ਅਰਦਾਸ.......... ਨਜ਼ਮ/ਕਵਿਤਾ / ਕਰਨ ਬਰਾੜ
ਗੱਜਣ ਸਿਓਂ ਜਾਵੇ
ਕਾਹਲੀ ਕਾਹਲੀ
ਦੇਗ ਵਾਲੀ
ਬਾਲਟੀ ਚੱਕੀ
ਅਰਦਾਸ ਕਰਨ
ਜੇ ਰੱਬਾ ਤੂੰ
ਮੀਂਹ ਪਾਵੇਂ ਤਾਂ
ਨਿਆਂਈ ਵਿੱਚ ਲੱਗਿਆ
ਅੱਠ ਕਿੱਲੇ ਝੋਨਾ
ਬੱਚ ਜਾਵੇ
ਮਿੱਠੂ ਘੁਮਿਆਰ ਜਾਵੇ
ਹੋਲੀ ਹੋਲੀ
ਉਦਾਰ ਪੰਜਾਂ ਦੇ
ਪਤਾਸੇ ਲਈ
ਅਰਦਾਸ ਕਰਨ
ਜੇ ਰੱਬਾ ਤੂੰ
ਮੀਂਹ ਨਾ ਪਾਵੇਂ ਤਾਂ
ਮੁਸ਼ਕਿਲ ਨਾਲ ਪਾਇਆ
ਖੌਰੇ ਆਵਾ
ਹੀ ਪੱਕ ਜਾਵੇ
****
No comments:
Post a Comment