ਰੰਗ ਬਦਲਦੇ ਰਿਸ਼ਤੇ........... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾ

ਇਨਸਾਨ ਨੂੰ ਅੱਜ ਫੇਰ ਮੈਂ
ਰੰਗ ਬਦਲਦੇ ਦੇਖਿਆ ,
ਰਿਸ਼ਤਿਆਂ ਨੂੰ ਅੱਜ ਫੇਰ ਮੈਂ
ਚੌਰਾਹੇ ਤੇ ਜਲਦੇ ਦੇਖਿਆ,

ਮਿਟ ਗਈਆਂ ਨੇ ਚਾਹਤਾਂ
ਦਿਲਾਂ ‘ਚ ਰੂਹਾਂ ਵਾਸਤੇ,
ਜਿਸਮਾਂ ਨੂੰ ਅੱਜ ਫੇਰ ਮੈਂ
ਅੱਗ ‘ਚ ਸੁਲਘਦੇ ਦੇਖਿਆ

ਖੂਬ ਸੀ ਉਹ ਲੋਕ ਵੀ
ਜੋ ਇਸ਼ਕ ਇਬਾਦਤ ਕਰ ਗਏ,
ਇਸ਼ਕ ਨੂੰ ਅੱਜ ਫੇਰ ਮੈਂ
ਬਦਨਾਮ ਹੁੰਦੇ ਦੇਖਿਆ

ਸਭ ਜਾਣਦਿਆਂ ਸਭ ਸਮਝਦਿਆਂ
ਲਬਾਂ ‘ਤੇ ਵੱਜੇ ਜੰਦਰੇ,
ਦੀਪ ਨੂੰ ਅੱਜ ਫੇਰ ਮੈਂ
ਖਾਮੋਸ਼ ਹੁੰਦੇ ਦੇਖਿਆ …

****

No comments: