ਔਰਤ ਕਦੇ ਬੇਵਫ਼ਾ ਨਹੀਂ ਹੁੰਦੀ……… ਨਜ਼ਮ/ਕਵਿਤਾ / ਕੁਲਦੀਪ ਸਿੰਘ ਸਿਰਸਾ

ਕੋਈ ਕਵਿਤਾ ਖਰੀਦ ਲਵੇ
ਅਤੇ ਕਹੇ
ਕਿ ਇਹ ਮੇਰੀ ਹੋ ਗਈ
ਕੋਈ ਸਾਜ਼ ਖਰੀਦ ਲਵੇ
ਅਤੇ ਕਹੇ
ਕਿ ਇਹ ਮੇਰਾ ਹੋ ਗਿਆ
ਪਰ ਨਹੀਂ
ਕਵਿਤਾ ਕਦੇ
ਖਰੀਦਣ ਵਾਲੇ ਦੀ ਨਹੀਂ ਹੁੰਦੀ
ਸਾਜ਼ ਕਦੇ
ਖਰੀਦਣ ਵਾਲੇ ਦਾ ਨਹੀਂ ਹੁੰਦਾ

ਕਵਿਤਾ ਉਸਦੀ ਹੁੰਦੀ ਹੈ
ਜੋ ਉਸਨੂੰ ਇਕ ਚਿੱਤ ਹੋ ਕੇ ਗਾਉਂਦਾ ਹੈ
ਸਾਜ਼ ਉਸਦਾ ਹੁੰਦਾ ਹੈ
ਜੋ ਉਸ ਵਿਚੋਂ ਖ਼ੂਬਸੂਰਤ ਤਰਜ਼ਾਂ ਬਣਾਉਂਦਾ ਹੈ
ਔਰਤ
ਕਵਿਤਾ ਵਰਗੀ ਹੁੰਦੀ ਹੈ
ਸਾਜ਼  ਵਰਗੀ ਹੁੰਦੀ ਹੈ
ਔਰਤ ਕਦੇ ਬੇਵਫ਼ਾ ਨਹੀਂ ਹੁੰਦੀ।

****


No comments: