ਕੌੜਾ-ਸੱਚ……… ਨਜ਼ਮ / ਹਰਪ੍ਰੀਤ ਐੱਸ.

ਪੰਛੀ
ਆਲ੍ਹਣੇ ਵਿੱਚ ਬੈਠੇ
ਬੋਟਾਂ ਦੀਆਂ
ਚੁੰਝਾਂ ਵਿੱਚ ਚੁੰਝਾਂ ਪਾ ਕੇ
ਚੋਗਾ ਖਵਾਉਂਦੇ ਹਨ
ਲਾਡ ਕਰਦੇ ਹਨ
ਪਿਆਰ ਕਰਦੇ ਹਨ
ਤੇ ਉੁਡਾਰੀ ਲਈ
ਤਿਆਰ ਕਰਦੇ ਹਨ।


ਤੇ ਜਦੋਂ
ਬੋਟ ਹੋ ਜਾਂਦੇ ਨੇ ਤਿਆਰ
ਉਡਾਨ ਭਰਨ ਲਈ
ਸੁਪਨਿਆਂ ਦੇ ਅੰਬਰ ਵਿੱਚ
ਉਡਣ ਲਈ
ਬੇਗਾਨੇ ਦੇਸ਼ ਦੇ ਆਗੋਸ਼ ਵਿੱਚ
ਜਾਣ ਲਈ
ਤਾਂ ਉਦੋਂ ਭੁੱਲ ਜਾਂਦੇ ਹਨ
ਚੁੰਝਾਂ ਵਿੱਚ ਚੁੰਝਾਂ ਪਾ ਕੇ
ਖਵਾਏ ਗਏ ਚੋਗੇ ਨੂੰ
ਲਾਡ ਨੂੰ
ਪਿਆਰ ਨੂੰ
ਦੁਲਾਰ ਨੂੰ
ਤੇ ਉਸ ਆਲ੍ਹਣੇ ਨੂੰ ਵੀ
ਜਿੱਥੋਂ ਉੁਨ੍ਹਾਂ ਨੇ
ਭਰੀ ਸੀ ਉਡਾਰੀ।

****


No comments: