ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਵਿਸ਼ਵ ਪ੍ਰਦੂਸ਼ਨ ਦਿਵਸ ‘ਤੇ ਸੈਮੀਨਾਰ……… ਸੈਮੀਨਾਰ / ਗੋਪਾਲ ਜੱਸਲ

ਕੈਲਗਰੀ : ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਵਿਸ਼ਵ ਪ੍ਰਦੂਸ਼ਨ ਦਿਵਸ ‘ਤੇ ਰੱਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾ. ਭਜਨ ਗਿੱਲ ਨੇ ਕਿਹਾ ਕਿ ਪ੍ਰਦੂਸ਼ਨ ਦੀ ਸਮੱਸਿਆ ਸੰਸਾਰ ਵਿਆਪੀ ਹੈ। ਇਸ ਨੂੰ ਦੁਨੀਆਂ ਪੱਧਰ ‘ਤੇ ਜਾਗਰੂਪਤਾ ਮਹਿੰਮ ਚਲਾ ਕੇ ਹੀ ਨਜਿੱਠਿਆ ਜਾ ਸਕਦਾ ਹੈ। ਸੰਸਾਰ ਸਾਮਰਾਜਵਾਦੀ ਆਰਥਿਕ-ਰਾਜਨੀਤਿਕ ਪ੍ਰਬੰਧ ਨੇ ਮੁਨਾਫਿਆਂ ਅਤੇ ਆਪਣੀ ਚੌਧਰ ਕਾਇਮ ਕਰਨ ਲਈ ਮਨੁੱਖਤਾ ਨੂੰ ਖਤਰੇ ਮੂੰਹ ਧੱਕਿਆ ਹੋਇਆ ਹੈ। ਪ੍ਰਦੂਸ਼ਨ ਭਾਵੇਂ ਕਈ ਕਿਸਮ ਦਾ ਹੈ ਪਰੰਤੂ ਵਾਤਾਵਰਨ ਦਾ ਪ੍ਰਦੂਸ਼ਨ ਸਭ ਤੋਂ ਖਤਰਨਾਕ ਹੈ। ਗਰੀਨ ਹਾਊਸ ਗੈਸਾਂ ਅਤੇ ਰੇਡੀਉ ਐਕਟਿਵ ਸਮੱਗਰੀ ਫੈਲਾਉਣ ‘ਚ ਫੌਜ ਦੀ ਭੂਮਿਕਾ, ਬਾਰੂਦੀ ਸੁਰੰਗਾਂ ਦੇ ਵਿਛਾਉਣ ਨਾਲ ਨੁਕਸਾਨ, ਜੰਗ ਦੌਰਾਨ ਜੰਗਲਾਂ ਦਾ ਨੁਕਸਾਨ, ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ।
 
ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਮੁੱਖ ਭੂਮਿਕਾ ਅਮਰੀਕਾ, ਚੀਨ, ਜਪਾਨ, ਰੂਸ, ਭਾਰਤ, ਜਰਮਨੀ, ਬਰਾਜ਼ੀਲ, ਕਨੇਡਾ, ਸਾਊਦੀ ਅਰਬ, ਦੱਖਣੀ ਕੋਰੀਆ, ਮੈਕਸੀਕੋ, ਫਰਾਂਸ, ਇੰਗਲੈਂਡ, ਇਟਲੀ, ਇਰਾਨ, ਸਪੇਨ ਅਤੇ ਇੰਡੋਨੇਸ਼ੀਆ ਦੀ ਹੈ।

ਅਮਰੀਕਾ ਐਨਰਜੀ ਬੁਲਿਟਨ ਅਨੁਸਾਰ 2005 ਵਿੱਚ ਏਅਰਫੋਰਸ ਕੋਲ 5986 ਹਵਾਈ ਜ਼ਹਾਜ, 2006 ਚ’ ਨੇਵੀ ਕੋਲ 285 ਸਮੁੰਦਰੀ ਜਹਾਜ਼, 4000 ਉਪਰੇਸ਼ਨ ਏਅਰ ਕਰਾਫਟ, 2005 ‘ਚ ਆਰਮੀ ਕੋਲ 28,000 ਬਖਤਰ ਬੰਦ ਗੱਡੀਆਂ, 1,40,000 ਮਲਟੀ ਪਰਪਜ਼ ਵਹੀਕਲਜ਼, 4,000 ਜੰਗੀ ਜਹਾਜ਼, ਡੀਫੈਂਸ ਵਿਭਾਗ ਕੋਲ 1,87,493 ਕਾਰਾਂ, ਬੱਸਾਂ ਅਤੇ ਟਰੱਕ ਸਨ। ਟੈਂਕਾਂ ਦੀ ਇਕ ਡਵੀਜ਼ਨ (348 ਟੈਂਕ) ਇੱਕ ਦਿਨ ਵਿੱਚ 5,00,000 ਗੈਲਨ ਤੇਲ ਖਾਂਦੀ ਹੈ। ਇਰਾਕ ਦੀ ਜੰਗ ‘ਚ 1848 ਟੈਂਕਾਂ ਨੇ ਇੱਕ ਦਿਨ ‘ਚ 26,50,000 ਦੇ ਹਿਸਾਬ ਨਾਲ ਤੇਲ ਖਾਧਾ, ਐਫ 4 ਫੈਟਮ ਫਾਈਟਰ ਇੱਕ ਘੰਟੇ ‘ਚ 1600 ਗੈਲਨ, ਐਫ 15 ਇੱਕ ਘੰਟੇ ‘ਚ 1680 ਗੈਲਨ ਤੇਲ ਖਾਂਦਾ ਹੈ। ਇੱਕ ਪਰਿਵਾਰਕ ਕਾਰ  3 ਸਾਲ ਵਿੱਚ ਜਿੰਨਾ ਤੇਲ ਖਾਂਦੀ ਹੈ, ਉਨ੍ਹਾਂ ਫਾਈਟਰ ਜਹਾਜ਼ 1 ਘੰਟੇ ‘ਚ ਖਾਂਦਾ ਹੈ। ਅਫਗਾਨਿਸਤਾਨ ਹਮਲੇ ਸਮੇਂ ਅਮਰੀਕੀ ਬੀ 52 ਬੰਬਾਰ ਜਹਾਜ਼ਾਂ ਨੇ ਇੱਕ ਦਿਨ ਦੇ ਹਿਸਾਬ 5,00,000 ਗੈਲਨ ਤੇਲ ਖਾਧਾ ਸੀ।
 
ਪ੍ਰੋ. ਜੱਸਲ ਨੇ ਦੱਸਿਆ ਕਿ ਕੈਲਗਰੀ (ਡਾਊਨ ਟਾਊਨ ਲਾਇਬਰੇਰੀ ਹਾਲ) ਵਿਖੇ 23 ਸਤੰਬਰ 2012 ਨੂੰ ਹੋ ਰਹੇ ਤੀਜੇ ਤਰਕਸ਼ੀਲ ਸਭਿਆਚਾਰਕ ਨਾਟਕ  ਸਮਾਗਮ ਵਿੱਚ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਤੋਂ ਉੱਘੇ ਨਾਟਕਕਾਰ ਸ੍ਰੀ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ ਦੀ ਯੋਗ ਅਗਵਾਈ ਵਿੱਚ ਹੋ ਰਿਹਾ ਹੈ । ਉਹਨਾਂ ਅੱਗੇ ਕਿਹਾ ਕਿ ਵਿਕਸਤ ਦੇਸ਼ ਪ੍ਰਦੂਸ਼ਨ ਫੈਲਾਉਣ ਦਾ ਭਾਂਡਾ ਗਰੀਬ ਮੁਲਕਾਂ ਸਿਰ ਭੰਨ ਕੇ ਆਪ ਫੈਲਾਏ ਪ੍ਰਦੂਸ਼ਨ ਦੀ ਜੁੰਮੇਵਾਰੀ ਲੈਣ ਤੋਂ ਇਨਕਾਰੀ ਹਨ। ਵਿੱਤ ਸਕੱਤਰ ਜੀਤਇੰਦਰ ਪਾਲ, ਪੰਜਾਬੀ ਲਿਖਾਰੀ ਸਭਾ ਦੇ ਸਕੱਤਰ ਬਲਜਿੰਦਰ ਸੰਘਾ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਬੀਰ ਸਹੋਤਾ ਅਤੇ ਸਕੱਤਰ ਕੁਲਬੀਰ ਸ਼ੇਰਗਿੱਲ, ਲੇਖਕ ਅਜੈਬ ਸੇਖੋਂ, ਜਰਨੈਲ ਤੱਗੜ ਨੇ ਪ੍ਰਦੂਸ਼ਨ ਦੂਰ ਕਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
 
ਪ੍ਰਦੂਸ਼ਨ ਸਬੰਧੀ ਬੀ ਬੀ ਸੀ ਦੀ ਹਾਟ ਪਲੈਨਿਟ ਡਾਕੂਮੈਂਟਰੀ  ਪ੍ਰੋ. ਜੱਸਲ ਨੇ ਪਰੋਜੈਕਟਰ ਰਾਹੀਂ ਦਿਖਾਈ ਅਤੇ ਪ੍ਰਧਾਨ ਸੋਹਨ ਮਾਨ ਨੇ ਇਸ ਡਾਕੂਮੈਂਟਰੀ ਦਾ ਪੰਜਾਬੀ ਅਨੁਵਾਦ ਅਤੇ ਵਿਆਖਿਆ ਸਾਹਿਤ ਵਿਚਾਰ ਪੇਸ਼ ਕੀਤੇ।
 
ਪੰਜਾਬੀ ਸਾਹਿਤ ਸਭਾ ਦੇ ਵਾਈਸ ਪ੍ਰਧਾਨ ਸੁਰਜੀਤ ਪੰਨੂੰ ਨੇ ਗਜ਼ਲ
 
ਗਿਰਦੇ ਨੇ ਜਾਂਦੇ ਲੋਕਾਂ ਦੇ ਕਿਰਦਾਰ ਕਿਉਂ,
ਪੱਤਝੜ ਕੋਲੋਂ ਡਰਦੀ ਫਿਰੇ ਬਹਾਰ ਕਿਉਂ।
ਸੁਣਿਐਂ “ਪੰਨੂੰ ਸੱਚ ਸਦਾ ਹੀ ਜਿੱਤਦਾ ਏ;
ਸਚਿਆਰਾਂ ਦੀ ਹੁੰਦੀ ਏ ਫਿਰ ਹਾਰ ਕਿਉਂ।
 
ਰਾਹੀਂ ਹਾਜ਼ਰੀ ਲਵਾਈ।
 
ਹਰਨੇਕ ਬੱਧਨੀ ਨੇ ਪ੍ਰਦੂਸ਼ਨ ਸਬੰਧੀ ਪ੍ਰਭਾਵਸ਼ਾਲੀ ਕਵਿਤਾ ਰਾਹੀਂ ਇਉਂ ਵਿਚਾਰ ਪੇਸ਼ ਕੀਤੇ।
 
ਕਰਕੇ ਛੇੜਖਾਨੀ ਕੁਦਰਤ ਦੇ ਅਸੂਲਾਂ ਨਾਲ,
ਆਪਣੀ ਹੋਂਦ ਗੁਆ ਬੈਠੇਗਾ ਇਨਸਾਨ।
 
ਹੋਰਨਾਂ ਤੋਂ ਇਲਾਵਾ ਸੀਨੀਅਰਜ਼ ਦੇ ਪ੍ਰਧਾਨ ਪਰਸ਼ੋਤਮ ਭਾਰਦਵਾਜ, ਅਮਰ ਸਿੰਘ ਕਿੰਗਰਾ, ਰਣਜੀਤ ਬੜਿੰਗ, ਜਰਬ ਸਿੰਘ, ਨਗਿੰਦਰ ਸਿੰਘ ਸਰਾਂ, ਵਿਦਿਆਵਤੀ, ਕਾਮਰੇਡ ਅਜੀਤ ਸਿੰਘ, ਜਸਬੀਰ ਸਿੰਘ ਇੰਗਲੈਂਡ, ਮੇਜਰ ਸਿੰਘ ਧਾਲੀਵਾਲ, ਗੁਲਾਬ ਸਿੰਘ ਰਾਏ, ਤੇਜੀ ਸਿੱਧੂ, ਗੁਰਦਿਆਲ ਸਿੰਘ ਖਹਿਰਾ ਅਤੇ ਹਰਬਖਗ਼ ਸਰੋਆ ਸ਼ਾਮਲ ਸਨ। ਸਕੱਤਰ ਨੇ ਗੁਲਾਬ ਸਿੰਘ ਰਾਏ ਨੂੰ ਪੋਤਰੇ ਅਤੇ ਪ੍ਰੋ. ਗੋਪਾਲ ਜੱਸਲ ਨੂੰ ਦੋਹਤਰੇ ਦੀ ਵਧਾਈ ਦਿਤੀ।
 
ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਅਗਲੀ ਮੀਟਿੰਗ ਪਹਿਲੀ ਜੁਲਾਈ 2012 ਨੂੰ ਕੋਸੋ ਹਾਲ ਵਿਖੇ  2 ਵਜੇ ਹੋਵੇਗੀ।
 
ਵਧੇਰੇ ਜਾਣਕਾਰੀ ਲਈ 
ਪ੍ਰੋ. ਗੋਪਾਲ ਜੱਸਲ    - 403 280 0709
ਮਾਸਟਰ ਭਜਨ ਗਿੱਲ – 403 455 4220

No comments: