ਮੁੜ ਨਹੀ ਆਉਂਦਾ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਇਕ ਵਾਰ ਸਮਾਂ ਜੋ ਬੀਤ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਵਿਛੜ ਜੋ ਮੀਤ ਗਿਆ, ਮੁੜ ਨਹੀ ਆਉਂਦਾ।
ਦਿਲ  ਜਿਹੇ  ਸਾਜ਼ ਦੇ ਕੋਮਲ  ਤਾਰ ਨੂੰ ਨਾ ਛੇੜੋ ;
ਇਕ ਵਾਰ ਬਿਖਰ ਜੋ ਗੀਤ ਗਿਆ,ਮੁੜ ਨਹੀ ਆਉਂਦਾ।

ਇਕ ਵਾਰ ਨਿਕਲ ਜੋ ਪੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਜੋ ਪਾਣੀ ਦੂਰ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਰੁੱਖ ਦੇ ਕੋਮਲ ਟਹਿਣ ਨੂੰ ਨਾ ਝਾੜੋ;
ਇਕ ਵਾਰ ਜੋ ਝੜ ਇਹ ਬੂਰ ਗਿਆ, ਮੁੜ ਨਹੀ ਆਉਂਦਾ।

ਇਕ ਵਾਰ ਜੋ ਛੱਡ ਕੇ ਦੇਸ ਗਿਆ,ਮੁੜ ਨਹੀ ਆਉਂਦਾ।
ਇਕ ਵਾਰ ਬਦਲ ਜੋ ਵੇਸ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਘਰ ਦੀ ਕੋਮਲ ਛੱਤ ਨੰ ਨਾ ਤੋੜੋ ;
ਇਕ ਵਾਰ ਜੋ ਆਸਰਾ ਮੇਸ ਗਿਆ, ਮੁੜ ਨਹੀ ਆਉਂਦਾ।

****


No comments: