ਅੱਜ ਦਾ ਇਨਸਾਨ.......... ਨਜ਼ਮ/ਕਵਿਤਾ / ਵਰਿੰਦਰਜੀਤ ਸਿੰਘ ਬਰਾੜ

ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ
ਨਾ ਕੋਈ ਜਜ਼ਬਾਤ ਨਾ ਕੋਈ ਦਰਦ
ਇਹ ਕੀ ਬਿਮਾਰੀ ਉਸ ਨੇ  ਪਾਲੀ ਹੈ
ਅੱਜ ਦਾ ਇਨਸਾਨ  ਅੰਦਰੋਂ ਖਾਲੀ ਹੈ 

ਸੋਚ -ਸੋਚ ਕੇ ਸੋਚੀ ਜਾਵੇ ਸੋਚਾਂ ਨੂੰ 
ਉਲ਼ਝਿਆ ਪਿਆ ਸੋਚਾਂ ਦਾ ਤਾਣਾ
ਨਾ ਜਾਣੇ ਕਿੱਥੇ ਜਾਣ ਦੀ ਕਾਹਲੀ ਹੈ
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

ਸਮਾਂ ਗੁਆਚਾ ਜਦ ਵਕਤ ਸਾਥੀ ਸੀ
ਆਪਣਿਆਂ ਨਾਲ਼ ਦੁੱਖ ਸੁੱਖ ਵੰਡਦਾ ਸੀ
ਅੱਜ ਝੋਲੀ ਉਸ ਦੀ ਵਕਤ ਤੋ ਖਾਲੀ ਹੈ
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

ਪੈਸਾ- ਪੈਸਾ ਕਰਦਾ ਪੈਸੇ ਪਿੱਛੇ ਭੱਜਦਾ
ਪੈਸੇ ਨੂੰ ਅੱਜ ਇਨਸਾਨ ਤੋਂ ਵੱਡਾ ਕੀਤਾ
ਪੈਸਾ ਕਮਾਉਣ ਦੀ ਉਸਨੂੰ ਕਾਹਲੀ ਹੈ
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

****

4 comments:

Unknown said...

ਬਹੁਤ ਖੂਬਸੂਰਤ ਤੇ ਹਕੀਕਤ ਭਰਿਆ ਖਿਆਲ ਹੈ।

ਭੂਪਿੰਦਰ।

HARVINDER DHALIWAL said...

ਵਾਕਿਆ ਹੀ ਅੱਜ ਦਾ ਇਨਸਾਨ ਅੰਦਰੋਂ ਖਾਲੀ ਹੈ...ਵਧੀਆ ਕਵਿਤਾ ..!!!

devinder kaur said...

ਛੋਟੇ ਵੀਰ ਵਰਿੰਦਰ,
ਤੇਰੀ ਕਵਿਤਾ "ਅੱਜ ਦਾ ਇਨਸਾਨ.....", ਪੜ੍ਹ ਕੇ ਬਹੁਤ ਹੀ ਖੁਸ਼ੀ ਮਿਲੀ । ਤੇਰੀ ਕਿੰਨੀ ਵਧੀਆ ਸੋਚ ਹੈ ਤੇ ਤੇਰਾ ਏਸ ਵਧੀਆ ਸੋਚ ਨੂੰ ਕਾਗਜ਼ 'ਤੇ ਉਘੜਨ ਦਾ ਉਪਰਾਲਾ ਸ਼ਲਾਘਾਯੋਗ ਹੈ।
ਤੇਰੀ ਵੱਡੀ ਭੈਣ
ਦਵਿੰਦਰ

Shabad shabad said...

ਵਰਿੰਦਰ, ਕਵਿਤਾ ਅੱਜ ਦੀ ਸਚਾਈ ਬਿਆਨ ਕਰਦੀ ਹੈ।ਨਿੱਘੇ ਮੋਹ ਦੀ ਹਰ ਥਾਂ ਤੋਟ ਹੈ। ਪੈਸਾ ਹੁੰਦੇ ਹੋਏ ਵੀ ਖਾਲੀਪਣ ਦਾ ਅਹਿਸਾਸ ਹੈ। ਇੱਕ ਦੂਜੇ ਤੋਂ ਮੂਹਰੇ ਨਿਕਲਣ ਦੀ ਦੌੜ ਨੇ ਸਭ ਨੂੰ ਅੰਦਰੋਂ ਖਾਲੀ ਕਰ ਦਿੱਤਾ ਹੈ।
ਵਧੀਆ ਕਵਿਤਾ ਲਿਖਣ ਲਈ ਵਧਾਈ।

ਹਰਦੀਪ