Showing posts with label ਬਲਬੀਰ ਕੌਰ ਸੰਘੇੜਾ. Show all posts
Showing posts with label ਬਲਬੀਰ ਕੌਰ ਸੰਘੇੜਾ. Show all posts

‘ਤੇ ਆਖ਼ਰ ਉਹ ਜਿੱਤ ਗਿਆ.......... ਕਹਾਣੀ / ਬਲਬੀਰ ਕੌਰ ਸੰਘੇੜਾ, ਕੈਨੇਡਾ



ਤ੍ਰੇਲ ਭਿੱਜੀ ਸਵੇਰ ਵੇਲੇ ਡੋਰ-ਬੈੱਲ ਦੀ ਘੰਟੀ ਦਾ ਤਾਲ ‘ਤਾਵਲਾ ਸੀ. ਡਰੈਸਿੰਗ ਗਾਊਨ ਨੂੰ ਸੰਵਾਰਦਿਆਂ ਹੋਇਆਂ ਮੈਂ ਦਰ ਖੋਲਣ ਤੁਰ ਪਈ. ਦਰ ਦੇ ਸ਼ੀਸ਼ੇ ਵਿੱਚੀਂ ਇਕ ਆਕਾਰ ਨਜ਼ਰ ਆ ਰਿਹਾ ਸੀ. ਪਰ ਪਛਾਤਾ ਨਹੀਂ ਸੀ ਜਾ ਰਿਹਾ. ਬੂਹਾ ਖੋਲਿਆ, ਅੱਗੇ ਕੁਲਦੀਪ ਖੜਾ ਸੀ, ਸਿਰ ਨੀਂਵਾ ਕਰੀ.

ਸਮੀਨਾ ਮੇਰੇ ਮਗਰ ਭੱਜੀ ਆਈ. ਉਹ ਅੱਧੇ ਦਿਨ ਕਾਲਜ ਜਾਣ ਵਾਸਤੇ ਤਿਆਰ ਸੀ. ਉਹ ਮੇਰੇ ਵੱਲ ਘੂਰੀ ਵੱਟ ਕੇ ਤੱਕਦੀ ਹੈ. ਤੇ ਫਿਰ ਸਿਰ ਘੁੰਮਾ ਕੇ ਦੂਜੇ ਬੰਨੇ ਦਰ ਤੇ ਖੜੇ ਆਪਣੇ ਡੈਡੀ ਵੱਲ. ਉਸਦੀ ਨਜ਼ਰ ਘੁੰਮਦੀ ਹੋਈ ਮੇਰੇ ‘ਤੇ ਆਣ ਟਿਕੀ. ਧੀ ਨਾਲ਼ ਨਜ਼ਰ ਮਿਲਾਉਣ ਦਾ ਜੇਰਾ ਮੈਥੋਂ ਨਹੀਂ ਪੈ ਰਿਹਾ. ਉਹ ਮੇਰੇ ਵੱਲ ਤੱਕਦੀ ਹੋਈ ਬਿਨਾਂ ਬੋਲੇ, ਮੂੰਹ ਨੂੰ ਵਟਾ ਜਿਹਾ ਦਿੰਦੀ ਹੋਈ, ਧੜੱਮ-ਧੜੱਮ ਪੌੜੀਆਂ ਚੜ੍ਹ ਜਾਂਦੀ ਹੈ. ਉਸਦੇ ਪਲੇਟਫਾਰਮ ਸੈਂਡਲ ਮੇਰੇ ਸਿਰ ਵਿੱਚ ਠੱਕ-ਠੱਕ ਕਰਕੇ ਵੱਜਦੇ ਹਨ.