ਚੱਕਰਵਿਊ.......... ਨਜ਼ਮ/ਕਵਿਤਾ / ਸੁਖਪਾਲ ਕਿੰਰਗਾ

ਮੈਂ
ਚਾਹੁੰਦਾ ਹਾਂ
ਤੋੜ ਦੇਵਾਂ
ਰਿਸ਼ਤਿਆਂ ਦਾ ਚੱਕਰਵਿਊ
‘ਤੇ
ਅਜ਼ਾਦ ਹੋ ਜਾਵਾਂ
ਸਦਾ ਲਈ।
ਪਰ
ਉਹ  ਹਰ ਵਾਰ
ਪਾਉਂਦਾ ਹੈ
ਕਿਸੇ ਨਾ ਕਿਸੇ ਰਿਸ਼ਤੇ ਦਾ ਵਾਸਤਾ

‘ਤੇ
ਮੈਨੂੰ
ਧਕੇਲ
ਦਿੰਦਾ ਹੈ
ਰਿਸ਼ਤਿਆਂ ਦੇ ਚੱਕਰਵਿਊ ਵਿੱਚ।

****


No comments: