ਆਓ ਤਾਂ ਸਹੀ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ

ਨਿਤ ਘਰ ਦੀ ਕੱਢੀ ਪਿਲਾਉਣ ਵਾਲਿਓ
ਆਓ ਰਲ ਮਿਲ ਨਸ਼ਾ ਮੁਕਤ ਪੰਜਾਬ ਬਣਾਈਏ

ਪਿਛੇ ਕੁੜੀਆਂ ਦੇ ਰਿਕਸ਼ੇ ਲਗਾਉਣ ਵਾਲਿਓ
ਆਓ ਕਿਸੇ ਕੁੜੀ ਦੀ ਬਹਾਦੁਰੀ ਦਾ ਕਿੱਸਾ ਵੀ ਸੁਣਾਈਏ

ਜੱਟਾਂ ਨੂੰ ਹਰ ਗੀਤ ‘ਚ ਵੈਲੀ ਦਿਖਾਉਣ ਵਾਲਿਓ
ਆਓ ਉਨ੍ਹਾਂ ਨੂੰ ਜੱਟ ਦੀ ਅਸਲੀ ਜੂਨ ਵੀ ਦਿਖਾਈਏ


ਨੋਜਵਾਨਾਂ ਨੂੰ ਕੁੜੀਆਂ ਪਿਛੇ ਲੜਾਉਣ ਵਾਲਿਓ
ਚਲੋ ਉਨ੍ਹਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਈਏ

ਸਦਾ ਕਾਲਜ ਦੀਆਂ ਕੰਟੀਨਾਂ ਤੇ ਘੁਮਾਉਣ ਵਾਲਿਓ
ਆਓ ਕਿਸੇ ਸ਼ਹੀਦ ਦੇ ਪਿੰਡ ਦੀ ਸੈਰ ਕਰ ਆਈਏ

ਆਪਣੀ ਸੋਚ ਆਸ਼ਿਕੀ ਤਕ ਹੀ ਸੀਮਤ ਕਰਨ ਵਾਲਿਓ
ਆਓ ਤਹਾਨੂੰ ਭਾਰਤ ਦੇ ਅਸਲੀ ਸੰਸਕਾਰ ਸਿਖਾਈਏ
                                               
********

No comments: