ਪੰਜਾਬ ਦਾ ਵਿਕਾਸ........... ਕਾਵਿ ਵਿਅੰਗ / ਤਰਲੋਚਨ ਸਿੰਘ 'ਦੁਪਾਲਪੁਰ'

ਰੇਤੇ ਬਜਰੀਆਂ ਟੀਵੀ ਦੇ  ਚੈਨਲਾਂ ਦੀ
ਲੈ ਗਏ ਮਾਲਕੀ ਬੰਦੇ  ਜੋ  ਖ਼ਾਸ  ਭਾਈ ।

ਵਾਹੀ ਯੋਗ  ਜ਼ਮੀਨਾਂ ਦੇ  ਭਾਗ ਚਮਕੇ
ਉਸਰ  ਰਹੀਆਂ ਕਾਲੋਨੀਆਂ  ਪਾਸ਼ ਭਾਈ ।

ਸੜ੍ਹਕਾਂ  ਉਤੇ ਹੁਣ ਹੋਈ ਏ ਮੌਤ ਸਸਤੀ
ਮੁੜੇ ਸ਼ਹਿਰ  ਤੋਂ ਬੰਦਾ  ਬਣ ਲਾਸ਼  ਭਾਈ ।

ਅਫ਼ਸਰ ਹੁਕਮ ਦੇ  ਗੋਲੇ ਨੇ  ਹਾਕਮਾਂ ਦੇ
ਪਰਜਾ ਹੋਈ ਸਿਆਸਤ  ਦੀ  ਦਾਸ ਭਾਈ ।

ਮੋੜ ਮੋੜ ਤੇ  ਠੇਕੇ  ਦੀ  ਹੋਈ  'ਸੁਵਿਧਾ'
ਨਸ਼ਾ  ਛਕਦਿਆਂ   ਚੜ੍ਹੇ  ਹੁਲਾਸ   ਭਾਈ ।

ਹੋਰ   ਖੁਲ੍ਹਣੇ  ਦਾਰੂ   ਦੇ   ਕਾਰਖਾਨੇ
ਏਦੂੰ  ਵੱਡਾ  ਕੀ  ਹੋਊ  ਵਿਕਾਸ   ਭਾਈ  ?
****