ਜੀਵਨ ਦੀ ਕਹਾਣੀ .......... ਨਜ਼ਮ/ਕਵਿਤਾ / ਵਿਵੇਕ ਕੋਟ ਈਸੇ ਖਾਂ

ਜੀਵਨ ਪਲ ਪਲ ਦੀ ਕਹਾਣੀ
ਪਲ ਪਲ ਜੀਵਨ ਨਿਸ਼ਾਨੀ
ਜੀਵਨ ਦੇ ਪਲ ਨੇ ਖਾਸ
ਜੀਵਨ ਦੇ ਪਲ ਉਦਾਸ
ਇਹ ਤਾਂ ਕਦੇ ਨਾ ਮੁੱਕਦੇ
ਨਾ ਹੀ ਕਿਸੇ ਅੱਗੇ ਝੁਕਦੇ
ਹਨੇਰਿਆਂ ਭਰੀ ਚਾਹੇ ਰਾਤ
ਚਾਹੇ ਚੜ੍ਹੇ ਸੁਨਹਿਰੀ ਪ੍ਰਭਾਤ
ਇਹ ਤੁਰਦੇ ਨੇ ਇਕ ਸਾਰ
ਇਹਨਾਂ ਲਈ ਕੀ ਜਿੱਤ ਕੀ ਹਾਰ
ਚਾਹੇ ਹੱਥ ਜੋੜ ਜਾਂ ਸੀਸ ਝੁਕਾ
ਹਰ ਪਲ ਬਸ ਮਸਤੀ ਮਨਾ
ਨਹੀ ਇਹਨਾਂ ਦਾ ਆਦਿ ,ਅੰਤ
ਲੰਘ ਗਏ ਭਾਂਵੇ ਕਈ ਬਸੰਤ
ਹਰ ਵਿਹੜੇ ਹੱਸਦੇ ਖੇਡਦੇ
ਬੱਸ ਇਹ ਤਮਾਸ਼ਾ ਵੇਖਦੇ
ਨਾ ਇਹ ਜਾਣਦੇ ਤੇਰ ਮੇਰ
ਬੱਸ ਕੁਦਰਤ ਦਾ ਹੇਰ ਫੇਰ

****

No comments: