ਕੱਚ.......... ਗ਼ਜ਼ਲ / ਕੁਲਦੀਪ ਸਿਰਸਾ


ਅੱਖਾਂ ਬੰਦ ਕਰਕੇ ਕਰਦੇ ਨੇ ਬੰਦਗੀ
ਸਿਰਜੇ ਹੋਏ ਭਰਮ ਨੂੰ ਸੱਚ ਸਮਝਦੇ ਨੇ।

ਤਾਰਿਆਂ ਨੂੰ ਰਹਿੰਦੇ ਸਲਾਮਾਂ ਕਰਦੇ
ਧਰਤੀ ਦੀ ਕੁੱਖ ਨੂੰ ਕੱਖ ਸਮਝਦੇ ਨੇ।

ਚਮਕਦੇ ਕੱਚ ਲਈ ਲੜਦੇ-ਮਰਦੇ
ਗਿਆਨ ਦੇ ਹੀਰੇ ਨੂੰ ਕੱਚ ਸਮਝਦੇ ਨੇ।

ਤਰਾਸ਼ੇ ਪੱਥਰਾਂ ਦੀਆਂ ਕਰਦੇ ਮਿੰਨਤਾਂ
ਤਰਕ ਦੀ ਗੱਲ ਨੂੰ ਰੱਟ ਸਮਝਦੇ ਨੇ।

ਧਰਮ ਦੀ ਬੱਕ-ਬੱਕ ਨੂੰ ਅਰਥ ਦਿੰਦੇ
ਸਾਇੰਸ ਦੇ ਮੈਥ ਨੂੰ ਘੱਟ ਸਮਝਦੇ ਨੇ।

ਖੂਨ ਵੀ ਪੀਂਦੇ ਹੱਡੀਆਂ ਵੀ ਖਾਂਦੇ
ਕਿਰਤ ਦੀ ਲੁੱਟ ਤਾਂ ਹੱਕ ਸਮਝਦੇ ਨੇ।

****

2 comments:

Kulwant Happy "Unique Man" said...

bai kamaal karta..

ਭੂਪਿੰਦਰ ਸਿੰਘ said...

ਕੁਲਦੀਪ ਜੀ,
ਬਹੁਤ ਖੂਬਸੂਰਤ ਵਿਚਾਰ ਹਨ ਜੀ। ਪਰ ਕਦੇ-ਕਦੇ ਧੰਨੇ ਜੱਟ ਵਰਗਾ ਭੋਲਾ-ਭਾਲਾ ਇੰਨਸਾਨ ਪੱਥਰ 'ਚੋ ਵੀ ਰੱਬ ਨੂੰ ਟੋਲ ਕੇ ਉਸ ਕੋਲੋ ਖੂਹ ਵਹਾਉਂਦਾ ਅਤੇ ਖੇਤਾਂ ਦੇ ਨੱਕੇ ਮੁੜਵਾ ਲੈਂਦਾ ਹੈ। ਸ਼ਾਇਦ ਏਸੇ ਹੀ ਭੁਲੇਖੇ ਲੋਕ ਤਰਾਸ਼ੇ ਪੱਥਰਾਂ ਦੀਆਂ ਮਿੰਨਤਾਂ ਕਰਦੇ ਨੇ।
ਧਰਮ ਦਾ ਅਰਥ ਸ਼ਾਇਦ ਤੁਸੀਂ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਚਲਦੀ ਰਵਾਇਤ ਤੱਕ ਸੀਮਤ ਕਰਦੇ ਹੋ। ਜੋ ਅਸਲ ਨਹੀਂ। ਧਰਮ ਦਾ ਫੈਲਾਅ ਯਾਨੀ ਭਾਵਰਥ ਬਹੁਤ ਗਹਿਰਾ ਹੈ। ਧਰਮ ਤਾਂ ਪਾਣੀ 'ਚ ਡੁੱਬਦੇ ਹੋਏ ਕੀੜੇ, ਜੀਵ-ਜੰਤੂ ਆਦਿ ਨੂੰ ਬਚਾਉਣਾ ਵੀ ਹੈ। ਕਿਸੇ ਭੈਣ ਦੀ ਰੱਖੜੀ ਵੀ ਇਕ ਧਰਮ ਹੈ।

ਸੋਹਣਾ ਲਿਖਦੇ ਹੋ। ਵਿਚਾਰਾਂ 'ਚ ਬਹੁਤ ਡੁੰਘਾਈ ਹੈ। ਉਮੀਦ ਹੈ ਆਉਣ ਵਾਲੇ ਸਮੇਂ ਵਿਚ ਇਸ ਤੋਂ ਵਧੀਆ ਲਿਖੋਗੇ।

ਭੂਪਿੰਦਰ।