ਯਾਰ……… ਨਜ਼ਮ / ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਪਰਖਣ ‘ਤੇ ਬਹੁਤੇ ਦੋਸਤ ਨਿਕਲਦੇ ਨੇ ਗੱਦਾਰ
ਕਿਸਮਤ ਵਾਲਿਆਂ ਨੂੰ ਮਿਲਦੇ ਨੇ ਸੱਚੇ ਯਾਰ

ਜਿਸਦੀ ਅੱਖ ਹੋਵੇ, ਦੌਲਤ ਜਾਂ ਉਚ ਪਦਵੀ ਤੇ
ਉਸ ਦਿਲ ਵਿੱਚ ਹੁੰਦਾ ਨਹੀ ਯਾਰ ਲਈ ਪਿਆਰ

ਦੁੱਖਾਂ ਦੀ ਜੰਗ ਵਿੱਚ, ਜੇ ਯਾਰ ਛੱਡ ਦੇਵਣ ਸਾਥ,
ਸਮਝਣਾ ਹੱਥ ਲੱਗਾ ਸੀ, ਕੋਈ ਜੰਗਾਲਿਆ ਔਜਾਰ     

ਮੁਸਕਲ ਨਾਲ ਹੀ ਲੱਭਦੇ ਨੇ ਏਥੇ ਸੱਚੇ ਯਾਰ
ਬੇੜੀ ਬਣ ਜੋ ਕਰਾਉਣ, ਦੁੱਖਾਂ ਦੇ ਸਮੁੰਦਰ ਪਾਰ


ਉਸ ਯਾਰ ਨਾਲ ਰਿਸ਼ਤਾ ਕਿੰਝ ਰੱਖੀਏ,
ਜਿਹੜਾ ਭੁੱਲ ਜਾਵੇ ਕਰਕੇ ਕੌਲ-ਕਰਾਰ।

ਹਰ ਕੋਈ ਚੁੱਕੀ ਫਿਰਦਾ ਹੱਥ ਵਿੱਚ ਖੰਜਰ,
ਅਰਸ਼ ਬਿਨਾਂ ਸੋਚੇ, ਕਿਸੇ ਤੇ ਨਾ ਕਰੀ ਏਤਬਾਰ।   

****


No comments: