ਮੁੰਡੇ ਇਹ ਪੰਜਾਬੀਆਂ ਦੇ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਜਿਹਨੂੰ ਮਿੰਟੂ ਮਿੰਟੂ  ਕਹਿੰਦੇ ਮੁੰਡਾ ਉਹ ਪੰਜਾਬੀਆਂ ਦਾ
ਜੀਹਦੇ  ਲੇਖ ਨੇ ਛਪਦੇ ਰਹਿੰਦੇ ਮੁੰਡਾ ਉਹ ਪੰਜਾਬੀਆਂ ਦਾ

ਘਾਲ ਖਾਏ ਦੀ ਗੁੜ੍ਹਤੀ ਲੈ ਉਹ ਚੱਲ ਪਰਦੇਸੀਂ ਆਉਂਦੇ
ਉਦਮ ਕਰਦਿਆਂ ਮੇਹਨਤ ਕਰਕੇ ਨਾਮ ਹੈ ਬੜਾ ਕਮਾਉਂਦੇ

ਕੰਮ ਦੀ ਕਦਰ ਹੀ ਹੁੰਦੀ ਜੱਗ ‘ਤੇ ਚੰਮ ਦੀ ਕਰੇ ਨਾ ਕੋਈ
ਮਿੰਟੂ ਦੀ ਵੀ ਕੰਮ ਦੇ ਸਦਕੇ ਜਦ ਸ਼ਨਾਖਤ ਹੋਈਮਾਣ ਪੰਜਾਬੀਆਂ ਦਾ ਵਧਾਇਆ ਮੁੰਡਾ ਉਹ ਪੰਜਾਬੀਆਂ ਦਾ
ਜਿਹਨੂੰ ਮਿੰਟੂ ਮਿੰਟੂ ਕਹਿੰਦੇ ਮੁੰਡਾ ਉਹ ਪੰਜਾਬੀਆਂ ਦਾ

ਹੱਥ ਵਿਚ ਕਾਨੀ ਜਦ ਫੜਦੇ ਸਿਰ ਭਾਰ ਹੋ ਉਹ ਤੁਰਦੀ
ਕੂੜ ਕੁਫਰ ਦੇ ਪੜਛੇ ਲਾਹੇ ਸੱਚ ਦੀ ਗੱਲ ਹੀ ਕਰਦੀ

ਲੇਖਕ ਦਾ ਕੰਮ ਸੱਚ ਬੋਲਣਾ ਨਾ ਡਰਨਾ ਨਾ ਡਰਾਉਣਾ
ਸੁਚੱਜੀ ਸੇਧ ਸਮਾਜ ਨੂੰ ਦੇ ਕੇ ਸਮੇਂ ਦਾ ਹਾਣੀ ਬਣਾਉਣਾ

ਏਕੇ ਨਾਲ ਇੱਕ ਹੋਰ ਜਾ ਲਾਈਏ ਬਣ ਜਾਂਦੇ ਨੇ ਗਿਆਰਾਂ
ਰਿਸ਼ੀ ਮਿੰਟੂ ਦੀ ਟੀਮ ਹੈ ਬਣ ਗਈ ਪੈਣਗੀਆਂ ਪੌਂ ਬਾਰਾਂ

‘ਘੱਗ’ ਟਿਕ ਕੇ ਕਦੇ ਵੀ ਨਾ ਬਹਿੰਦੇ ਮੁੰਡੇ ਇਹ ਪੰਜਾਬੀਆਂ ਦੇ
ਨਵੀਆਂ ਮੰਜ਼ਲਾਂ ਨਿੱਤ ਛੂਹ ਲੈਂਦੇ ਮੁੰਡੇ ਇਹ ਪੰਜਾਬੀਆਂ ਦੇ

****

1 comment:

Unknown said...

ਵਾਹ !! ਬਹੁਤ ਵਧੀਆ ਵੀਰ ਜੀ.........