ਕਿਰਤੀ.......... ਨਜ਼ਮ/ਕਵਿਤਾ / ਰਾਬਿੰਦਰ ਸਿੰਘ ਰੱਬੀ

ਮੱਥੇ ਘਸ ਗਏ ਹੁਣ ਤਾਂ ਰੱਬਾ ਤੈਨੂੰ ਸਜਦੇ ਕਰਦੇ ਕਰਦੇ
ਅੱਕ ਗਏ ਹਾਂ, ਥੱਕ ਗਏ ਹਾਂ, ਦੁੱਖ ਤਸੀਹੇ ਜਰਦੇ ਜਰਦੇ

ਢਿੱਡੋਂ ਭੁੱਖੇ ਤਨ ਤੋਂ ਨੰਗੇ , ਜੀਵਨ ਇੰਝ ਗੁਜ਼ਾਰ ਰਹੇ ਹਾਂ
ਗੁਜ਼ਰ ਹੀ ਜਾਣੀ ਆਖਰ ਤਾਂ ਇਹ ਜ਼ਿੰਦਗੀ ਸਾਡੀ ਮਰਦੇ ਮਰਦੇ

ਜਿਹਨਾਂ ਹੱਥਾਂ ਦੇ ਕਿ੍ਸ਼ਮੇ ਨੇ ਇਹ ਸਭ ਉਚੇ ਮਹਿਲ ਉਸਾਰੇ
ਵੇਲੇ ਵੇਲੇ ਦੀ ਗੱਲ ਵੇਖੋ, ਕੋਲੋਂ ਲੰਘਦੇ ਡਰਦੇ ਡਰਦੇ

****

No comments: