ਅਖਬਾਰ.......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਮਾਧੋਪੁਰੀ

ਇਹ ਜੋ ਅਖਬਾਰ ਹੈ
ਇਸ ਦੇ ਅੱਖਰ ਤਾਂ ਕਾਲੇ ਹਨ
ਪਰ ਮੈਨੂੰ ਇੰਝ ਜਾਪਦਾ
ਜਿਵੇਂ ਇਹ ਖੂਨ ਨਾਲ ਲਿਖੇ ਹੋਣ

ਇਸ ਦੇ ਵਿਚ ਹੈ
ਕਿਸੇ ਪੁੱਤਰ ਦਾ ਖੂਨ
ਜੋ ਟਰੱਕਾਂ ਦੀ ਭੇੜ ਵਿਚ 
ਸੀ ਹਲਾਕ ਹੋ ਗਿਆ


ਇਸ ਦੇ ਵਿਚ ਹੈ
ਕਿਸੇ ਧੀ ਦੀ ਲਾਸ਼
ਜੋ ਰਸੋਈ ਦੀ ਅੱਗ ਨਾਲ
ਸੀ ਝੁਲਸ ਗਈ

ਇਸ ਦੇ ਵਿਚ ਹੈ
ਕਿਸੇ ਵਲੈਤੀ ਦਾ ਨਾਮ
ਜੋ ਕਿਸੇ ਦੀ ਰੋਂਦੀ ਧੀ ਨੂੰ ਛੱਡ ਕੇ
ਸੀ ਜਹਾਜ਼ੇ ਚੜ੍ਹ ਗਿਆ
****
No comments: