ਪੰਜਾਬੀ ਗਾਇਕ ਅਮਰਿੰਦਰ ਗਿੱਲ, ਫਿ਼ਰੋਜ਼ ਖ਼ਾਨ ਤੇ ਕਮਲ ਗਰੇਵਾਲ ਇੰਪੀਰਿਅਲ ਕਾਲਜ ਆਫ਼ ਟਰੇਡਜ਼ ਐਡੀਲੇਡ ਵਿਖੇ .......... ਰੂ ਬ ਰੂ / ਕਰਨ ਬਰਾੜ

ਇੰਪੀਰਿਅਲ ਕਾਲੇਜ ਆਫ਼ ਟਰੇਡਜ਼ ਐਡੀਲੇਡ ਵਿਖੇ ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਹੋਰਾਂ ਦਾ ਵਿਦਿਆਰਥੀਆਂ ਨਾਲ ਰੂਬਰੂ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਅਮਰਿੰਦਰ ਗਿੱਲ ਦੇ ਗਾਏ ਹੋਏ ਗੀਤਾਂ ਤੇ ਡਾਂਸ ਪੇਸ਼ ਕਰ ਕੇ ਸਮੇਂ ਦਾ ਰੰਗ ਬੰਨ੍ਹ ਦਿੱਤਾ । ਆਏ ਹੋਏ ਕਲਾਕਾਰਾਂ ਨੇ ਆਪਣੀ ਦਿਲਕਸ਼ ਅਵਾਜ਼ ‘ਚ ਸੁਰੀਲੇ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ । ਅਮਰਿੰਦਰ ਗਿੱਲ ਹੋਰਾਂ ਦਾ ਕਾਲਜ ਆਓਣਾ ਹੋਰ ਵੀ ਸਾਰਥਕ ਹੋ ਗਿਆ ਕਿਓਂਕਿ ਅਮਰਿੰਦਰ ਗਿੱਲ ਖੁਦ ਵੀ ਅਗਰੀਕਲਚਰ ਵਿਸ਼ੇ ਦੇ ਮਾਹਰ ਹਨ ਅਤੇ ਇੰਪੀਰਿਅਲ ਕਾਲਜ ਵੀ ਪੂਰੇ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐਡਵਾਂਸ ਡਿਪਲੋਮਾ ਆਫ਼ ਹਾਰਟੀਕਲਚਰ (ਬਾਗਬਾਨੀ ) ਦੀ ਸਿਖਿਆ ਦੇਣ ਵਾਲਾ ਇੱਕੋ ਇਕ ਪ੍ਰਾਈਵੇਟ ਕਾਲਜ ਹੈ । 
ਵਿਦਿਆਰਥੀਆਂ ਵਲੋਂ ਪੁਛੇ ਗਏ ਚੁਲਬੁਲੇ ਸਵਾਲਾਂ ਦੇ ਜਵਾਬ, ਆਏ ਹੋਏ ਸਿਤਾਰਿਆਂ ਨੇ ਨਵੇਕਲੇ ਅੰਦਾਜ਼ ਨਾਲ ਦੇ ਕੇ ਸਭ ਨੂੰ ਮੋਹ ਲਿਆ । ਐਮ. ਐਸ. ਸੰਗਰ ਨੇ ਮੰਚ ਸੰਚਾਲਨ ਕਰਦੇ ਹੋਏ ਕਲਾਕਾਰਾਂ ਨਾਲ ਵਿਦਿਆਰਥੀਆਂ ਦੇ ਸਵਾਲਾਂ-ਜਵਾਬਾਂ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ । ਇਸ ਮੌਕੇ ਤੇ ਲੈਫ਼. ਕਰਨਲ ਬਿੱਕਰ ਸਿੰਘ ਬਰਾੜ (ਰਿਟਾ.) ਅਤੇ ਨਵਤੇਜ ਸਿੰਘ ਬੱਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਹ ਰੂਬਰੂ ਪ੍ਰੋਗ੍ਰਾਮ ਅਮਿੱਟ ਯਾਦਾਂ ਛੱਡ ਗਿਆ ।

****

No comments: