ਮਜ਼ਬੂਰੀ.......... ਨਜ਼ਮ/ਕਵਿਤਾ / ਰਵੇਲ ਸਿੰਘ ਇਟਲੀ

ਤੇਰੀ ਵੀ ਮਜ਼ਬੂਰੀ ਹੈ
ਮੇਰੀ ਵੀ ਮਜ਼ਬੂਰੀ ਹੈ
ਬੇਸ਼ੱਕ ਦਿਲ ਤੋਂ ਦੂਰ ਨਹੀਂ ਹਾਂ
ਜਿਸਮਾਂ ਦੀ ਬੱਸ ਦੂਰੀ ਹੈ
ਤੇਰੀਆਂ ਖੱਟੀਆਂ ਮਿੱਠੀਆਂ ਯਾਦਾਂ
ਲੱਗਦੀ ਘਿਓ ਦੀ ਚੂਰੀ ਹੈ
ਇਹ ਨਾ ਸਮਝੀਂ ਭੁੱਲ ਬੈਠੇ ਹਾਂ
ਜਾਂ ਸਾਡੀ ਮਗਰੂਰੀ ਹੈ
ਵਿਚ ਮੁਕੱਦਰ ਲਿਖਿਆ ਚੋਗਾ
ਚੁਗਣਾ ਯਾਰ ਜ਼ਰੂਰੀ ਹੈ
ਬੀਤੇ ਦੇ ਪਲ ਲੱਗਦੇ ਸੱਜਣਾ
ਜਿਉਂ ਕਰ ਜਾਮ ਅੰਗੂਰੀ ਹੈ
ਕਿਤੇ ਨਾ ਸਮਝੀਂ ਪਿਆਰ ਤੇਰਾ ਇਹ
ਐਵੇਂ ਇੱਕ ਮਸ਼ਹੂਰੀ ਹੈ
ਸਭ ਨਸਿ਼ਆਂ ਤੋਂ ਉਪਰ ਸੱਜਣਾ
ਤੇਰੀ ਯਾਦ ਸਰੂਰੀ ਹੈ
ਮੁੜ ਆਵਾਂਗੇ ਫਿਰ ਵਤਨਾਂ ਨੂੰ
ਆਸ ਅਸਾਂ ਨੂੰ ਪੂਰੀ ਹੈ
ਮਿਲ ਬੈਠਾਂਗੇ ਫੇਰ ਕਿਤੇ
ਸਾਡੀ ਸਿਦਕ ਸਬੂਰੀ ਹੈ

****      

1 comment:

DILJODH said...

agony of separation well expressed.