‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਦਾ ਸਾਲਾਨਾ ਸਮਾਗਮ ਸਥਾਨਕ ਅੰਬੇਦਕਰ ਹਾਲ ਵਿਖੇ ਪੁਸਤਕ ਚਰਚਾ ਅਤੇ ਕਵੀ ਦਰਬਾਰ ਦੇ ਰੂਪ ‘ਚ ਮਨਾਇਆ ਗਿਆ । ਇਸ ਵਾਰ ਨੌਜਵਾਨ ਸ਼ਾਇਰ ਅਜ਼ੀਮ ਸ਼ੇਖ਼ਰ ਦੇ ਨਵੇਂ ਕਾਵਿ-ਸੰਗ੍ਰਹਿ ‘ਹਵਾ ਨਾਲ ਖੁੱਲ੍ਹਦੇ ਬੂਹੇ’ ਉੱਪਰ ਭਰਵੀਂ ਵਿਚਾਰ ਚਰਚਾ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਲਗਭਗ ਛੇ ਘੰਟੇ ਚੱਲੇ ਇਸ ਯਾਦਗਾਰੀ ਸਮਾਗਮ ਵਿੱਚ ਕੁਝ ਨਵੀਆਂ ਆਈਆਂ ਪੁਸਤਕਾਂ ਨੂੰ ਜੀ ਆਇਆਂ ਵੀ ਆਖਿਆ ਗਿਆ ।
Showing posts with label ਰਾਜਿੰਦਰਜੀਤ. Show all posts
Showing posts with label ਰਾਜਿੰਦਰਜੀਤ. Show all posts
ਸਾਊਥਾਲ ’ਚ ਜੁੜੇ ਸਾਹਿਤਕਾਰ............ ਸਾਲਾਨਾ ਸਮਾਗਮ / ਰਾਜਿੰਦਰਜੀਤ
‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਦਾ ਸਾਲਾਨਾ ਸਮਾਗਮ ਸਥਾਨਕ ਅੰਬੇਦਕਰ ਹਾਲ ਵਿਖੇ ਪੁਸਤਕ ਚਰਚਾ ਅਤੇ ਕਵੀ ਦਰਬਾਰ ਦੇ ਰੂਪ ‘ਚ ਮਨਾਇਆ ਗਿਆ । ਇਸ ਵਾਰ ਨੌਜਵਾਨ ਸ਼ਾਇਰ ਅਜ਼ੀਮ ਸ਼ੇਖ਼ਰ ਦੇ ਨਵੇਂ ਕਾਵਿ-ਸੰਗ੍ਰਹਿ ‘ਹਵਾ ਨਾਲ ਖੁੱਲ੍ਹਦੇ ਬੂਹੇ’ ਉੱਪਰ ਭਰਵੀਂ ਵਿਚਾਰ ਚਰਚਾ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਲਗਭਗ ਛੇ ਘੰਟੇ ਚੱਲੇ ਇਸ ਯਾਦਗਾਰੀ ਸਮਾਗਮ ਵਿੱਚ ਕੁਝ ਨਵੀਆਂ ਆਈਆਂ ਪੁਸਤਕਾਂ ਨੂੰ ਜੀ ਆਇਆਂ ਵੀ ਆਖਿਆ ਗਿਆ ।
ਪਰਵਾਜ਼ .......... ਰਾਜਿੰਦਰਜੀਤ / ਗ਼ਜ਼ਲ
ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇ ਪਰਿਆਂ ਨੂੰ ਪਰ ਦੇਵਾਂ
ਏਸ ਬਹਾਨੇ ਅਪਣੇ-ਆਪ ਨੂੰ ਖੁੱਲ੍ਹਾ ਅੰਬਰ ਦੇਵਾਂ
ਸੁੰਨ-ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ
ਮੱਸਿਆ ਵਰਗੇ ਸਫ਼ਿਆਂ ਨੂੰ ਕੁਝ ਸੂਹੇ ਅੱਖਰ ਦੇਵਾਂ
ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ
ਕਿਸ ਥਾਂ ਜਾ ਕੇ ਅੱਖਾਂ ਨੂੰ ਇੱਕ ਸਾਵਾ ਮੰਜ਼ਰ ਦੇਵਾਂ
ਮੇਰੇ ਜੁੱਸੇ ਦੇ ਵਿੱਚ ਜੰਮੀ ਬਰਫ਼ ਜ਼ਰਾ ਤਾਂ ਪਿਘਲ਼ੇ
ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ 'ਤੇ ਧਰ ਦੇਵਾਂ
ਖ਼ੁਦ ਨੂੰ ਮਿਲਣ ਤੋਂ ਪਹਿਲਾਂ ਮੇਰਾ ਤੈਨੂੰ ਮਿਲਣਾ ਔਖਾ
ਤੇਰੀਆਂ ਸਾਬਤ ਰੀਝਾਂ ਨੂੰ ਕਿੰਜ ਟੁੱਟੀ ਝਾਂਜਰ ਦੇਵਾਂ
ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ
ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ
ਮਹਿਕੀ ਰੁੱਤ ਵਿਚ ਵੀ ਜੋ ਕਲੀਆਂ ਮਹਿਕ ਨਹੀਂ ਦੇ ਸਕੀਆਂ
ਮੈਂ ਉਹਨਾਂ ਨੂੰ ਹਰ ਇੱਕ ਰੁੱਤੇ ਮਹਿਕਣ ਦਾ ਵਰ ਦੇਵਾਂ

2 ਗ਼ਜ਼ਲਾਂ..........ਗ਼ਜ਼ਲ / ਰਾਜਿੰਦਰਜੀਤ
1... ਗ਼ਜ਼ਲ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ
ਕ਼ਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ
ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ
ਹੈ ਦਿਲ 'ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ
ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ
ਕਿ ਪਰਤ ਆਉਂਣ ਦੀ ਮੇਰੀ ਦੁਆ ਕਬੂਲ ਕਰੋ
ਕਿਸੇ ਮੁਕਾਮ 'ਤੇ ਰੁੱਤਾਂ 'ਤੇ ਵੱਸ ਨਹੀਂ ਚਲਦਾ
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ
ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ
2... ਗ਼ਜ਼ਲ
ਨਾ ਕੁਝ ਵੀ ਦੇਹ ਤੂੰ ਸਵੇਰ ਵਰਗਾ,
ਨਾ ਭਾਵੇਂ ਚਾਨਣ ਦੇ ਨਾਮ ਵਰਗਾ
ਲੈ ਤੇਰੇ ਪੂਰਬ 'ਚ ਆਣ ਬੈਠਾ ਹਾਂ
ਲੈਕੇ ਚਿਹਰਾ ਮੈਂ ਸ਼ਾਮ ਵਰਗਾ
ਮੈਂ ਅਪਣੇ ਮਨ ਦੀ ਹੀ ਸਲਤਨਤ ਵਿੱਚ
ਅਜੇਹੇ ਕੌਤਕ ਵੀ ਵੇਖਦਾ ਹਾਂ
ਕਿ ਤਖ਼ਤ ਫ਼ੰਧੇ ਦੇ ਵਾਂਗ ਜਾਪੇ
ਤੇ ਫ਼ੰਧਾ ਜਾਪੇ ਇਨਾਮ ਵਰਗਾ
ਅਮੁੱਕ ਪੈਂਡਾ, ਅਰੋਕ ਰਸਤਾ
ਅਤੋਲ ਮਿੱਟੀ, ਅਬੋਲ ਰਾਹੀ
ਮੈਂ ਸ਼ਬਦਕੋਸ਼ਾਂ 'ਚੋਂ ਕੱਢ ਦਿੱਤਾ ਹੈ
ਸ਼ਬਦ ਮੰਜ਼ਿਲ- ਮਕਾਮ ਵਰਗਾ
ਬਹਾਰ ਚੁਪਚਾਪ ਮੁੜ ਗਈ ਹੈ
ਤਾਂ ਇਸ 'ਚ ਹੈਰਾਨਗੀ ਵੀ ਕਾਹਦੀ
ਜੇ ਸੁੱਕੇ ਪੱਤਿਆਂ ਦੇ ਮੂੰਹੋਂ ਸਰਿਆ
ਨਾ ਸ਼ਬਦ ਇੱਕ ਵੀ ਸਲਾਮ ਵਰਗਾ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ
ਕ਼ਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ
ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ
ਹੈ ਦਿਲ 'ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ
ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ
ਕਿ ਪਰਤ ਆਉਂਣ ਦੀ ਮੇਰੀ ਦੁਆ ਕਬੂਲ ਕਰੋ
ਕਿਸੇ ਮੁਕਾਮ 'ਤੇ ਰੁੱਤਾਂ 'ਤੇ ਵੱਸ ਨਹੀਂ ਚਲਦਾ
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ
ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ
2... ਗ਼ਜ਼ਲ
ਨਾ ਕੁਝ ਵੀ ਦੇਹ ਤੂੰ ਸਵੇਰ ਵਰਗਾ,
ਨਾ ਭਾਵੇਂ ਚਾਨਣ ਦੇ ਨਾਮ ਵਰਗਾ
ਲੈ ਤੇਰੇ ਪੂਰਬ 'ਚ ਆਣ ਬੈਠਾ ਹਾਂ
ਲੈਕੇ ਚਿਹਰਾ ਮੈਂ ਸ਼ਾਮ ਵਰਗਾ
ਮੈਂ ਅਪਣੇ ਮਨ ਦੀ ਹੀ ਸਲਤਨਤ ਵਿੱਚ
ਅਜੇਹੇ ਕੌਤਕ ਵੀ ਵੇਖਦਾ ਹਾਂ
ਕਿ ਤਖ਼ਤ ਫ਼ੰਧੇ ਦੇ ਵਾਂਗ ਜਾਪੇ
ਤੇ ਫ਼ੰਧਾ ਜਾਪੇ ਇਨਾਮ ਵਰਗਾ
ਅਮੁੱਕ ਪੈਂਡਾ, ਅਰੋਕ ਰਸਤਾ
ਅਤੋਲ ਮਿੱਟੀ, ਅਬੋਲ ਰਾਹੀ
ਮੈਂ ਸ਼ਬਦਕੋਸ਼ਾਂ 'ਚੋਂ ਕੱਢ ਦਿੱਤਾ ਹੈ
ਸ਼ਬਦ ਮੰਜ਼ਿਲ- ਮਕਾਮ ਵਰਗਾ
ਬਹਾਰ ਚੁਪਚਾਪ ਮੁੜ ਗਈ ਹੈ
ਤਾਂ ਇਸ 'ਚ ਹੈਰਾਨਗੀ ਵੀ ਕਾਹਦੀ
ਜੇ ਸੁੱਕੇ ਪੱਤਿਆਂ ਦੇ ਮੂੰਹੋਂ ਸਰਿਆ
ਨਾ ਸ਼ਬਦ ਇੱਕ ਵੀ ਸਲਾਮ ਵਰਗਾ
3 ਗ਼ਜ਼ਲਾਂ.......... ਗ਼ਜ਼ਲ / ਰਾਜਿੰਦਰਜੀਤ
ਗ਼ਜ਼ਲ 1
ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ 'ਕੱਲੇ ਅਸੀਂ
ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ।
ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ
ਰੱਖਿਆ ਛਾਂਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ।
ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ,ਪਰਤੇ ਖੁਸ਼ਕ ਹੀ
ਬੱਦਲ਼ਾਂ ਦੇ ਦੇਸ਼ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ ।
ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ
ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ ।
ਤਾਂ ਹੀ ਸ਼ਾਇਦ ਹੈ ਸਲੀਕਾ,ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲੇ ਅਸੀਂ ।
ਗਜ਼ਲ 2 / ਰਾਜਿੰਦਰਜੀਤ
ਸਭ ਮਹਿਲ ਉਮੀਦਾਂ ਦੇ ਢੂੰਢਣ ਆਧਾਰ ਨਵੇ
ਅਜ਼ਲਾਂ ਦੇ ਤੁਰਿਆਂ ਨੂੰ, ਰਸਤੇ ਦਰਕਾਰ ਨਵੇਂ।
ਭੇਜੇ ਸਨ ਬ਼ਾਗ਼ਾਂ ਨੂੰ, ਜੋ ਮਹਿਕਾਂ ਲੈਣ ਲਈ
ਕੁਝ ਨਾਅਰੇ ਲੈ ਆਏ, ਤੇ ਕੁਝ ਹਥਿਆਰ ਨਵੇਂ।
ਨਿੱਤ ਗਿਣਤੀ ਭੁਲਦਾਂ ਹਾਂ, ਮੈਂ ਤਾਰੇ ਗਿਣ-ਗਿਣ ਕੇ
ਪਹਿਲਾਂ ਦੇ ਡੁੱਬਦੇ ਨਾ, ਚੜ੍ਹਦੇ ਦੋ-ਚਾਰ ਨਵੇਂ।
ਟੁੱਟਦੀ ਹੈ ਕਲਮ ਕਿਤੇ, ਜਾਂ ਵਰਕੇ ਫਟਦੇ ਨੇਂ
ਨਿਸਦਿਨ ਹੀ ਕਵਿਤਾ ‘ਤੇ ਪੈਂਦੇ ਨੇ ਭਾਰ ਨਵੇਂ।
ਕੁਝ ਮੋਏ-ਮੁਕਰੇ ਪਲ, ਕਬਰਾਂ ਵਿੱਚ ਉੱਤਰੇ ਪਲ
ਰਾਹਾਂ ਵਿੱਚ ਮਿਲਦੇ ਨੇ, ਬਣਕੇ ਹਰ ਵਾਰ ਨਵੇਂ।
ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇ
ਗਜ਼ਲ 3 / ਰਾਜਿੰਦਰਜੀਤ
ਰੋਹੀਆਂ ‘ਚ ਰੁਲਦਿਆਂ ਨੂੰ
ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ
ਅੰਦਰਲੇ ਮੁਰਦਿਆਂ ਨੂੰ।
ਪੌਣਾਂ ਨਾ ਰੋਕ ਸਕੀਆਂ
ਮੋਸਮ ਨਾ ਸਾਂਭ ਸਕਿਆ
ਛਾਵਾਂ ‘ਚ ਸੜਦਿਆਂ ਨੂੰ
ਧੁੱਪਾਂ ‘ਚ ਖੁਰਦਿਆਂ ਨੂੰ।
ਨਾਰਾਜ਼ ਹੋ ਜੋ ਤੁਰ ਪਏ
ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ
ਕੁਝ ਦੂਰ ਤੁਰਦਿਆਂ ਨੂੰ।
ਸਭ ਨੇ ਹੀ ਆਪੋ-ਆਪਣੇ
ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ
ਬੁੱਤਾਂ ਨੂੰ ਭੁਰਦਿਆਂ ਨੂੰ।
ਸੁੰਨ-ਸਾਨ ਵਿਹੜਿਆਂ ਵਿੱਚ
ਵੀਰਾਨ ਜਿਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ
ਜੰਗਲ ਚੋ਼ ਮੁੜਦਿਆਂ ਨੂੰ।

ਸਿਆਹ ਰਾਤ ਖਾ ਗਈ ਮੈਨੂੰ........... ਗ਼ਜ਼ਲ / ਰਾਜਿੰਦਰਜੀਤ ( ਯੂ.ਕੇ. )
ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ
ਜੋ ਮੇਰੇ ਖ਼ਾਬ ਵਿਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ, ਸਿਆਹ ਰਾਤ ਖਾ ਗਈ ਮੈਨੂੰ
ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜਿ਼ੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ ਵਿਚ ਏਨਾ ਸਿਖਾ ਗਈ ਮੈਨੂੰ
ਮੈਂ ਜਿਸਨੇ ਸ਼ੋਖ਼ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ
ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ ਬਾਜ਼ਾਰ ਮਿਰੀ ਮੈਂ ਹਰਾ ਗਈ ਮੈਨੂੰ
ਬਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂਮ ਹੈ ਜਿਹੜੀ ਸਜਾ ਗਈ ਮੈਨੂੰ
ਜੋ ਮੇਰੇ ਖ਼ਾਬ ਵਿਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ, ਸਿਆਹ ਰਾਤ ਖਾ ਗਈ ਮੈਨੂੰ
ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜਿ਼ੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ ਵਿਚ ਏਨਾ ਸਿਖਾ ਗਈ ਮੈਨੂੰ
ਮੈਂ ਜਿਸਨੇ ਸ਼ੋਖ਼ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ
ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ ਬਾਜ਼ਾਰ ਮਿਰੀ ਮੈਂ ਹਰਾ ਗਈ ਮੈਨੂੰ
ਬਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂਮ ਹੈ ਜਿਹੜੀ ਸਜਾ ਗਈ ਮੈਨੂੰ
ਕੋਰੇ ਵਰਕੇ.......... ਗ਼ਜ਼ਲ / ਰਾਜਿੰਦਰਜੀਤ ( ਯੂ. ਕੇ.)

ਕੋਰੇ ਵਰਕੇ 'ਵਾ ਵਿੱਚ ਉਡਦੇ ਰਹਿ ਜਾਣੇ
ਥਲਾਂ ਸਮੁੰਦਰਾਂ ਕਿੱਸੇ ਤੇਰੇ ਕਹਿ ਜਾਣੇ
ਪੰਛੀ ਆਲ੍ਹਣਿਆਂ ਵਿਚ ਡਰ ਕੇ ਬਹਿ ਜਾਣੇ
ਪੌਣਾਂ ਨੇ ਜਦ ਬੋਲ ਕੁਰੱਖਤੇ ਕਹਿ ਜਾਣੇ
ਜਿਸ ਦਿਨ ਤੇਰੀ ਨਜ਼ਰ ਸਵੱਲੀ ਹੋਵੇਗੀ
ਮੇਰੇ ਵਿਹੜੇ ਚੰਦ ਸਿਤਾਰੇ ਲਹਿ ਜਾਣੇ
ਵਹਿਣ ਪਏ ਜੋ ਨੀਰ ਕਦੇ ਵੀ ਮੁੜਦੇ ਨਾ
ਕਹਿੰਦੇ ਕਹਿੰਦੇ ਅਪਣੇ ਵਹਿਣੀ ਵਹਿ ਜਾਣੇ
ਮੇਰੀ ਬੈਠਕ ਵਿਚ ਜੰਗਲ ਉਗ ਆਵੇਗਾ
ਜਦ ਯਾਦਾਂ ਦੇ ਪੰਛੀ ਆ ਕੇ ਬਹਿ ਜਾਣੇ
ਰਹੇ ਜਦ ਨਾ ਹਾਣੀ..........ਗ਼ਜ਼ਲ / ਰਾਜਿੰਦਰਜੀਤ (ਯੂ.ਕੇ)

ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ
ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ ਵਿਚ ਉਗਾ ਲਾਂਗੇ ਦੀਵੇ
ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬੱਸ ਏਦਾਂ ਅਸੀਂ ਵੀ ਕਹਾ ਲਾਂਗੇ ਦੀਵੇ
ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ
ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ
ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ ਵਿਚ ਉਗਾ ਲਾਂਗੇ ਦੀਵੇ
ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬੱਸ ਏਦਾਂ ਅਸੀਂ ਵੀ ਕਹਾ ਲਾਂਗੇ ਦੀਵੇ
ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ
ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ
ਸੀ ਤੈਨੂੰ ਕਾਹਲ਼ ਵਗਣੇ ਦੀ......... ਗ਼ਜ਼ਲ / ਰਾਜਿੰਦਰਜੀਤ
ਸੀ ਤੈਨੂੰ ਕਾਹਲ਼ ਵਗਣੇ ਦੀ ਤੇਰਾ ਨੇੜੇ ਕਿਨਾਰਾ ਸੀ
ਤੇ ਸਾਡੇ ਕੋਲ ਤੈਨੂੰ ਦੇਣ ਲਈ ਇੱਕ ਹੰਝ ਖਾਰਾ ਸੀ
ਭਰੇ ਅੰਬਰ ਦੇ ਵਿੱਚੋਂ ਟੁੱਟਦਾ ਤਾਂ ਹੋਰ ਗੱਲ ਹੁੰਦੀ
ਤੂੰ ਜਿਸ ਅੰਬਰ ‘ਚੋਂ ਟੁੱਟਿਆ ਓਸ ਵਿੱਚ ਇੱਕੋ ਹੀ ਤਾਰਾ ਸੀ
ਕਦੇ ਰੋਵਾਂ ਤਾਂ ਮੈਂ ਮੁਸਕਾਨ ਤੇਰੀ ਯਾਦ ਕਰਦਾ ਹਾਂ
ਖਿੜੀ ਮੁਸਕਾਨ ਦੇ ਵਰਗਾ ਹੀ ਤੂੰ ਸਾਰੇ ਦਾ ਸਾਰਾ ਸੀ
ਤੇਰਾ ਜੋਬਨ ਦੀ ਰੁੱਤੇ ਜਾਣ ਦਾ ਏਹੋ ਸਬੱਬ ਹੋਣੈਂ
ਤੂੰ ਬਣਨਾ ਚਮਕਦਾ ਤਾਰਾ ਜਾਂ ਕੋਈ ਫੁੱਲ ਪਿਆਰਾ ਸੀ
ਅਚਾਨਕ ਤੁਰਦਿਆਂ ਤੂੰ ਅਪਣੀਆਂ ਰਾਹਾਂ ਬਦਲ ਲਈਆਂ
ਤੇਰੇ ਅੰਦਰ ਦਿਸ਼ਾਵਾਂ ਛੋਹਣ ਦਾ ਇੱਕ ਚਾਅ ਕੁਆਰਾ ਸੀ ।।

ਦੀਵੇ.......... ਗ਼ਜ਼ਲ / ਰਾਜਿੰਦਰਜੀਤ
ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ
ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ 'ਚ ਉਗਾ ਲਾਂਗੇ ਦੀਵੇ
ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬਸ ਏਦਾਂ ਅਸੀਂ ਵੀ ਕਹਾਲਾਂਗੇ ਦੀਵੇ
ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ
ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ
ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ 'ਚ ਉਗਾ ਲਾਂਗੇ ਦੀਵੇ
ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬਸ ਏਦਾਂ ਅਸੀਂ ਵੀ ਕਹਾਲਾਂਗੇ ਦੀਵੇ
ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ
ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ
ਤੁਰਨ ਦਾ ਹੌਸਲਾ.......... ਗ਼ਜ਼ਲ / ਰਾਜਿੰਦਰਜੀਤ
ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ
ਕਿਤੇ ਕੁਝ ਧੜਕਦਾ ਹੈ ਜਿ਼ੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ
ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ
ਕਿਸੇ ਵੀ ਘਰ ਦੀਆਂ ਨੀਹਾਂ 'ਚ ਉਹ ਤਾਹੀਓਂ ਨਹੀਂ ਲੱਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ
ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ
ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ

ਪੈੜਾਂ ਦਾ ਰੇਤਾ........... ਗ਼ਜ਼ਲ / ਰਾਜਿੰਦਰਜੀਤ
ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ
ਉਹ ਅਪਣੀ ਕਹਿਕਸ਼ਾਂ 'ਚੋਂ ਨਿਕਲ਼ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲਕੇ ਕੁਝ ਖ਼ਬਰ ਲਈਏ
ਉਲੀਕੇ ਖੰਭ ਕਾਗਜ਼ 'ਤੇ ਦੁਆਲੇ਼ ਹਾਸੀ਼ਏ ਲਾਵੇ
ਕਿਵੇਂ ਵਾਪਿਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ?
ਜਿਵੇਂ ਇਕ ਪੌਣ 'ਚੋਂ ਖੁ਼ਸ਼ਬੂ, ਜਿਵੇਂ ਇਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇਕ ਦੂਸਰੇ 'ਚੋਂ ਇਉਂ ਗੁਜ਼ਰ ਲਈਏ
ਅਸੀਂ ਵੀ ਖੂ਼ਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਵੀ ਇਤਰਾਜ਼ ਕਰ ਲਈਏ

ਖ਼ੁਦੀ ਨੂੰ ਆਸਰਾ ਦਿੱਤਾ.......... ਗ਼ਜ਼ਲ / ਰਾਜਿੰਦਰਜੀਤ (ਯੂ.ਕੇ.)
ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ
ਨਦੀ ਉਛਲੇ ਬਹੁਤ ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ
ਤੂੰ ਹੁਣ ਭੇਜੇਂ ਜਾਂ ਅਗਲੇ ਪਲ ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਣਵਾਸ ਤੋਂ ਪਹਿਲਾਂ
ਹਰਿਕ ਟੁਕੜੇ 'ਚ ਸੀ ਕੋਈ ਕਸਿ਼ਸ਼, ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਤ ਹੋਣ ਦੇ ਅਹਿਸਾਸ ਤੋਂ ਪਹਿਲਾਂ
ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ
ਤਿਰਾ ਜਾਣਾ ਜਿਵੇਂ ਦੁਨੀਆਂ ਦਾ ਸੱਭ ਤੋਂ ਦਰਦ ਹੈ ਭਾਰਾ
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ
ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮਿਰੇ ਇਤਿਹਾਸ ਤੋਂ ਪਹਿਲਾਂ

ਮੈਂ ਐਸੇ ਰਾਹ ਤਲਾਸ਼ੇ ਨੇ..........ਗ਼ਜ਼ਲ / ਰਾਜਿੰਦਰਜੀਤ
ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ
ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਾਮਾਨ ਹੈ ਸਾਰਾ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ
ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ ‘ਤੇ
ਮੈਂ ਤਖਤੀ ਤਾਂ ਲੁਆਈ ਹੈ ਪਰ ਉਸ ‘ਤੇ ਨਾਂ ਨਹੀਂ ਕੋਈ
ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ
ਮੁਸਾਫਿ਼ਰ ਮੰਜਿ਼ਲਾਂ ਦੀ ਥਾਂ ਕਿਵੇਂ ਨਾ ਜਾਣ ਮਕ਼ਤਲ ਨੂੰ
ਮਨਾਂ ਵਿਚ ਧੁੱਪ ਹੈ ਪੱਸਰੀ, ਸਿਰਾਂ ‘ਤੇ ਛਾਂ ਨਹੀਂ ਕੋਈ
ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ

ਮੈਂ ਐਸੇ ਰਾਹ ਤਲਾਸ਼ੇ ਨੇ.......... ਗ਼ਜ਼ਲ / ਰਾਜਿੰਦਰਜੀਤ
ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ
ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਮਾਨ ਹੈ ਸਾਰੀ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ
ਲਿਹਾਜੀ ਆਖਦੇ ਮੈਨੂੰ ਕਿ ਆਪਣੇ ਘਰ ਦੇ ਬੂਹੇ ਤੇ
ਮੈਂ ਤਖ਼ਤੀ ਤਾਂ ਲਵਾਈ ਹੈ ਪਰ ਉਸ ਤੇ ਨਾ ਨਹੀਂ ਕੋਈ
ਸੁਰਾਹੀ ਸਮਝ ਕੇ ਖੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ
ਮੁਸਾਫਿਰ ਫਿਰ ਮੰਜਿਲਾਂ ਦੀ ਥਾਂ ਕਦੇ ਨਾ ਜਾਣ ਮਨਤਲ ਨੂੰ
ਮਨਾ ਵਿਚ ਧੁੱਪ ਹੈ ਪੱਸਰੀ, ਸਿਰਾਂ ਤੇ ਛਾਂ ਨਹੀਂ ਕੋਈ
ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ
ਕਿਤੇ ਵੀ ਬੈਠਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ
ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਮਾਨ ਹੈ ਸਾਰੀ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ
ਲਿਹਾਜੀ ਆਖਦੇ ਮੈਨੂੰ ਕਿ ਆਪਣੇ ਘਰ ਦੇ ਬੂਹੇ ਤੇ
ਮੈਂ ਤਖ਼ਤੀ ਤਾਂ ਲਵਾਈ ਹੈ ਪਰ ਉਸ ਤੇ ਨਾ ਨਹੀਂ ਕੋਈ
ਸੁਰਾਹੀ ਸਮਝ ਕੇ ਖੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ
ਮੁਸਾਫਿਰ ਫਿਰ ਮੰਜਿਲਾਂ ਦੀ ਥਾਂ ਕਦੇ ਨਾ ਜਾਣ ਮਨਤਲ ਨੂੰ
ਮਨਾ ਵਿਚ ਧੁੱਪ ਹੈ ਪੱਸਰੀ, ਸਿਰਾਂ ਤੇ ਛਾਂ ਨਹੀਂ ਕੋਈ
ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ
ਵਸੀਅਤ ਲਿਖ ਦਿਆਂ .......... ਗ਼ਜ਼ਲ / ਰਾਜਿੰਦਰਜੀਤ
ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ
ਤੂੰ ਜੇ ਮੇਰੇ ਵਾਸਤੇ ਮੁਸਕਾਉਣ ਦਾ ਵਾਅਦਾ ਕਰੇਂ
ਪੇਸ਼ਗੀ ਤੈਨੂੰ ਇਹ ਨਦੀਆਂ, ਪੌਣ, ਪਰਬਤ ਲਿਖ ਦਿਆਂ
ਸ਼ਾਮ ਤੀਕਰ ਧੁੱਪ ਦੇ ਸੰਗ ਖੜ ਸਕੋ ਜੇ ਦੋਸਤੋ
ਉੱਗਦੇ ਸੂਰਜ ਦੇ ਮੱਥੇ ‘ਤੇ ਬਗ਼ਾਵਤ ਲਿਖ ਦਿਆਂ
ਉਂਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾਲ
ਜੇ ਕਹੇਂ ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ
ਤੂੰ ਹੈਂ ਈਸਾ, ਮੈਂ ਨਹੀਂ – ਏਨਾ ਕੁ ਬਸ ਮਨਜ਼ੂਰ ਕਰ
ਆ ਤਿਰੀ ਸੂਲੀ ‘ਤੇ ਮੈਂ ਅਪਣੀ ਅਕੀਦਤ ਲਿਖ ਦਿਆਂ
ਆਪਣਾ ਪਿੰਡਾ ਬਚਾਉ, ਛੱਡ ਕੇ ਕਣੀਆਂ ਦਾ ਹੇਜ
ਜੀ ਕਰੇ ਮੈਂ ਕੱਚੀਆਂ ਕੰਧਾਂ ਨੂੰ ਇੱਕ ਖ਼ਤ ਲਿਖ ਦਿਆਂ
ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ, ਤੇ ਮੈਂ
ਤੇਰੇ ਉੱਗਦੇ ਖੰਭ ‘ਤੇ ਉੱਡਣ ਦੀ ਚਾਹਤ ਲਿਖ ਦਿਆਂ
ਇਸ ਉਦਾਸੇ ਦੌਰ ਵਿੱਚ ਸਾਥੀ ਬਣਾ, ‘ਕੱਲਾ ਨਾ ਰਹਿ
ਆ ਤਿਰੇ ਨਾਂ ‘ਤੇ ਇਨਾਂ ਗ਼ਜ਼ਲਾਂ ਦੀ ਸੰਗਤ ਲਿਖ ਦਿਆਂ

Subscribe to:
Posts (Atom)