ਸੁੱਖ ਦਾ ਸਾਹ.......... ਨਜ਼ਮ/ਕਵਿਤਾ / ਵਾਸਦੇਵ ਇਟਲੀ

ਸਾਡੀ ਜਾਨ ਨੂੰ ਸੁੱਖ ਦਾ ਸਾਹ ਕਦੋਂ ਆਉਣਾ
ਰਹੇ ਖਿੱਲਾਂ ਵਾਂਗ ਤੂੰ ਨਿਤ ਕਿਉਂ ਛਾਣਦਾ ਏ
ਤੈਨੂੰ ਮਿਲ ਕੇ ਭੁਲੇਖਾ ਦੂਰ ਹੋ ਜਾਏ ਵੇ
ਰਹਿੰਦਾ ਦਿਲ ਤੈਨੂੰ ਕਿਉਂ ਫਿਰ ਭਾਲਦਾ ਏ
ਧੜਕਣ ਸਾਡੇ ਦਿਲ ਵਿੱਚ ਹਮੇਸ਼ਾ ਤੇਰੀ ਵੇ
ਇਹ ਸਭ ਕੁਝ ਤੂੰ ਵੀ ਪਿਆ ਜਾਣਦਾ ਏ
ਜਾਣ ਜਾਣ ਕਰੇਂ ਹੁਣ ਤੂੰ ਮਨ ਆਈਆਂ ਵੇ
ਮੂੰਹੋ ਇੱਕ ਵਾਰ ਕਹਿ ਰਹਿੰਦਾ ਕਿਉਂ ਤਾੜਦਾ ਏਂ
ਰੱਬ ਮੰਨ ਕੇ ਤੈਨੂੰ ਅਸੀਂ ਪਿਆਰ ਕੀਤਾ
ਤੂੰ ਵੀ ਮੰਨ ਕੇ ਕਦੇ ਇਹ ਇਕਰਾਰਦਾ ਏ
ਵਾਸਦੇਵ  ਹੱਦ ਪਿਆਰ ਦੀ ਤੋਂ ਪਰੇ ਕੁਝ ਨਹੀਂ
ਫਿਰ ਕਿਉਂ ਐਵੇਂ ਪਿਆਰ ਤੋਂ ਬਿਨਾਂ ਵੰਗਾਰਦਾ ਏ
ਜੇ ਮਿਟ ਜਾਣ ਪਾਏ ਭੁਲੇਖੇ ਝੂਠੇ ਦੁਨੀਆਂ ਦੇ
ਹਰ ਕੋਈ ਦਿਸੇ ਖੁਸ਼ੀ ਵਿੱਚ ਮੌਜਾਂ ਮਾਣਦਾ ਏ

****


No comments: