ਨੌਕਰੀ……… ਨਜ਼ਮ/ਕਵਿਤਾ / ਜਸਦੀਪ ਧੂਰੀ


ਕਰਕੇ ETT B.Ed, ਕਰਕੇ M.Sc. Mca
ਵੀਹ ਸਾਲ ਪੜ੍ਹਾਈ ਚ ਗਾਲੇ
ਏਥੇ ਮਿਲਦੀ ਨੌਕਰੀ ਨਈ
ਤਾਂਹੀ ਲੋਕੀ ਬਾਹਰ ਜਾਣ ਨੂੰ ਕਾਹਲੇ
ਲੱਖਾਂ ਨੋਜਵਾਨਾਂ ਨੂੰ ਪੋਸਟਾਂ ਕੱਢਣ
ਦਾ ਲਾਲਚ ਦਿੰਦੇ
ਕੱਢ ਕੇ ਵੀਹ ਪੋਸਟਾਂ ਉੱਤੋ ਫੀਸ
700 ਰੱਖ ਦਿੰਦੇ
ਇਹ ਸਕੀਮਾਂ ਪੈਸੇ ਬਨਾਉਣ ਦੀਆਂ
ਲੋਕ ਨਾ ਸਮਝਣ ਭੋਲੇ ਭਾਲੇ
ਏਥੇ ਮਿਲਦੀ ਨੋਕਰੀ………
ਨੋਜਵਾਨੀ ਨੂੰ ਨਸ਼ਿਆ ਵਿੱਚ ਧੱਕਦੇ ਜਦੌਂ
ਨੇੜੇ ਆਉਂਦੀਆ ਵੋਟਾਂ
ਇਹ ਪ੍ਰਾਈਵੇਟ ਅਦਾਰੇ ਦੇਕੇ 3000 ਖੂਨ
ਚੂਸਦੇ ਵਾਂਗ ਜੋਕਾਂ
ਰੱਬਾਂ ਸਿੱਟ ਕਿਸਮਤ ਦੇ ਜਿੰਦੇ ਦੀ ਚਾਬੀ
ਜੀਹਨੂੰ ਲਾਏ ਨੇ ਤੂੰ ਤਾਲੇ
ਏਥੇ ਮਿਲਦੀ ਨੋਕਰੀ…………
M.Phil. Phd ਹੋਲਡਰ ਜੀ ਪੜਾਉਦੇਂ ਵਿੱਚ
ਪ੍ਰਾਇਮਰੀ ਸਕੂਲਾਂ
ਮਿਹਨਤਾਨਾ ਪੂਰਾ ਮਿਲਦਾ ਨਈ ਗੋਰਮਿੰਟ
ਕਰਦੀ ਏ ਮਸ਼ਕੂਲਾ
ਜਸਦੀਪ ਧੂਰੀ ਦਰਦ ਸੁਣਾਇਆ ਕੀ
ਲਗਜਰੀ ਜਿੰਦਗੀ ਵਾਲੇ
ਏਥੇ ਮਿਲਦੀ ਨੋਕਰੀ

***

No comments: