ਵਿਆਹ ਤੋਂ 88 ਸਾਲ ਬਾਅਦ ਵਿਆਹ ਵਾਲਾ ਲਿਬਾਸ ਪਹਿਨ ਕੇ ਖਿਚਾਈਆਂ ਤਸਵੀਰਾਂ .......... ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ : ਚਾਈਨਾ ਦੇ ਵਿਚ ਇਕ ਬਿਰਧ ਜੋੜਾ ਜਿਨ੍ਹਾਂ ਦੀ ਉਮਰ 101 ਅਤੇ 103 ਸਾਲ ਹੈ, ਨੇ 1924 ਦੇ ਵਿਚ ਵਿਆਹ ਕਰਵਾਇਆ ਸੀ। ਉਸ ਸਮੇਂ ਕੈਮਰੇ ਨਾ ਹੋਣ ਕਰਕੇ ਵਿਚਾਰਿਆਂ ਦੀ ਵਿਆਹ ਵਾਲੇ ਲਿਬਾਸ ਵਿਚ ਫੋਟੋ ਨਹੀਂ ਸੀ ਖਿੱਚੀ ਜਾ ਸਕੀ। ਪਰ ਦਿਲ ਦੇ ਵਿਚ ਮੁੜ ਵਿਆਹ ਵਾਂਗ ਸਜਣ ਦਾ ਚਾਅ ਦੁਬਾਰਾ ਉਮੜ ਪਿਆ ਅਤੇ ਇਸ 101 ਸਾਲਾ ਲਾੜੇ ਅਤੇ 103 ਸਾਲਾ ਲਾੜੀ ਨੇ ਵਿਆਹ ਵਾਲੇ ਲਿਬਾਸ ਤੇ ਸ਼ਿੰਗਾਰ ਦੇ ਵਿਚ ਨਵੀਂਆਂ ਫੋਟੋਆਂ ਖਿਚਵਾ ਕੇ ਆਪਣੇ ਵਿਆਹ ਵਾਲੇ ਵੱਡੇ ਦਿਨ ਦੀ ਯਾਦ ਤਾਜ਼ਾ ਕੀਤੀ। ਬਾਅਦ ਵਿਚ ਇਸ ਜੋੜੇ ਨੇ ਇਨ੍ਹਾਂ ਤਸਵੀਰਾਂ ਨੂੰ ਲੈਪਟਾਪ ਉਤੇ ਬੜੇ ਗੁਹ ਨਾਲ ਵੇਖਿਆ।

****

No comments: