ਪਿੰਡਾਂ
ਵਿਚ ਰੋਟੀ ਟੁੱਕ ਤਿਆਰ ਕਰਨ ਲਈ ਅਜੇ ਵੀ ਬਹੁਤੇ ਘਰਾਂ ਵਿਚ ਚੁਲ੍ਹੇ ਵਿਚ ਬਾਲਣ ਵਜੋਂ
ਪਾਥੀਆਂ ਤੇ ਲਕੜੀ ਦੀ ਵਰਤੋਂ ਕੀਤੀ ਜਾਂਦੀ ਹੈ । ਬੇਸ਼ੱਕ ਹੁਣ ਪਿੰਡਾਂ ਵਿਚ ਵੀ ਕਈਆਂ
ਘਰਾਂ ਵਿਚ ਗੈਸ ਦੀ ਵਰਤੋਂ ਵੀ ਹੋਣ ਲਗ ਪਈ ਹੈ ਪਰ ਗੈਸ ਦਾ ਖਰਚਾ ਝੱਲਣਾ ਆਮ ਬੰਦੇ ਦੇ
ਵੱਸ ਦੀ ਗੱਲ ਨਹੀਂ । ਪਹਿਲੀ ਗੱਲ ਤਾਂ ਇਹ ਕਿ ਗੈਸ ਕੁਨੈਕਸ਼ਨ ਲੈਣ ਦਾ ਲੰਮਾ ਚੌੜਾ ਝੰਜਟ
ਹੋਣ ਕਾਰਣ ਇਹ ਕੰਮ ਏਨਾ ਸੌਖਾ ਨਹੀਂ ਹੈ । ਬਲੈਕ ਵਿਚ ਮਹਿੰਗੇ ਭਾਅ ਜਾਂ ਗ਼ਲਤ ਤਰੀਕੇ ਨਾਲ
ਗੈਸ ਲੈ ਕੇ ਵਰਤਣਾ ਵੀ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਬੜਾ ਮੁਸ਼ਕਿਲ ਹੈ, ਇਸ
ਲਈ ਜਿੰਨ੍ਹਾਂ ਘਰਾਂ ਵਿਚ ਪਸ਼ੂ ਰੱਖੇ ਜਾਂਦੇ ਹਨ, ਉਨ੍ਹਾਂ ਦੇ ਗੋਹੇ ਦੀਆਂ ਪਾਥੀਆਂ ਪੱਥ
ਕੇ, ਚੁੱਲ੍ਹੇ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਗੈਸ ਅਜੇ ਸਰਦੇ ਪੁੱਜਦੇ
ਘਰਾਂ ਵਿਚ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਮੁਲਾਜ਼ਮ ਹੈ, ਵਰਤੀ ਜਾਂਦੀ ਹੈ ।
Showing posts with label ਰਵੇਲ ਸਿੰਘ (ਇਟਲੀ ). Show all posts
Showing posts with label ਰਵੇਲ ਸਿੰਘ (ਇਟਲੀ ). Show all posts
ਗਹੀਰਾ……… ਲੇਖ / ਰਵੇਲ ਸਿੰਘ, ਇਟਲੀ
ਪਿੰਡਾਂ
ਵਿਚ ਰੋਟੀ ਟੁੱਕ ਤਿਆਰ ਕਰਨ ਲਈ ਅਜੇ ਵੀ ਬਹੁਤੇ ਘਰਾਂ ਵਿਚ ਚੁਲ੍ਹੇ ਵਿਚ ਬਾਲਣ ਵਜੋਂ
ਪਾਥੀਆਂ ਤੇ ਲਕੜੀ ਦੀ ਵਰਤੋਂ ਕੀਤੀ ਜਾਂਦੀ ਹੈ । ਬੇਸ਼ੱਕ ਹੁਣ ਪਿੰਡਾਂ ਵਿਚ ਵੀ ਕਈਆਂ
ਘਰਾਂ ਵਿਚ ਗੈਸ ਦੀ ਵਰਤੋਂ ਵੀ ਹੋਣ ਲਗ ਪਈ ਹੈ ਪਰ ਗੈਸ ਦਾ ਖਰਚਾ ਝੱਲਣਾ ਆਮ ਬੰਦੇ ਦੇ
ਵੱਸ ਦੀ ਗੱਲ ਨਹੀਂ । ਪਹਿਲੀ ਗੱਲ ਤਾਂ ਇਹ ਕਿ ਗੈਸ ਕੁਨੈਕਸ਼ਨ ਲੈਣ ਦਾ ਲੰਮਾ ਚੌੜਾ ਝੰਜਟ
ਹੋਣ ਕਾਰਣ ਇਹ ਕੰਮ ਏਨਾ ਸੌਖਾ ਨਹੀਂ ਹੈ । ਬਲੈਕ ਵਿਚ ਮਹਿੰਗੇ ਭਾਅ ਜਾਂ ਗ਼ਲਤ ਤਰੀਕੇ ਨਾਲ
ਗੈਸ ਲੈ ਕੇ ਵਰਤਣਾ ਵੀ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਬੜਾ ਮੁਸ਼ਕਿਲ ਹੈ, ਇਸ
ਲਈ ਜਿੰਨ੍ਹਾਂ ਘਰਾਂ ਵਿਚ ਪਸ਼ੂ ਰੱਖੇ ਜਾਂਦੇ ਹਨ, ਉਨ੍ਹਾਂ ਦੇ ਗੋਹੇ ਦੀਆਂ ਪਾਥੀਆਂ ਪੱਥ
ਕੇ, ਚੁੱਲ੍ਹੇ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਗੈਸ ਅਜੇ ਸਰਦੇ ਪੁੱਜਦੇ
ਘਰਾਂ ਵਿਚ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਮੁਲਾਜ਼ਮ ਹੈ, ਵਰਤੀ ਜਾਂਦੀ ਹੈ ।ਪੱਗ……… ਲੇਖ / ਰਵੇਲ ਸਿੰਘ ਇਟਲੀ
ਪੱਗ, ਪਗੜੀ, ਪਾਗ, ਪਗਰੀ, ਦਸਤਾਰ ਚੀਰਾ ਸੱਭ ਦਾ ਅਰਥ ਇੱਕੋ ਹੀ ਹੈ ਜੋ ਹਿੰਦੂ, ਰਾਜਪੂਤ, ਮੁਸਲਮਾਨ ਅਤੇ ਸਿੱਖ ਧਰਮ ਦੇ ਲੋਕਾਂ ਵਿਚ ਪੱਗ ਬੰਨ੍ਹਣ ਦਾ ਰਿਵਾਜ ਆਮ ਸੀ । ਅਜੇ ਵੀ ਕਈ ਪੁਰਾਣੇ ਹਿੰਦੂ ਅਤੇ ਮੁਸਲਿਮ ਲੋਕ ਪੱਗ ਬੰਨ੍ਹਦੇ ਹਨ ਪਰ ਸਿੱਖ ਧਰਮ ਵਿਚ ਪੱਗ ਇੱਕ ਵਿਸ਼ੇਸ਼ ਧਾਰਮਿਕ ਚਿੰਨ ਹੈ । ਪੱਗ ਸਿੱਖ ਦੀ ਨਵੇਕਲੀ ਪਛਾਣ ਦਾ ਪ੍ਰਤੀਕ ਹੈ । ਜਦੋਂ ਕਿ ਰਾਜਸਥਾਨ ਦੀ ਪੱਗ ਉਥੋਂ ਦੇ ਬਸ਼ਿੰਦਿਆਂ ਦੇ ਪਹਿਰਾਵੇ ਵਿਚ ਸ਼ਾਮਿਲ ਹੈ, ਜੋ ਰੰਗ ਬਰੰਗੀ, ਜਾਂ ਛਾਪੇ ਦਾਰ ਮਲਮਲ ਵਿਚ ਵੱਟ ਚਾੜ੍ਹ ਕੇ ਬੰਨ੍ਹੀ ਜਾਂਦੀ ਹੈ । ਇਸ ਪੱਗ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ । ਸਿੱਖ ਕੌਮ ਵਿਚ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਦੀ ਦੁਮਾਲੇ ਅਤੇ ਅਨੇਕਾਂ ਸ਼ਸਤਰਾਂ ਨਾਲ ਨੀਲੇ, ਕੇਸਰੀ ਅਤੇ ਪੀਲੇ ਰੰਗਾਂ ਵਾਲੀ ਦਸਤਾਰ ਦਾ ਕੋਈ ਜੁਆਬ ਨਹੀਂ, ਇਨ੍ਹਾਂ ਦੀ ਭਾਰੀ ਭਰਕਮ ਪੱਗ ਦੀ ਲੰਬਾਈ ਦੀ ਵੀ ਕੋਈ ਹੱਦ ਨਹੀਂ ।
ਸਿੱਖ ਧਰਮ ਵਿਚ ਪੱਗ ਲਈ ਲਗਭਗ ਸਾਰੇ ਰੰਗ ਹੁੰਦੇ ਹਨ । ਪਰ ਨੀਲਾ, ਕਾਲਾ, ਪੀਲਾ, ਕੇਸਰੀ ਰੰਗ ਆਮ ਤੌਰ ਤੇ ਧਾਰਮਿਕ ਅਤੇ ਧਰਮ ਦੇ ਪ੍ਰਚਾਰਿਕ ਲੋਕ ਬੰਨ੍ਹਦੇ ਹਨ । ਚਿੱਟੇ ਰੰਗ ਦੀ ਪੱਗ ਬਜ਼ੁਰਗੀ ਅਤੇ ਸਿਆਣਪ ਦੀ ਪ੍ਰਤੀਕ ਹੈ । ਦਸਤਾਰ ਬਾਰੇ ਕਈ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਵਿਚ ਵੀ ਮਿਲਦੇ ਹਨ । ਸਿਰ ਤੇ ਕੇਸ ਹੋਣ ਤਾਂ ਪੱਗ ਛੇਤੀ ਅਤੇ ਸੁੰਦਰ ਬੱਝਦੀ ਹੈ । ਇਸ ਨੂੰ ਪਾਇਆ ਨਹੀਂ ਸਗੋਂ ਬੜੀ ਤਰਤੀਬ ਨਾਲ ਸਿਰ ‘ਤੇ ਬੰਨ੍ਹਿਆ ਜਾਂਦਾ ਹੈ । ਹਰ ਗੁਰਸਿੱਖ ਨੂੰ ਰੋਜ਼ਾਨਾ ਨਵੇਂ ਸਿਰਿਓਂ ਪੱਗ ਬੰਨ੍ਹਣ ਦਾ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ।
ਕਾਲੇ ਬੈਗ ਦੀ ਦਹਿਸ਼ਤ……… ਅਭੁੱਲ ਯਾਦਾਂ / ਰਵੇਲ ਸਿੰਘ ਇਟਲੀ
ਇਹ ਗੱਲ ਪੰਜਾਬ ਦੇ ਦਹਿਸ਼ਤਗਰਦੀ ਦੇ ਦਿਨਾਂ ਦੀ ਹੈ, ਮੇਰੇ ਬਾਪੂ ਜੀ ਗੁਰਦਾਸਪੁਰ ਡਾਕਖਾਨੇ ਵਿਚੋਂ ਪੈਨਸ਼ਨ ਲੈਂਦੇ ਸਨ । ਮੈਂ ਵੀ ਉਦੋਂ ਗੁਰਦਾਸਪੁਰ ਹੀ ਨੌਕਰੀ ਕਰਦਾ ਸਾਂ । ਬਾਪੂ ਨੇ ਮੈਨੂੰ ਇੱਕ ਦਿਨ ਦਫਤਰ ਜਾਣ ਲੱਗਿਆਂ ਕਿਹਾ ਕਿ ਮੇਰੀ ਪੈਨਸ਼ਨ ਦੀ ਕਾਪੀ ਡਾਕਖਾਨੇ ਜਾ ਕੇ ਪੈਨਸ਼ਨ ਦੀ ਐਂਟਰੀ ਕਰਵਾਉਣ ਲਈ ਦੇ ਦੇਣੀ, ਮੈਂ ਜ਼ਰਾ ਲੇਟ ਆਵਾਂਗਾ । ਸਮੇਂ ਸਿਰ ਪੈਨਸ਼ਨ ਮਿਲ ਜਾਵੇਗੀ । ਕਾਪੀ ਇੱਕ ਕਾਲੇ ਬੈਗ ਵਿਚ ਪਾ ਕੇ ਮੈਨੂੰ ਫੜਾ ਦਿੱਤੀ । ਉਸ ਦਿਨ ਮੇਰੇ ਕੋਲ ਸਕੂਟਰ ਨਾ ਹੋਣ ਕਾਰਣ ਮੈਨੂੰ ਬੱਸ ਤੇ ਜਾਣਾ ਪਿਆ ਤੇ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰਨ ਲੱਗਾ । ਆਖਿਰ ਇੱਕ ਮਿੰਨੀ ਬੱਸ ਆਈ, ਜੋ ਹੇਠਾਂ ਉੱਪਰ ਸਾਰੀ ਸਵਾਰੀਆਂ ਨਾਲ ਭਰੀ ਪਈ ਸੀ । ਦਫਤਰੋਂ ਲੇਟ ਹੋਣ ਦੇ ਡਰ ਨਾਲ ਮੈਂ ਬੱਸ ਦੀ ਪਿਛਲੀ ਪੌੜੀ ਤੇ ਹੱਥ ਵਿਚ ਬੈਗ ਫੜੀ ਲਟਕ ਗਿਆ । ਪਰ ਬੈਗ ਹੱਥੋਂ ਛੁੱਟ ਜਾਣ ਦੇ ਡਰੋਂ ਉਪਰ ਬੈਠੀ ਸਵਾਰੀ ਨੂੰ ਫੜਾ ਦਿੱਤਾ । ਅੱਡੇ ਤੇ ਪਹੁੰਚਣ ‘ਤੇ ਸਵਾਰੀਆਂ ਹਫੜਾ ਦਫੜੀ ਵਿਚ ਆਪਣੇ ਆਪਣੇ ਰਾਹੇ ਪਈਆਂ । ਮੈਂ ਵੀ ਦਫਤਰੋਂ ਲੇਟ ਹੋਣ ਦੇ ਡਰੋਂ ਕਾਹਲੀ ਕਾਹਲੀ ਦਫਤਰ ਪਹੁੰਚਿਆ ਤੇ ਬੈਗ ਦਾ ਚੇਤਾ ਹੀ ਭੁੱਲ ਗਿਆ ।ਦਫਤਰ ਪੁੱਜ ਕੇ ਬਾਪੂ ਦੇ ਪੈਨਸ਼ਨ ਵਾਲੇ ਕਾਲੇ ਬੈਗ ਦਾ ਚੇਤਾ ਆਇਆ ।
ਚੱਕੀ……… ਲੇਖ / ਰਵੇਲ ਸਿੰਘ ਇਟਲੀ
ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ ।
Subscribe to:
Posts (Atom)












