ਗਰਜ਼ਦੇ ਬੱਦਲ .......... ਗ਼ਜ਼ਲ / ਕਰਨ ਭੀਖੀ

ਗਰਜ਼ਦੇ ਜੋ ਬੱਦਲ ਕਦੀ ਵਰ੍ਹਿਆ ਨਹੀਂ ਕਰਦੇ
ਦੇਸ ਭਗਤ, ਕਦੇ ਵੀ ਮੌਤੋਂ ਡਰਿਆ ਨਹੀਂ ਕਰਦੇ

ਪੱਥਰ ’ਤੇ ਲਕੀਰ ਹੋਵੇ ਸਦਾ ਗੱਲ ਸੱਚੇ ਬੰਦਿਆਂ ਦੀ
ਝੂਠੀ ਤੌਹਮਤ ਨੂੰ ਉਹ ਕਦੀ ਜ਼ਰਿਆ ਨਹੀਂ ਕਰਦੇ

ਭਾਵੇਂ ਲੱਖ ਵਾਰ ਅਜ਼ਮਾ  ਕੇ ਵੇਖ ਲਈਏ ਸੱਜਣਾ ਨੂੰ
ਤੁਰ ਗਿਆਂ ਦੇ ਪਿੱਛੇ , ਕੋਈ ਮਰਿਆ ਨਹੀਂ ਕਰਦੇ

ਹਮਸਫ਼ਰ ਉਹੀ ਅੰਗੁਸ਼ਤ ਫੜ੍ਹ ਨਾਲ ਤੁਰੇ ਜੇਹੜਾ
ਦੋ ਬੇੜੀਆਂ ਵਿਚਕਾਰ ਜੋ, ਤਰਿਆ ਨਹੀਂ ਕਰਦੇ

ਤਕਸੀਰ ਹੋਵੇ ਆਪਣੀ, ਦੱਸ ਦਿਈਏ ਲੋਕਾਂ ਤਾਈਂ
ਬਿਨ੍ਹਾਂ ਗੱਲੋਂ ਕਿਸੇ ਸਿਰ ਦੋਸ਼ ਧਰਿਆ ਨਹੀਂ ਕਰਦੇ

ਸ਼ਾਦ ਰਹੀਏ, ਹਰ ਪਲ  ਵੇਖ ਕੇ ਬਿਗ਼ਾਨਿਆਂ ਨੂੰ
ਸਾਫ਼ ਦਿਲ ਇਨਸਾਨ ਕਦੀ ਖ਼ਰਿਆ ਨਹੀਂ ਕਰਦੇ

****

No comments: