ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ

ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ

ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ

ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ

ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਸ਼ਾਨ-ਸ਼ੌਕਤ ਬਣਾਈ ਉਨ੍ਹਾਂ ਮਜ਼ਲੂਮਾਂ ਦਾ ਖ਼ੂਨ ਪੀ ਕੇ
ਗਰੀਬਾਂ ਤੋਂ ਹੀ ਧਾੜਵੀਆਂ ਨਾਲ ਹੱਥ ਮਿਲਾ ਹੋ ਗਿਆ

ਆਪ ਮੁਹਾਰੇ ਵਗ਼ ਪਿਆ ਪਾਣੀ ਕਿਸੇ ਦਿਆਂ ਨੈਣਾਂ ਵਿਚੋਂ
ਮਹਿਫ਼ਲ ਵਿਚ ਮੈਥੋਂ ਗ਼ਮਾਂ ਵਾਲਾ ਗੀਤ ਸੁਣਾ ਹੋ ਗਿਆ

****

No comments: