ਕੁੜੀਆਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਆਟੇ ਦੀਆਂ ਚਿੜੀਆਂ ਬਣਕੇ ਜੇ ਰਹਿਣਗੀਆਂ ਕੁੜੀਆਂ,
ਇਸੇ ਤਰ੍ਹਾਂ ਹੀ ਫਿਰ ਦੁੱਖ ਸਹਿਣਗੀਆਂ ਕੁੜੀਆਂ,

ਅੱਜ ਆਪਣਾ ਹੀ  ਛਾਇਆ ਬਣਿਆ ਫ਼ਰੇਬੀ ਏ,
ਭੇੜੀਏ ਤੋਂ ਬਚਣ ਲਈ ਹੁਣ ਕਿੱਥੇ ਜਾਣਗੀਆਂ ਕੁੜੀਆਂ,

ਅਜ਼ਲਾਂ ਤੋਂ ਹੀ ਇਹ ਰੀਤ ਚੱਲੀ ਆਉਂਦੀ ਏ,
ਹੋਰ ਕਦੋਂ ਤੱਕ ਮਰਦਾਂ ਦਾ ਸਹਾਰਾ ਲੈਣਗੀਆਂ ਕੁੜੀਆਂ,

ਭਰੂਣ ਹੱਤਿਆਵਾਂ ਵੀ ਇਹ ਨਿੱਤ ਕਰਦੇ ਨੇ ਲੋਕੀਂ,
ਪਰ ਕੰਜਕਾਂ ਦਾ ਢੋਂਗ ਰਚਾਕੇ ਵੀ ਪੂਜੀਆਂ ਜਾਣਗੀਆਂ ਕੁੜੀਆਂ,

ਇਨ੍ਹਾਂ ਚੜੀਆਂ ਨੂੰ ਬਾਜ਼ਾਂ ਸੰਗ ਲੜਨਾ ਹੀ ਪੈਣਾ,
ਹੋਣ ਬੁਲੰਦ ਹੌਂਸਲੇ ਕਦੇ ਨਾ ਢਹਿਣਗੀਆਂ ਕੁੜੀਆਂ,

ਝਾਂਸੀ ਦੀ ਰਾਣੀ ਜਦ ਬਨਣਗੀਆਂ ਕੁੜੀਆਂ,
‘ਸੁੱਖੀ’ ਬਿਨ ਆਈ ਕਦੇ ਨਾ ਮਰਨਗੀਆਂ ਕੁੜੀਆਂ।

****

No comments: