ਅਧੂਰਾ.......... ਨਜ਼ਮ/ਕਵਿਤਾ / ਸੁਖਪਾਲ ਕਿੰਰਗਾ

ਬੇਸ਼ਕ
ਮੈਂ ਪਾ ਲਈ ਹਰ ਮੰਜਿ਼ਲ
ਤੇ
ਮੈਂ ਪੂਰਾ ਹੋ ਗਿਆ
ਸਭ ਦੀ ਨਜ਼ਰ ਵਿੱਚ।
ਪਰ
ਨਹੀਂ ਜਾਣਦਾ ਕੋਈ
ਮੈਂ ਅਧੂਰਾਂ ਸਾਂ
ਕੱਲ੍ਹ ਵੀ
ਮੈਂ ਅਧੂਰਾਂ ਹਾਂ
ਅੱਜ ਵੀ
‘ਤੇ
ਅਧੂਰਾ ਰਹਾਂਗਾ
ਹਰ ਜਨਮ
ਹਰ ਜਾਮੇਂ
ਤੇਰੇ ਬਿਨਾਂ।
ਬੇਸ਼ਕ……।।

****No comments: