ਜੇ.......... ਗ਼ਜ਼ਲ / ਰਣਜੀਤ ਸਿੰਘ

ਮਿਲ਼ਦੇ ਦਿਲਾਂ ਦੇ ਮਹਿਰਮ ਮੌਸਮ  ਹਸੀਨ ਹੁੰਦਾ
ਪਤਝੜ  ਬਹਾਰ ਹੁੰਦੀ  ਹਰ ਦਿਨ  ਰੰਗੀਨ ਹੁੰਦਾ

ਸਾਨੂੰ  ਵਿਸਰਦਾ ਨਾ  ਕੋਈ  ਸੁਹਜ  ਤੇ  ਸਲੀਕਾ
ਜਿ਼ੰਦਗੀ ‘ਚੋਂ ਸਾਡੀ ਗ਼ਾਇਬ ਜੇ ਨਾ ਸ਼ੁਕੀਨ ਹੁੰਦਾ

ਅੱਲ੍ਹਾ ਜੇ  ਹੋਵੇ  ਸੱਜਣ  ਸੱਜਣ  ਜੇ  ਹੋਵੇ  ਅੱਲ੍ਹਾ
ਬੰਦਗੀ ਤੇ ਇਸ਼ਕ ਦੇ  ਵਿੱਚ ਅੰਤਰ ਮਹੀਨ ਹੁੰਦਾ

ਬਾਲ਼ੇ  ਬੜੇ  ਦਰਗਾਹੀਂ  ਜਾ ਕੇ  ਤਿਕਾਲੀ਼  ਦੀਵੇ
ਉਹ ਪਰਤਦਾ ਤਾਂ ਹੀ  ਜੇ ਉਦ੍ਹਾ ਕੋਈ ਦੀਨ ਹੁੰਦਾ

ਵਸਲਾਂ  ਦੀ  ਹੰਝੂ  ਹੰਝੂ  ਮਰਦੀ  ਉਮੀਦ  ਵੇਖੀ
ਤੱਕਿਆ  ਮੈਂ  ਫ਼ੰਬਾ  ਫ਼ੰਬਾ ਆਖ਼ਰ  ਯਕੀਨ ਹੁੰਦਾ

****


No comments: