ਪ੍ਰਧਾਨ ਮੰਤਰੀ ਦੇ ਨਾਲ ਦੁਪਹਿਰ ਦੇ ਖਾਣੇ ’ਤੇ ਪੰਜਾਬੀ ਵੀ ਪਹੁੰਚੇ-ਪਾਰਟੀ ਵਾਸਤੇ ਸਹਿਯੋਗ ਵੀ ਦਿੱਤਾ..........ਹਰਜਿੰਦਰ ਸਿੰਘ ਬਸਿਆਲਾ


ਆਕਲੈਂਡ : ਬੀਤੇ ਦਿਨੀਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਇਕ ਫੰਡ ਰੇਜਿੰਗ ਪਾਰਟੀ ਦੇ ਲਈ ਦੁਪਹਿਰ ਦੇ ਖਾਣੇ ਉਤੇ ਟੀ ਪੂਨਾ (ਟੌਰੰਗਾ) ਵਿਖੇ ਪਧਾਰੇ। ਇਸ ਸਮਾਗਮ ਦੇ ਵਿਚ ਜਿੱਥੇ ਇਲਾਕੇ ਦੇ ਉਘੇ ਬਿਜ਼ਨਸਮੈਨਾਂ ਅਤੇ ਹੋਰ ਉਚ ਕੋਟੀ ਦੇ ਪਤਵੰਤਿਆਂ ਨੇ ਰਾਤ ਦੇ ਖਾਣ ਦੀ ਦਾਅਵਤ ਨੂੰ ਕਬੂਲਦਿਆਂ ਨੈਸ਼ਨਰ ਪਾਰਟੀ ਲਈ ਸਹਿਯੋਗ ਦਿੱਤਾ ਉਥੇ ਆਪਣੇ ਪੰਜਾਬੀ ਭਰਾਵਾਂ ਨੇ ਵੀ ਇਸ ਮੌਕੇ ਸ਼ਿਰਕਤ ਕਰਕੇ ਗੋਰਿਆਂ ਦੇ ਬਰਾਬਰ ਖੜ੍ਹੇ ਹੋਣ ਦਾ ਸਬੂਤ ਦਿੱਤਾ। ਟੌਰੰਗਾ ਤੋਂ ਸ. ਸੁਖਦੇਵ ਸਿੰਘ ਸਮਰਾ, ਪਾਪਾਮੋਆ ਤੋਂ ਲਹਿੰਬਰ ਸਿੰਘ ਜੇ.ਪੀ., ਹਰਜਿੰਦਰ ਸਿੰਘ ਬਰਾੜ ਅਤੇ ਇਕ ਹੋਰ ਪੰਜਾਬੀ ਨੌਜਵਾਨ ਪਹੁੰਚਿਆ ਅਤੇ ਪਾਰਟੀ ਵਾਸਤੇ ਸਹਿਯੋਗ ਦਿੱਤਾ। ਇਸ ਮੌਕੇ ਸ. ਸੁਖਦੇਵ ਸਿੰਘ ਸਮਰਾ ਹੋਰਾਂ ਪ੍ਰਧਾਨ ਮੰਤਰੀ ਦਾ ਧਿਆਨ ਕੁਝ ਸਥਾਨਕ ਸਮੱਸਿਆਵਾਂ ਸਬੰਧੀ ਵੀ ਦਿਵਾਇਆ। ਪ੍ਰਧਾਨ ਮੰਤਰੀ ਤੋਂ ਇਲਾਵਾ ਇਸ ਮੌਕੇ ਸ੍ਰੀ ਟੋਨੀ ਰਾਇਲ ਸਿਹਤ ਮੰਤਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 200  ਦੇ ਕਰੀਬ ਵਿਅਕਤੀ ਹਾਜ਼ਿਰ ਸਨ।

****

No comments: