ਹਵਸਖੋਰ ਮੁੰਡੇ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਦਿਲ ਦੇਖ ਕੇ ਲਾਈ ਕੁੜੀਏ
ਪਿਆਰ ਸੋਚ ਕੇ ਪਾਈ ਕੁੜੀਏ
ਦਿਲ ਤੇ ਰੱਖੀ ਜਰਾ ਜੋਰ ਕੁੜੀਏ
ਅੱਜ ਦੇ ਮੁੰਡੇ ਹਵਸਖੋਰ ਕੁੜੀਏ…

ਚਲਾਕੀ ਨਾਲ ਜਾਲ ਵਿਛਾਂਦੇ ਕੁੜੀਏ
ਝੂਠੀਆਂ ਮੂਠੀਆਂ ਕਸਮਾਂ ਖਾਂਦੇ ਕੁੜੀਏ
ਧੋਖਾ ਦੇ ਜਿੰਦਗੀ ਕਰ ਦਿੰਦੇ ਬੋਰ ਕੁੜੀਏ
ਅੱਜ ਦੇ ਮੁੰਡੇ ਹਵਸਖੋਰ ਕੁੜੀਏ…

ਮੁੰਡੇ ਬਣਦੇ ਨੇ ਰਾਂਝੇ ਕੁੜੀਏ
ਹਵਸ ਨੇ ਸਾਰੇ ਮਾਂਝੇ ਕੁੜੀਏ
ਬਣੇ ਫਿਰਦੇ ਮੁੰਡੇ ਹੁਸਨਚੋਰ ਕੁੜੀਏ
ਅੱਜ ਦੇ ਮੁੰਡੇ ਹਵਸਖੋਰ ਕੁੜੀਏ…

ਪਿਆਰ ਦਿਆਂ ਚੱਕਰਾਂ ਤੋਂ ਬਚ ਕੁੜੀਏ
‘ਅਰਸ਼’ਕਹਿੰਦਾ ਗੱਲਾਂ ਸੱਚ ਕੁੜੀਏ
ਹਵਸ ਨੇ ਬਣਾਤੇ ਬੜੇ ਜ਼ਾਲਮਖੋਰ ਕੁੜੀਏ 
ਅੱਜ ਦੇ ਮੁੰਡੇ ਹਵਸਖੋਰ ਕੁੜੀਏ…
                                 
****

No comments: