਚ ਸੰਚਾਲਕ ਹਰਜਿੰਦਰ ਜੌਹਲ ਵਲੋਂ ਕੀਤੀ ਬਾਅਦ ‘ਚ ਪੰਜਾਬੀ ਪੱਤਰਕਾਰ ਅਮਰਜੀਤ ਖੇਲਾ, ਪੰਜਾਬੀ ਲੇਖਕ ਨਿੰਦਰ ਘੁਗਿਆਣਵੀ, ਡਾ.ਗੁਰਚਰਨ ਸਿੱਧੂ, ਰਣਜੀਤ ਖੈੜਾ ਤੇ ਡਾ.ਇਜਾਜ ਖਾਨ ਨੇ ਸੰਬੋਧਨ ਕੀਤਾ ਤੇ ਡਾ.ਚਮਨ ਲਾਲ ਨੂੰ ਜੀ ਆਇਆਂ ਕਿਹਾ। 


ਨਿੰਦਰ ਘੁਗਿਆਣਵੀ ਦਾ ਆਸਟ੍ਰੇਲੀਆ ਪਹੁੰਚਣ ਤੇ ਭਰਵਾਂ ਸਵਾਗਤ .......... ਸਵਾਗਤ / ਬਲਜੀਤ ਖੇਲਾ

16 ਜੁਲਾਈ ਨੂੰ ਗਰੈਨਵਿਲ ਚ ਰੂਬਰੂ

ਸਿਡਨੀ :  ਮੈਂ ਸਾਂ ਜੱਜ ਦਾ ਅਰਦਲੀਸਮੇਤ 35 ਕੁ ਪੰਜਾਬੀ ਕਿਤਾਬਾਂ ਲਿਖ ਚੁੱਕੇ ਨੌਜਵਾਨ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਜੀ ਆਪਣਾ ਪੰਜਾਬ ਟੀ.ਵੀਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ 09 ਜੁਲਾਈ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਪਹੁੰਚੇ।ਸਿਡਨੀ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਚ ਅਮਰਜੀਤ ਖੇਲਾ,ਮਾ.ਮਨਮੋਹਣ ਸਿੰਘ,ਬਲਜੀਤ ਖੇਲਾ,ਹਰਮਨ ਰੇਡੀਓ ਦੀ ਟੀਮ,ਚਰਨਪ੍ਰਤਾਪ ਸਿੰਘ ਤੇ ਹੋਰ ਬਹੁਤ ਸਾਰੇ ਸਾਹਿਤਕ ਪ੍ਰੇਮੀ ਮੌਜੂਦ ਸਨ।

ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਸਾਇੰਸਦਾਨ ਡਾ.ਗੁਰਚਰਨ ਸਿੱਧੂ ਵਲੋਂ ਵਾਰਿਸ ਸ਼ਾਹ ਦੀ ਹੀਰ ਰਿਲੀਜ……… ਸੀ.ਡੀ. ਰਿਲੀਜ / ਬਲਜੀਤ ਖੇਲਾ




ਸਿਡਨੀ : ਕਿਸੇ ਨੇ ਸੱਚ ਹੀ ਕਿਹਾ ਹੈ ਕਿ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਇਹੋ ਜਿਹੇ ਜਿੰਦਾ ਤੇ ਨੌਜਵਾਨ ਦਿਲ ਦੇ ਮਾਲਿਕ ਹਨ ਆਸਟ੍ਰੇਲੀਆ ਵਸਦੇ ਬਜਰੁਗ ਡਾ.ਗੁਰਚਰਨ ਸਿੱਧੂ।ਸੰਨ 1951 ਤੋਂ ਪੰਜਾਬ ਦੇ ਪਿੰਡ ਰਾਣੀ ਮਾਜਰਾ ਤੋਂ ਆਸਟ੍ਰੇਲੀਆ ਆ ਕੇ ਵਸੇ ਆਸਟ੍ਰੇਲੀਆ ‘ਚ ਪਹਿਲੇ ਪੰਜਾਬੀ ਸਾਇੰਸਦਾਨ ਡਾ .ਗੁਰਚਰਨ ਸਿੱਧੂ ਨੇ ਵਾਰਿਸ ਸ਼ਾਹ ਦੀ ਹੀਰ ਨੂੰ ਸਿਡਨੀ ਦੇ ਭਾਰੀ ਗਿਣਤੀ ਪਤਵੰਤਿਆਂ ‘ਚ ਚਾਰ ਸੀ.ਡੀਆਂ ਦਾ ਸੈੱਟ ਬਣਾ ਕੇ ਰਿਲ਼ੀਜ ਕੀਤਾ।ਜਿਕਰਯੋਗ ਹੈ ਕਿ 1951 ਵਿਚ ਆਸਟ੍ਰੇਲੀਆ ਪੜ੍ਹਨ ਲਈ ਆਏ ਡਾਕਟਰ ਸਿੱਧੂ ਨੇ ਇੱਥੇ ਆ ਕੇ ਐਮ ਐਸ ਸੀ ਮੈਲਬੌਰਨ ਤੋਂ ਕਰਨ ਬਾਅਦ ਭਾਰਤ ਵਾਪਿਸ ਜਾ ਕੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।1951 ਵਿਚ ਅਸਟ੍ਰੇਲੀਆ ਵਿਚ ਭਾਰਤੀ ਕੋਈ ਵਿਰਲਾ ਟਾਵਾਂ ਹੀ ਹੁੰਦਾ ਸੀ, 1951 ਵਿਚ ਹੀ ਇਨ੍ਹਾ ਦੀ ਮੁਲਾਕਾਤ ਘੋੜਾ ਗੱਡੀ ਤੇ ਹੋਕਾ ਦੇ ਕਾ ਸਮਾਨ ਵੇਚਣ ਵਾਲ਼ੇ ਇੱਕ ਸਿੱਖ ਪੰਜਾਬੀ ਬਜੁਰਗ ਨਾਲ਼ ਹੋਈ ਤੇ ਉਸ ਬਜੁਰਗ ਨੇ 21 ਸਾਲ ਦੇ ਇਸ ਛਟੀਕ ਗੱਭਰੂ (ਡਾ ਸਿੱਧੂ) ਨੂੰ ਉਰਦੂ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ.........ਰੀਵਿਊ / ਬਲਜੀਤ ਖੇਲਾ (ਸਿਡਨੀ), ਆਸਟ੍ਰੇਲੀਆ


ਮਰਹੂਮ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਤਾਜ਼ਾ ਰੱਖਣ ਵਿੱਚ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਦਾ ਬੜਾ ਵੱਡਾ ਹੱਥ ਹੈ। ਉਸਨੇ ਯਮਲੇ ਨੂੰ ਬਾਲ ਅਵਸਥਾ ਵਿੱਚ ਹੀ ਆਪਣਾ ਉਸਤਾਦ ਧਾਰ ਲਿਆ ਸੀ। ਉਸਨੇ ਉਸਦੀ ਤੂੰਬੀ ਨਾਲ ਗਾਇਆ ਵੀ ਤੇ ਉਸ ਬਾਰੇ ਲਿਖਿਆ ਵੀ ਬਹੁਤ ਹੈ। ਸਮੇਂ-ਸਮੇਂ ‘ਤੇ ਲਿਖ ਕੇ ਆਪਣੇ ਉਸਤਾਦ ਦੇ ਪਰਿਵਾਰ ਦੀ ਆਵਾਜ਼ ਵੀ ਉਹ ਬੁਲੰਦ ਕਰਦਾ ਰਹਿੰਦਾ ਹੈ। ਹੁਣੇ ਜਿਹੇ ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਉਸ ਪਾਸੋਂ ‘ਲਾਲ ਚੰਦ ਯਮਲਾ ਜੱਟ–ਜੀਵਨ ਤੇ ਕਲਾ’ ਨਾਂ ਹੇਠ ਇੱਕ ਪੁਸਤਕ ਲਿਖਵਾਈ ਹੈ। ਮੈਂ ਸਮਝਦਾ ਹਾਂ ਕਿ ਯੂਨੀਵਰਸਿਟੀ  ਨੂੰ ਇਸੇ ਲੜੀ ਤਹਿਤ ਅਜਿਹੇ ਕਲਾਕਾਰਾਂ ਤੇ ਉਹਨਾਂ ਦੇ ਜੀਵਨ ਤੇ ਕਲਾਵਾਂ ਬਾਰੇ ਲਿਖਵਾਉਣ ਤੇ ਸਾਂਭਣ ਲਈ ਯਤਨ ਕਰਨੇ ਚਾਹੀਦੇ ਹਨ। 142 ਪੰਨਿਆਂ ਦੀ ਇਹ ਪੁਸਤਕ ਦਰਵੇਸ਼ ਲੋਕ-ਗਾਇਕ ਯਮਲੇ ਜੱਟ ਦੀ ਸਾਂਝ ਤੇ ਪਿਆਰ ਨੂੰ ਉਸਦੇ ਸ੍ਰੋਤਿਆਂ ਤੇ ਪ੍ਰਸੰਸਕਾਂ ਨਾਲ ਹੋਰ ਪੱਕਿਆਂ ਕਰਦੀ ਹੈ। ਕਿੱਥੇ ਉਹ ਜੰਮਿਆਂ ਪਲਿਆ, ਕਿਹੋ-ਜਿਹੇ ਜ਼ਮਾਨੇ ਸਨ, ਉਸ ਸਮੇਂ ਦਾ ਸੰਗੀਤ ਤੇ ਸਮਾਜਿਕ ਆਲਾ-ਦੁਆਲਾ,

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਬਲਜੀਤ ਖੇਲਾ


ਰਿਸ਼ੀ ਵੀਰ ਇਹ ਦੁੱਖਮਈ ਖਬਰ ਜਾਣ ਕੇ ਬਹੁਤ ਹੀ ਦੁੱਖ ਹੋਇਆ.....ਪ੍ਰੰਤੂ ਉਸ ਪ੍ਰਮਾਤਮਾ ਅੱਗੇ ਕੋਈ ਜੋਰ ਨਹੀਂ...ਇਸ ਦੁੱਖਦ ਘੜੀ 'ਚ ਆਪਣੇ ਆਪ ਨੂੰ ਇਕੱਲਾ ਨਾ ਸਮਝਣਾ ਆਸਟ੍ਰੇਲੀਆ ਵਸਦੇ ਸਮੂਹ ਮਿੱਤਰ ਸੱਜਣ ਆਪ ਜੀ ਦੇ ਦੁੱਖ 'ਚ ਪੂਰੀ ਤਰਾਂ ਸ਼ਰੀਕ ਹਨ....ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਦੇਵੇ ਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ.....