ੳਹਨਾਂ ਯਾਰਾਂ ਨੂੰ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਔਖੇ ਵੇਲੇ ਕੋਈ ਕੋਲ ਨਾ ਖੜਿਆ
ਮੇਰੇ ਦੁੱਖਾਂ ਨਾਲ ਕੋਈ ਨਾ ਲੜਿਆ
ਯਾਰ ਡੁਬਦਾ ਸੂਰਜ ਸਮਝ ਮੈਨੂੰ
ਇੱਕ ਇੱਕ ਕਰ ਛੱਡ ਗਏ ਨੇ
ੳਹਨਾਂ ਯਾਰਾਂ ਨੂੰ ਮੈਂ ਕੀ ਆਖਾਂ
ਜੋ ਆਪਣਾ ਬਣ ਕੇ ਠੱਗ ਗਏ ਨੇ…

ਵਕਤ ਮਾੜੇ ਤੋਂ ਮੁੱਖ ਮੋੜ ਗਏ
ਕੌਡੀਆਂ ਦੇ ਭਾਅ ਸਾਨੂੰ ਤੋਲ ਗਏ
ਹੀਰਿਆਂ ਤੋਂ ਵੱਧ ਕਦੇ ਕੀਮਤੀ ਸਾਂ
ਕੌਡੀ ਮੁੱਲ ਸਾਡਾ ਅੱਜ ਦੱਸ ਗਏ ਨੇ
ੳਹਨਾਂ ਯਾਰਾਂ ਨੂੰ ਮੈਂ ਕੀ ਆਖਾਂ
ਜੋ ਆਪਣਾ ਬਣ ਕੇ ਠੱਗ ਗਏ ਨੇ…

ਜਿਹੜੇ ਸਾਹਾਂ ਵਿੱਚ ਸੀ ਸਾਹ ਲੈਂਦੇ
ਹੁਣ ਦੇਖ ਕੇ ਬਦਲ ਰਾਹ ਲੈਂਦੇ
ਲੁੱਟ ਕੇ ਸੰਗ ਮੌਜ ਬਹਾਰਾਂ
ਮਾੜੇ ਵਕਤ ਸਭ ਨੱਸ ਗਏ ਨੇ
ੳਹਨਾਂ ਯਾਰਾਂ ਨੂੰ ਮੈਂ ਕੀ ਆਖਾਂ
ਜੋ ਆਪਣਾ ਬਣ ਕੇ ਠੱਗ ਗਏ ਨੇ…

‘ਅਰਸ਼’ ਮਾੜੇ ਵਕਤ ਨੇ ਬੀਤ ਜਾਣਾ
ਗਮਾਂ ਪਿੱਛੋਂ ਖੁਸ਼ੀਆਂ ਨੇ ਗੀਤ ਗਾਉਣਾ
ਢਾਹ ਨਾ ਢੇਰੀ ਦਿਲਾਂ ਰੱਖ ਹੌਸਲਾ
ਮਾੜੇ ਦਿਨ ਹੁਣ ਟਲ ਗਏ ਨੇ
ੳਹਨਾਂ ਯਾਰਾਂ ਨੂੰ ਮੈਂ ਕੀ ਆਖਾਂ
ਜੋ ਆਪਣਾ ਬਣ ਕੇ ਠੱਗ ਗਏ ਨੇ…

****


No comments: