ਅਲੋਪ ਰੰਗ.......... ਨਜ਼ਮ / ਕਵਿਤਾ / ਪਰਮ ਜੀਤ 'ਰਾਮਗੜੀਆ'

ਜੰਡ, ਕਰੀਰ, ਚੰਨਣ
ਸਰ, ਕਾਨਾ, ਅੱਕ
ਮਲਾ, ਪੀਲਾਂ ਤੇ ਬਣ

ਹੌਲਾਂ, ਮਰੂੰਡਾ, ਸੱਤੂ, 
ਪਤੋੜ,ਮੱਠੀਆਂ-ਗੁਲਗਲ਼ੇ
ਭੇਲੀ, ਖੁੰਬਾਂ ਤੇ ਸਵੱਝਣ

ਹਲ, ਤੰਗਲੀ, ਸੁਹਾਗਾ
ਸਾਲੰਘ, ਗੱਡਾ, ਢੀਂਡੀ
ਸੇਪੀ, ਅਹਿਰਣ ਤੇ ਘਣ


ਕੁੱਚ, ਗੁੱਝ, ਅਟੇਰਨ
ਚਰਖਾ, ਪਣਖ਼, ਮੰਜੇਰੂ, 
ਖੇਸ, ਸੂਤ, ਤਾਣੀ ਤੇ ਤਣ

ਪਾਈਆ, ਸੇਰ, ਦਸੇਰ
ਗਜ਼, ਕਰਮ, ਮਰਲਾ
ਪੰਸੇਰੀ, ਛਟਾਂਕ ਤੇ ਮਣ

ਅਰਿੰਡ, ਭੱਖੜਾ, ਲੇਹਾ
ਥੋਰ, ਤੁੱਕੇ, ਡੇਲੇ
ਪੌਲੀ, ਕਸੀਰ ਤੇ ਕਣ

ਢਾਲ, ਨੇਜ਼ਾ, ਭਾਲਾ
ਕਿਰਚ, ਕਰਦ, ਬਰਛੀ
ਤੀਰ, ਕਮਾਨ ਤੇ ਰਣ

ਖੱਡ, ਟੋਬਾ, ਛੱਪੜ
ਖੂਹ, ਟਿੰਡਾਂ, ਕੱਸੀ
ਚਿੱਕੜ,ਚਾਲਾ੍ ਤੇ ਪੱਤਣ

ਕੰਧੂਈ, ਸੱਬਲ, ਰੰਬਾ,
ਗੁੱਲ-ਮੇਖ, ਦਾਤੀ, ਦੁਰਮਟ
ਟੋਕਾ, ਤਸਲਾ, ਤੇ ਕੁੱਢਣ

ਭੁੱਬਲ, ਹਾਰਾ, ਤੌੜੀ
ਰਿੜਕਨਾ, ਨੇਹੀਂ, ਕੂੰਡਾ
ਕੰਧੌਲੀ, ਚਾਪੜ ਤੇ ਚੱਪਣ

ਫੁੱਟ, ਨੇਕੜੂ, ਥੇਈ
ਛਿੱਡੀ, ਲੂਹਾ, ਬੌਲੀ
ਜਾਗ, ਮਲਾਈ ਤੇ ਮੱਖਣ

ਹਾੜ, ਸੋਣ, ਭਾਦੋਂ
ਅੱਸੂ, ਕੱਤਾ, ਮੱਘਰ
ਪੋਹ, ਮਾਘ ਤੇ ਫੱਗਣ

ਚਰੀ, ਮੱਕੀ, ਬਾਜਰਾ
ਗਵਾਰਾ, ਜਵਾਰ, ਬਰਸੀਨ
ਮੋਥਰਾ, ਇੱਟਸਿਟ ਤੇ ਖੱਬਲ

ਗੁੱਲੀ ਡੰਡਾ, ਖਿੱਦੋ, ਗੁੜਕਾਨਾ,
ਗੁੱਡੀਆਂ ਪਟੋਲੇ, ਪੀਚੋ, ਕਿੱਕਲੀ,
ਬਾਂਦਰ-ਕਿੱਲਾ, ਪਿੱਠੂ, ਮੀਟੀ ਤੇ ਲੁਕਣ

ਗੰਡਮੂਲ, ਪੰਚਕਾਂ,  ਵਾਰ-ਸ਼ਨੀ
ਸਾਹਾ, ਪਹਿਰ, ਜਨੌਰ ਕੱਟੇ ਰਾਹ
ਛਿੱਕ ਮਾਰਨਾ, ਤੇ ਟੂਣਾ-ਟੱਪਣ

ਬੁੰਦੇ, ਫੁੱਲ-ਸੱਗੀ, ਝਾਂਜਰਾਂ
ਘੱਗਰੇ ਸੂਫ਼, ਮੁੰਦੀ, ਫੁਲਕਾਰੀ
ਡੋਰੀਆਂ-ਪਰਾਂਦੇ, ਤੇ ਕੱਫਣ

ਕੌਡੀ, ਟਕਾ, ਆਨਾ
ਪੰਝੀ, ਦਸੀ, ਚੁਆਨੀ
ਧੇਲੀ ਸੌਲਾਂ ਆਨੇ ਤੇ ਭਾਣ

****

No comments: