ਕਿਉਂ.......... ਨਜ਼ਮ/ਕਵਿਤਾ / ਬਾਵਾ ਬਲਦੇਵ

ਪੁੱਤ ਜੰਮੇ ਤੇ ਖੁਸ਼ੀਆਂ ਖੇੜੇ
ਧੀ ਜੰਮੇ ਤਾਂ ਦੋਸ਼ ਤਕਦੀਰਾਂ ਨੂੰ
ਸਾਰੀ ਉਮਰੇ ਬੰਦਾ ਰੋਂਦਾ
ਹੱਥਾਂ ਦੀਆਂ ਚਾਰ ਲਕੀਰਾਂ ਨੂੰ
ਕੁਦਰਤ ਦੇ ਨਿਯਮ ਉਲਟ
ਕਿਉਂ ਭਾਣਾ ਵਰਤਾ ਦਿੰਦੇ
ਸੂਹੀਆਂ ਸੂਹੀਆਂ ਕਲੀਆਂ ਨੂੰ
ਜੰਮਣੋਂ ਪਹਿਲਾਂ ਲਾਸ਼ ਬਣਾ ਦਿੰਦੇ
ਧੀਆਂ ਵੀ ਨੇ ਪੁੱਤਾਂ ਵਾਂਗਰ
ਇਹ ਗੱਲ ਦਿਲੋਂ ਭੁਲਾ ਦਿੰਦੇ
ਦਾਜ ਦਹੇਜ, ਕੋਝੀਆਂ ਰਸਮਾਂ
ਉਪਜਾਂ ਸਾਡੀਆਂ ਆਪਣੀਆਂ
ਧੀਆਂ ਨੂੰ ਮਾਰ ਮਕਾਉਣ ਬਜਾਏ
ਕਿਉਂ ਨਾ ਝੂਠੀਆਂ ਰਸਮਾਂ ਨੂੰ ਮੁਕਾ ਦਿੰਦੇ
ਗੇੜ ਜਿੰਦਗੀ ਦਾ ਔਰਤ
ਬਿਨ ਨਾ ਚੱਲ ਸਕਦਾ
ਹੈਵਾਨ ਜੁਲਮਾਂ ਦੇ ਛੱਡਕੇ ਖੁਲੇ
ਨਾ ਫੂਕੋ ਰੰਗਲੀਆਂ ਤੀਆਂ ਨੂੰ
ਲਾਹੋ ਗਲੋਂ ਗਲਾਮੇ ਪੁੱਠੀਆਂ ਰਸਮਾਂ ਦੇ
ਕੁੱਖਾਂ ਵਿੱਚ ਨਾ ਮਾਰੋ ਧੀਆਂ ਨੂੰ
ਸੋ ਕਿਉ ਮੰਦਾ ਆਖੀਐ ਜਿਤ ਜੰਮਿਹ ਰਾਜਾਨ
ਜਿਹੇ ਉਪਦੇਸਲ਼ ਨੇ ਸਾਡੇ ਗੁਰੂਆਂ ਦੇ
ਜੰਮਣੋ ਪਹਿਲਾਂ ਮਾਰ ਕੇ, ਰਾਜੇ ਜਣਨੀ ਨੂੰ
ਰਾਜੇ ਜੰਮਣ ਦਾ ਮੌਕਾ ਨਹੀਂ ਦਿੰਦੇ
ਯਾਰੋ ਇਹ ਤਾਂ ‘ਬਾਵੇ’ ਦੀਆਂ
ਕੁਝ ਅਣਸੁਲਝੀਆਂ ਤਕਰੀਰਾਂ ਨੇ,
ਧੀਆਂ ਹੱਥ ਵੀ ਚਾਰ ਲਕੀਰਾਂ ਨੇ,
ਧੀਆਂ ਹੱਥ ਵੀ……

****


No comments: