ਝੋਲੀ ਵਾਲਾ ਕੁੜਤਾ ਪਜਾਮਾ ਬਨਾਮ ਖਾਕੀ ਨੀਕਰ……… ਕੰਡੇ ਦਾ ਕੰਡਾ / ਡਾ ਅਮਰੀਕ ਸਿੰਘ ਕੰਡਾ

ਇੱਕ ਦਰਜੀ ਸੀ । ਉਹ ਬਹੁਤ ਬੜਬੋਲਾ ਸੀ । ਇੱਕ ਰਾਂਝੇ ਨੇ ਉਸ ਨੂੰ ਕਾਲੇ ਰੰਗ ਦਾ ਝੋਲੀ ਵਾਲਾ ਕੁੜਤਾ ਪਜਾਮਾ ਬਨਣਾ ਦੇ ਦਿੱਤਾ । ਦਰਜੀ ਨੇ ਬੋਲਦੇ ਬੋਲਦੇ, ਝੋਲੀ ਵਾਲਾ ਕੁੜਤਾ ਪਜਾਮਾ ਬਣਾਉਂਦੇ ਬਣਾਉਂਦੇ ਝੋਲੀ ਵਾਲੀ ਨੀਕਰ ਬਣਾ ਦਿੱਤੀ ਤੇ ਆਪਣੀ ਗਲਤੀ ਛਪਾਉਣ ਦੀ ਖਾਤਰ ਨੇ ਨੀਕਰ ਦੁਆਲੇ ਖਾਕੀ ਝਾਲਰ ਲਾ ਦਿੱਤੀ । ਝੋਲੀ ਵਾਲੇ ਪਜ਼ਾਮੇ ਕੁਰਤੇ ਵਾਲੇ ਰਾਂਝੇ ਨੇ ਪੁੱਛਿਆ ਇਹ ਕੀ ? ਤਾਂ ਦਰਜੀ ਕਹਿੰਦਾ “ਭਾਈ ਇਸ  ਨੀਕਰ ਦੇ ਬਹਤ ਫਾਇਦੇ ਨੇ । ਤੁਸੀਂ ਇਸ ਨੂੰ ਪਾ ਕੇ ਸਵੇਰੇ ਸੈਰ ਤੇ ਜਾ ਸਕਦੇ ਹੋ ।” ਤਾਂ ਅੱਗੋਂ ਰਾਂਝੇ ਨੇ ਕਿਹਾ “ਹੁਣ ਤਾਂ ਠੰਡ ਹੈ ।” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਹੁਣ ਇਸ ਨੂੰ ਟਰੈਕ ਪੈਂਟ ਦੇ ਥੱਲੇ ਪਾ ਕੇ ਸੈਰ ਲਈ ਜਾ ਸਕਦੇ ਹੋ । ਤੁਸੀਂ ਇਸ ਨੂੰ ਘਰ ਨਾਈਟ ਨੀਕਰ ਲਈ ਵੀ ਵਰਤ ਸਕਦੇ ਹੋ ।
ਆਫਿਸ ਟਾਈਮ ਇਸ ਨੂੰ ਤੁਸੀਂ ਪੈਂਟ ਦੇ ਥੱਲੇ ਦੀ ਪਾ ਸਕਦੇ ਹੋ । ਤਾਂ ਅੱਗੋਂ ਮਾਲਿਕ ਨੇ ਪੁੱਛਿਆ ਕੁੜਤੇ ਦਾ ਕੀ ਕਰਾਂ ? ਨੀਕਰ ਨਾਲ ਕੁੜਤਾ ਤਾਂ ਬਹੁਤ ਭੈੜਾ ਲੱਗੂ ।” ਤਾਂ ਅੱਗੋਂ ਦਰਜੀ ਕਹਿੰਦਾ, “ਕਾਲਾ ਤਾਂ ਵੈਸੇ ਹੀ ਮਾੜਾ ਹੁੰਦਾ ਹੈ, ਇਸ ਕਰਕੇ ਮੈਂ ਨੀਕਰ ਚ ਜਿਆਦਾ ਕੱਪੜਾ ਖਾਕੀ ਦਾ ਪਾ ਦਿੱਤਾ । ਕਾਲੇ ਕੱਪੜੇ ਤੇ ਕਾਲੀਆਂ ਚੀਜ਼ਾਂ ਤਾਂ ਵੈਸੇ ਹੀ ਦੇਸ਼ ਨੂੰ ਨੀਂਵਾ ਲਿਜਾ ਰਹੀਆਂ ਨੇ । ਹੁਣ ਰਾਂਝੇ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਕੁੜਤੇ ਨਾਲ ਨੀਕਰ ਕਿਵੇਂ ਪਾਵਾਂ ਜਾਂ ਕੁੜਤੇ ਨਾਲ ਪੈਂਟ ਕਿਵੇਂ ਪਾਵਾਂ ਉਹ ਬੜਬੋਲੇ ਦਰਜੀ ਨੂੰ ਰਾਂਝਾ ਕਹਿੰਦਾ “ਤੈਨੂੰ ਦਰਜੀ ਕੀਹਨੇ ਬਣਾਇਆ?” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਲੋਕਾਂ ਨੇ ਬਣਾਇਆ ਦਰਜੀ, ਮੈਂ ਤਾਂ ਪਹਿਲਾਂ ਚੰਗਾ ਭਲਾ ਲੈਕਚਰ ਕਰਨ ਵਾਲਾ ਬੰਦਾ ਸੀ, ਮੇਰੇ ਤੋਂ ਬੋਲੇ ਬਿਨਾਂ ਰਿਹਾ ਨਹੀਂ ਜਾਂਦਾ । ਰਾਂਝਾ ਬੇਹੋਸ਼ ਸੀ ।

ਮਾਰਲ-ਵੋਟ ਸੋਚ ਸਮਝ ਕੇ ਪਾਉ, ਨਹੀਂ ਤਾਂ ਨਾ ਝੋਲੀ ਵਾਲਾ ਪਜਾਮਾ ਕੰਮ ਆਉਣਾ ਨਾ ਕੁੜਤਾ ।
****

No comments: